ਫੁੱਲ ਦੀ ਮਹਿਕ ਹੈ ਪਸੰਦ ਮੈਨੂੰ
ਫਿਰ ਕੰਡਿਆਂ ਤੋਂ ਕਿਉਂ ਡਰਦਾ ਹਾਂ
ਰੱਬਾ ਖੁਸ਼ੀ ਨੂੰ ਜੇ ਮੈਂ ਮਾਣਿਆ ਏ
ਫਿਰ ਦੁੱਖ ਨੂੰ ਕਿਉਂ ਨਹੀਂ ਜਰਦਾ ਹਾਂ
ਜਿੱਤ ਸਹਾਰਨੀ ਕਿਸੇ ਦੀ ਬਹੁਤ ਔਖੀ
ਤਰੱਕੀ ਦੇਖ ਕਿਸੇ ਦੀ ਅੰਦਰੋਂ ਖ਼ਰਦਾ ਹਾਂ
ਬਿਣ ਮਿਹਨਤ ਉਸਰ ਜਾਣ ਮਹਿਲ ਖਵਾਬਾਂ ਦੇ
ਆਪਣੀ ਨਾਕਾਮੀ ਕਿਸਮਤ ਮੱਥੇ ਮੜ੍ਹਦਾਂ ਹਾਂ
ਖੁਦਗਰਜ਼ੀ ਦੀ ਸੂਲੀ ਚਾੜ੍ਹਿਆ ਹਰ ਰਿਸ਼ਤਾ
ਕਮੀ ਮੇਰੇ ਵਿੱਚ ਹੈ ਇਸੇ ਲਈ ਹਰਦਾ ਹਾਂ
ਮੰਨਿਆ ਪੈਸਾ ਜਰੂਰੀ ਹੈ ਜ਼ਿੰਦਗੀ ਜਿਉਣ ਲਈ
ਪਰ ਪਾਸੇ ਖਾਤਿਰ ਨਿਤ ਮਾਰਦਾ ਮਰਦਾ ਹਾਂ
ਬਣਾ ਕੇ ਅਖਾੜਾ ਆਪਣੀ ਹੀ ਜ਼ਿੰਦਗੀ ਨੂੰ
ਹਰ ਪਲ ਆਪਣੇ ਆਪ ਨਾਲ ਹੀ ਲੜਦਾ ਹਾਂ
ਔਕਾਤ ਨਾਲੋਂ ਵੱਧ ਕੇ ਮਿਲਿਆ ਸਭ ਕੁਝ
ਫਿਰ ਵੀ ਪਤਾ ਨਹੀਂ ਕਿਉਂ ਹੌਕੇ ਭਰਦਾਂ ਹਾਂ
ਆਦਤ ਪੈ ਗਈ ‘ਦੀਪ’ ਹਰ ਵੇਲੇ ਰੋਣ ਦੀ
ਸ਼ੁਕਰਾਨੇ ਦੀ ਥਾਂ ਬਸ ਗਿਲੇ ਹੀ ਕਰਦਾ ਹਾਂ ….
ਸਨਦੀਪ ਸਿੰਘ ਸਿੱਧੂ
Notice: Trying to get property 'user_id' of non-object in /home/u352067335/domains/erspsidhu.com/public_html/wp-content/plugins/ghostpool-core/elements/up-down-voting.php on line 965