ਅਹਿਸਾਸਾਂ ਦੀ ਸਿਆਹੀ ਨਾਲ ਅਰਮਾਨਾਂ ਦੇ ਕਾਗਜ਼ ਉੱਤੇ ਹਾਲ ਦਿਲ ਦਾ ਬਿਆਨ ਕਰ ਦਿੱਤਾ
ਲੰਘੇ ਸਮੇਂ ਦੀਆਂ ਯਾਦਾਂ ਆਉਂਦੇ ਸਮੇਂ ਦੀਆਂ ਬੁਜਰਤਾਂ ਨੇ ਬੇਜ਼ੁਬਾਨ ਕਰ ਦਿੱਤਾ
ਕਦੇ ਵੇਹਲ ਮਿਲੁ ਮੈਨੂੰ ਆਪਣੇ ਮਨ ਦੇ ਹਨ੍ਹੇਰੇ ਚੋਂ ਨਿਕਲਣ ਦੀ
ਪਤਾ ਕੀ ਨਹੀਂ ਕੀ ਤਾਰ ਛਿੜ ਗਈ ਦਿਲ ਦੀ ਜਿਸਨੇ ਏਨਾ ਬੇਜਾਨ ਕਰ ਦਿੱਤਾ
ਅਹਿਸਾਸਾਂ ਦੀ ਸਿਆਹੀ ਨਾਲ ਅਰਮਾਨਾਂ ਦੇ ਕਾਗਜ਼ ਉੱਤੇ ਹਾਲ ਦਿਲ ਦਾ ਬਿਆਨ ਕਰ ਦਿੱਤਾ
ਗੂੰਜ ਸੁਣਦੀ ਆ ਮੈਨੂੰ ਹਰ ਵੇਲੇ ਮੇਰੇ ਹੀ ਮਨ ਦੇ ਅੰਦਰ ਹੁੰਦੇ ਸ਼ੋਰ ਦੀ
ਕਿਸਦੀ ਦਾਅਵੇਦਾਰੀ ਹੈ ਮੇਰੇ ਅਰਮਾਨਾਂ ਦੀ ਪਤੰਗ ਦੀ ਟੁੱਟੀ ਡੋਰ ਦੀ
ਕਿੰਨ੍ਹਾ ਅਜੀਬ ਹੈ ਰਵਈਆ ਅੱਜ ਅੰਬਰ ਦੇ ਇਹਨਾਂ ਤਾਰਿਆਂ ਦਾ
ਕਿਸੇ ਦੀ ਮੰਗ ਪੂਰੀ ਹੋ ਜਾਵੇ ਇਸ ਲਈ ਆਪਣੇ-ਆਪ ਨੂੰ ਕੁਰਬਾਨ ਕਰ ਦਿੱਤਾ
ਅਹਿਸਾਸਾਂ ਦੀ ਸਿਆਹੀ ਨਾਲ ਅਰਮਾਨਾਂ ਦੇ ਕਾਗਜ਼ ਉੱਤੇ ਹਾਲ ਦਿਲ ਦਾ ਬਿਆਨ ਕਰ ਦਿੱਤਾ
ਕਿੰਨੀ ਕਾਲੀ ਇਹ ਰਾਤ ਹੈ ਕੋਈ ਆਸ ਨਹੀਂ ਲੱਗਦੀ ਹੁਣ ਸਵੇਰੇ ਦੀ
ਰੋਸ਼ਨੀਆਂ ਵੈਸੇ ਵੀ ਹੁਣ ਭਾਉਂਦੀਆਂ ਨਹੀਂ ਆਦਤ ਹੋ ਗਈ ਮੈਨੂੰ ਹਨ੍ਹੇਰੇ ਦੀ
ਪਰ ਇਸ ਕਾਲਖ ਦਾ ਮਤਲਬ ਓ ਨਹੀਂ ਜੋ ਕਦੇ ਚਿੱਟੀ ਨਹੀਂ ਹੋ ਸਕਦੀ
ਕਾਲੇ ਚਿੱਟੇ ਦੇ ਇਸ ਭੇਦ ਵਿੱਚ ਰੱਬ ਨੇ ਸਭ ਕੁੱਝ ਇੱਕ ਸਮਾਨ ਕਰ ਦਿੱਤਾ
ਅਹਿਸਾਸਾਂ ਦੀ ਸਿਆਹੀ ਨਾਲ ਅਰਮਾਨਾਂ ਦੇ ਕਾਗਜ਼ ਉੱਤੇ ਹਾਲ ਦਿਲ ਦਾ ਬਿਆਨ ਕਰ ਦਿੱਤਾ
ਇਤੇਫ਼ਾਕ਼ ਨਾਲ ਕਦੇ ਮਿਲ ਜਾਵੇ ਕੋਈ ਮੁਸਾਫ਼ਿਰ ਮੈਨੂੰ ਮੇਰੇ ਹੀ ਸ਼ਹਿਰ ਦਾ
ਬੜੀ ਉਡੀਕ ਹੈ ਦਿਲ ਨੂੰ ਉਸਦੇ ਦੀਦਾਰ ਦੀ ਜੋ ਇੱਕ ਪਲ ਵੀ ਮੇਰੇ ਨਜ਼ਦੀਕ ਨਹੀਂ ਠਹਿਰ ਦਾ
ਇਹ ਮੰਜ਼ਿਲਾਂ ਤੇ ਮੁਕਾਮ ਸਭ ਮੇਰੀ ਅਵਾਰਾ ਸੋਚ ਦੀ ਦੇਣ ਨੇ
