ਬੱਸ ਵਿੱਚ ਮੇਰੀ ਨਾਲ ਵਾਲੀ ਸੀਟ ਤੇ ਬੈਠੀ ਇੱਕ ਬੀਬੀ ਕੈਂਡੀ ਕਰੱਸ਼ (candy crush) ਖੇਡ ਰਹੀ ਸੀ। ਬੜੀ ਗੰਭੀਰਤਾ ਨਾਲ ਤੇ ਬੜੇ ਉਤਸ਼ਾਹ ਨਾਲ ਉਹ ਰੰਗਾਂ ਨਾਲ ਰੰਗ ਮਿਲਾ ਰਹੀ ਸੀ, ਉਸਦੇ ਚਿਹਰੇ ਦੇ ਹਾਵ-ਭਾਵ ਪੂਰੀ ਤਰਾਂ ਉਸਦੀ ਹਾਰ-ਜਿੱਤ ਨੂੰ ਬਿਆਨ ਕਰ ਰਹੇ ਸਨ। ਉਹ ਆਪਣੇ ਆਪ ਵਿੱਚ ਪੂਰੀ ਤਰਾਂ ਖੁਬੀ ਹੋਈ ਸੀ ਜਿਵੇਂ ਉਸਦੀ ਸੁਰਤ ਉਹਨੂੰ ਕਹਿ ਰਹੀ ਹੋਵੇ ਿਕ ਬਸ ਇਹੀ ਜਿੰਦਗੀ ਆ,ਇਹੀ ਜਿੰਦਗੀ ਦਾ ਸਭ ਤੋਂ ਮਹੱਤਵਪੂਰਨ ਕੰਮ ਆ।
ਇਸ ਸਭ ਦੇ ਉਲਟ ਉਸ ਵੇਲੇ ਮੈਂ ਹੋਰ ਈ ਉਧੇੜ-ਬੁਣ ਵਿੱਚ ਉਲਝਦਾ ਜਾ ਰਿਰਾ ਸੀ,ਇਹ ਰੰਗਾਂ ਦਾ ਇੱਕ ਤਰਤੀਬ ਵਿੱਚ ਮਿਲਣਾ ਤੇ ਫਿਰ ਉਸੇ ਰੰਗ ਨਾਲ ਮਿਲਦਿਆਂ ਹੀ ਖਿੱਲਰ ਜਾਣਾ। ਜਿੰਦਗੀ ਵੀ ਕੁੱਝ ਇਵੇਂ ਈ ਐ, ਇਨਸਾਨ ਸਾਰੀ ਉਮਰ ਰੰਗਾਂ ਨਾਲ ਰੰਗ ਮਿਲਾਉਣ ਦੀ ਕੋਸ਼ਿਸ਼ ਕਰਦਾ ਰਹਿੰਦਾ,ਜਿਸ ਦੇ ਜਲਦੀ ਰਲ ਜਾਂਦੇ ਨੇ ਉਸਦੀ ਇੱਛਾ ਹੋਰ ਜਿਆਦਾ ਵੱਧ ਜਾਂਦੀ ਆ ਤੇ ਜਿਸਦੇ ਨਹੀਂ ਰਲਦੇ ਉਹ ਇਸੇ ਕਸ਼ਮਾਕਸ਼ ਕੋਸ਼ਿਸ਼ਾਂ ਕਰਦਾ ਰਹਿੰਦਾ। ਰੰਗ-ਬਿਰੰਗੀ ਦੁਨੀਆ ਵਿੱਚ ਅਸੀ ਸਾਰੇ ਵੀ ਰੰਗ ਈ ਹਾਂ, ਸਾਡੀ ਸੋਚ, ਸਾਡਾ ਵਤੀਰਾ, ਸਾਡੀ ਜੀਵਣ ਜਾਚ। ਜਦ ਸਾਰੇ ਰੰਗ ਇਕ ਤਰਤੀਬ ਵਿੱਚ ਆ ਜਾਂਦੇ ਨੇ ਤਾ ਇੱਕ ਪੜਾਅ ਪੂਰਾ ਹੋ ਜਾਂਦਾ ਤੇ ਪੜਾਅ ਦਰ ਪੜਾਅ ਜਿੰਦਗੀ ਆਪਣੀ ਮੰਜਿਲ ਤੇ ਪਹੁੰਚ ਜਾਂਦੀ ਆ, ਜਿਸਨੂੰ ਕੁੱਝ ਲੋਕ ਖਾਤਮਾ ਕਹਿੰਦੇ ਨੇ ਕੁੱਝ ਸੰਪੂਰਣਤਾ।ਜਿਆਦਾ ਸੋਚ ਦਾ ਸਿੱਟਾ ਇਹ ਨਿਕਲਦਾ ਏ ਕਿ ਆਪਣੀ ਸੋਚ ਿਵੱਚ ਇੱਕ ਅਜਿਹਾ ਖਲਾਅ ਪੈਦਾ ਕਰ ਲੈਣਾ ਜਿਸ ਵਿੱਚ ਗੁੱਮ ਹੋ ਕੇ ਇੰਨਸਾਨ ਨੂੰ ਆਪਣੀ ਗੁੰਮਸ਼ੁਦਗੀ ਦਾ ਅਹਿਸਾਸ ਵੀ ਸ਼ਾਇਦ ਨਾ ਹੋਵੇ।
ਜੇ ਇਨਾਂ ਸਭ ਚੀਜਾਂ ਨੂੰ ਸ਼ਬਦਾਂ ਚ’ ਬੰਨ ਕੇ ਪਰਿਭਾਸ਼ਾ ਦੇਣ ਦਾ ਯਤਨ ਕੀਤਾ ਜਾਵੇ ਤਾਂ ਸਾਇਦ ਅਸੰਭਵ ਹੋਊਗਾ ਜਾ ਫਿਰ ਘੱਟੋ-ਘੱਟ ਮੇਰੇ ਵੱਸੋਂ ਤੇ ਬਾਹਰ ਦੀ ਗੱਲ ਆ। ਪਰ ਸ਼ਾਇਦ ਕਦੇ ਦਿਸ਼ਾ ਹੀਣ ਰਾਹਾਂ ਖੁੱਦ ਦਿਸ਼ਾ ਬਣ ਕੇ ਮਾਰਗ ਦਰਸ਼ਣ ਕਰ ਦੇਣ, ਜਾਂ ਫਿਰ ਕਦੇ ਕੁੱਝ ਦਿਸ਼ਾ ਹੀਣ ਹੁੰਦਾ ਹੀ ਨਹੀਂ।
Notice: Trying to get property 'user_id' of non-object in /home/u352067335/domains/erspsidhu.com/public_html/wp-content/plugins/ghostpool-core/elements/up-down-voting.php on line 965