ਰੁੱਖਾਂ ਵਾਂਗੂ ਇੱਕੋ ਜ਼ਮੀਨ ਨਾਲ ਨਾਤਾ ਰਹਿ ਗਿਆ
ਪੱਤਿਆਂ ਤੇ ਟਾਹਣੀਆਂ ਨੂੰ ਅਲਵਿਦਾ ਕਹਿ ਗਿਆ
ਮੇਰੀ ਸੋਚ ਦਾ ਪਰਿੰਦਾ ਉੱਡ ਦਾ ਸੀ ਅੰਬਰਾਂ ਚ ਬਹੁਤ ਉੱਚਾ
ਪਤਾ ਈ ਨੀ ਲੱਗਾ ਕਦ ਆ ਜ਼ਮੀਨ ਤੇ ਬਹਿ ਗਿਆ
ਜਜ਼ਬਾਤਾਂ ਨੇ ਬਦਲਿਆ ਆ ਰੁੱਖ ਹਵਾਵਾਂ ਦੇ ਵਾਂਗੂ
ਆਪਣਾ ਬਣਾਇਆ ਸੀ ਇੱਕ ਹੰਜੂ ਬਣ ਓਪਰਾ ਉਹ ਵੀ ਵਹਿ ਗਿਆ
ਸੁਪਨਿਆਂ ਦਾ ਮਹਿਲ ਬਣਾਇਆ ਸੀ ਮੁਹੱਬਤ ਦੀ ਜ਼ਮੀਨ ਤੇ
ਬੇਕਾਬੂ ਲਹਿਰਾਂ ਆਈਆਂ ਤੇ ਰੇਤ ਦੇ ਘਰ ਵਾਂਗੂ ਢਹਿ ਗਿਆ
ਖਾਮੋਸ਼ੀ ਦੀ ਜ਼ੁਬਾਨ ਸਮਝ ਲੈਂਦਾ ਤਾਂ ਕਿੰਨ੍ਹਾ ਚੰਗਾ ਸੀ
ਓ ਖਾਮੋਸ਼ ਰਹਿ ਕੇ ਹੀ ਸਭ ਕੁਝ ਕਹਿ ਗਿਆ
ਕਿੰਨ੍ਹਾ ਜਲਾਉਂਦੀ ਆ ਢਲਦੇ ਹੋਏ ਸੂਰਜ ਦੀ ਤਪਸ਼ ਮੈਨੂੰ
ਤੇਰਾ ਸ਼ਹਿਰ ਰੁਸ਼ਨਾਉਣ ਲਈ ਇਹ ਵੀ ਸਹਿ ਗਿਆ
ਨਾ ਗਿਲਾ ਮੈਨੂੰ ਆਪਣਿਆਂ ਨਾਲ ਤੇ ਨਾ ਗੁੱਸਾ ਕੋਈ ਬੇਗਾਨਿਆਂ ਤੇ
ਹਾਂ ਇੱਕ ਨਸ਼ਾ ਜਰੂਰ ਸੀ ‘ਦੀਪ’ ਜੋ ਹੌਲੇ-ਹੌਲੇ ਲਹਿ ਗਿਆ
ਸਨਦੀਪ ਸਿੰਘ ਸਿੱਧੂ
Notice: Trying to get property 'user_id' of non-object in /home/u352067335/domains/erspsidhu.com/public_html/wp-content/plugins/ghostpool-core/elements/up-down-voting.php on line 965