ਹਾਸਿਲ ਹੋ ਗਿਆ ਸਭ ਜੋ ਕਦੇ ਮੇਰੀ ਕਲਪਨਾ ਸੀ ਜਦ ਉਸਨੇ ਮੇਰੇ ਵੱਲ ਧਿਆਨ ਕਰ ਦਿੱਤਾ
ਅਹਿਸਾਸਾਂ ਦੀ ਸਿਆਹੀ ਨਾਲ ਅਰਮਾਨਾਂ ਦੇ ਕਾਗਜ਼ ਉੱਤੇ ਹਾਲ ਦਿਲ ਦਾ ਬਿਆਨ ਕਰ ਦਿੱਤਾ
ਹਾਲਤਾਂ ਦੀ ਧੁੱਪ ਐਸੀ ਚਮਕੀ ਕੇ ਜ਼ਿੰਦਗੀ ਦੇ ਸਭ ਰੰਗਾਂ ਨੂੰ ਉਡਾ ਦਿੱਤਾ
ਸਿਸਕਦੇ ਬਿਲਕਦੇ ਅਰਮਾਨਾਂ ਨੂੰ ਚੁੱਪ-ਚਾਪ ਅੰਦਰ ਹੀ ਅੰਦਰ ਦਬਾ ਦਿੱਤਾ
ਅਣਜਾਣ ਖ਼ਵਾਹਿਸ਼ਾ ਦੇ ਪਰਿੰਦੇ ਬੜੀ ਉੱਚੀ ਉਡਾਰੀਆਂ ਮਾਰਦੇ ਨੇ
ਮੈਂ ਏਨਾ ਉੱਚਾ ਚੁੱਕ ਲਿਆ ਆਪਣੀਆਂ ਨਜ਼ਰਾਂ ਨੂੰ ਕੇ ਹੈਰਾਨ ਆਸਮਾਨ ਕਰ ਦਿੱਤਾ
ਅਹਿਸਾਸਾਂ ਦੀ ਸਿਆਹੀ ਨਾਲ ਅਰਮਾਨਾਂ ਦੇ ਕਾਗਜ਼ ਉੱਤੇ ਹਾਲ ਦਿਲ ਦਾ ਬਿਆਨ ਕਰ ਦਿੱਤਾ
ਡਹਿਲ ਜਾਂਦਾ ਹਾਂ ਮੈਂ ਅਕਸਰ ਆਪਣੇ ਜ਼ਮੀਰ ਦਾ ਦਰਦਨਾਕ ਹਾਲ ਵੇਖ ਕੇ
ਜ਼ਿੰਦਾ ਰਹਿਣਾ ਮੌਤ ਤੋਂ ਕਿੰਨ੍ਹਾ ਔਖਾ ਆ ਫਿਰ ਕਿਓਂ ਡਰਦਾ ਆ ਇਨਸਾਨ ਆਪਣਾ ਕਾਲ ਵੇਖ ਕੇ
ਜ਼ਿੰਦਗੀ ਦੇ ਮਾਇਨੇ ਸਮਝ ਆ ਗਏ ਜਿੱਤਣਾ ਹੀ ਹਮੇਸ਼ਾਂ ਜਿੱਤ ਨਹੀਂ ਹੁੰਦੀ
‘ਦੀਪ’ ਮੌਤ ਵੀ ਅਕਸਰ ਸ਼ੁਰੂਵਾਤ ਹੁੰਦੀ ਆ ਨਵੀਂ ਜ਼ਿੰਦਗੀ ਦੀ ਐਵੇਂ ਲੋਕਾਂ ਨੇ ਮੌਤ ਨੂੰ ਏਨਾ ਬਦਨਾਮ ਕਰ ਦਿੱਤਾ
ਅਹਿਸਾਸਾਂ ਦੀ ਸਿਆਹੀ ਨਾਲ ਅਰਮਾਨਾਂ ਦੇ ਕਾਗਜ਼ ਉੱਤੇ ਹਾਲ ਦਿਲ ਦਾ ਬਿਆਨ ਕਰ ਦਿੱਤਾ…
ਸਨਦੀਪ ਸਿੰਘ ਸਿੱਧੂ
punjabi kavita, punjabi poetry, punjabi literature, punjabi sahit, punjabi kahani, kahani, punjabi story, punjabi ebook, punjabi, erspidhu, spsidhu
Notice: Trying to get property 'user_id' of non-object in /home/u352067335/domains/erspsidhu.com/public_html/wp-content/plugins/ghostpool-core/elements/up-down-voting.php on line 965