Close

Login

Close

Register

Close

Lost Password

ਡਾਕੂਆਂ ਦਾ ਮੁੰਡਾ | Dakuan Da Munda | ਭਾਗ ਚੌਥਾ

ਡਾਕੂਆਂ ਦਾ ਮੁੰਡਾ | ਭਾਗ ਚੌਥਾ | ਦਹਿਕਦੇ ਸਾਹ ਬਹਿਕਦੇ ਕਦਮ

ਮਿੰਟੂ ਗੁਰੂਸਰੀਆ

ਤੀਜਾ ਭਾਗ ਪੜ੍ਹਨ ਲਈ Click ਕਰੋ

ਬਹਾਰ ਤੋਂ ਉਜਾੜ

ਕੈਦੀ ਭਾਵੇਂ ਪੰਜ ਦਿਨ ਜੇਲ ਰਹੀ ਆ ਵੇ ਪਰ ਜਦੋਂ ਉਸ ਦੀ ਰਿਹਾਈ ਹੁੰਦੀ ਐ ਤਾਂ ਦੁਨੀਆਂ ਉਸ ਨੂੰ ਸੋਹਣੀ-ਸੋਹਣੀ ਲੱਗਦੀ ਹੈ। 1991-92 ‘ਚ ਮੈਂ ਦਸਵੀਂ ਕਰ ਕੇ ਮਲੋਟ ਦੇ ਸਰਕਾਰੀ ਸੀਨੀਅਰ ਸਕੇਡਰੀ ਸਕੂਲ (ਲੜਕੇ) ‘ਚ ਦਾਖ਼ਲਾ ਲੈ ਲਿਆ। ਮਨ ‘  ਖੁਸ਼ੀਆਂ ਸੁੰਡੀਆਂ ਪਾ ਰਹੀਆਂ ਸਨ। ਅੱਖਾਂ ਚ ਅਜੀਬ ਜਿਹੀ ਖ਼ਮਾਰੀ ਸੀ। ਸ਼ਾਇਦ ਇਹ ਘਰ ਦੀ ਦਹਿਲੀਜ਼ ਤੋਂ ਸ਼ਹਿਰ ਦੀ ਆਜ਼ਾਦ ਸਰਦਲ ਤੇ ਕਦਮ ਰੰਖਣ ਦਾ ਸਖ਼ਦ ਅਹਿਸਾਸ ਸੀ। ਇਸ ਤੋਂ ਪਹਿਲਾਂ ਪੇਪਰ ਦੇ ਕੇ ਮਾਰਚ ਤੋਂ ਜੁਲਾਈ ਤੌਕ ਮੈਂ ਦੋ ਕੰਮ ਕੀਤੇ। ਇੱਕ ਤਾਂ ਮੇਲਿਆਂ ‘ਚ ਰੱਜ ਕੇ ਕਬੱਡੀ ਖੇਡੀ ਤੇ ਦੂਜਾ ਆਪਣੇ ਪਿੰਡ ਵਾਲੇ ਬਾਬਿਆਂ (ਬਾਬਾ ਕਰਤਾਰ ਸਿੰਘ ਜੀ ਕਾਰ ਸੇਵਾ ਗੁਰੂਸਰ ਯੋਧਾ ਵਾਲੇ) ਨਾਲ ਕਾਰ ਸੇਵਾ ਕੀਤੀ। ਮਾਝੇ ਦੇ ਮੈਂ ਬਹੁਤ ਸਾਰੇ ਗੁਰਦੁਆਰੇ ਦੇਖ ਆਇਆ ਸਾਂ ਜਿਨ੍ਹਾਂ ‘ਚ ਇਦਰਾਂ ਗਾਂਧੀ ਨੂੰ ਮਾਰਨ ਵਾਲੇ ਸਤਵੰਤ ਸਿੰਘ ਦੇ ਪਿੰਡ ਦਾ ਗੁਰਦੁਆਰਾ ਵੀ ਸ਼ਾਮਲ ਸੀ। ਇੱਥੇ ਅਸੀਂ ਕੁਝ ਦਿਨ ਸੇਵਾ ਕਰਕੇ ਆਏ। ਤਿੰਨ ਮਹੀਨੇ ਮੈਂ ਗੁਰਦੁਆਰੇ ਹੀ ਰਿਹਾ ਘਰ ਨਾ ਆਇਆ। ਸ਼ਾਮ ਨੂੰ ਪ੍ਰਕਟਸ ਕਰਨ ਲਈ ਕੁੱਝ ਪਲ ਗਰਾਉਂਡ ਜਾਂਦਾ ਨਹੀਂ ਤਾਂ ਗੁਰਦੁਆਰੇ ਸੋਵ ਕਰਦਾ ਰਹਿੰਦਾ। ਜਿੰਦਣ ਕੋਈ ਮੇਲਾ ਹੁੰਦਾ ਮੈਂ ਬਾਬਾ ਕਰਤਾਰ ਸਿੰਘ ਤੋਂ ਅੱਖ ਬਚਾ ਕੇ ਨਿਕਲ ਜਾਂਦਾ। ਗਿਆਰਵੀਂ ‘ਚ ਮਲੋਟ ਦਾਖ਼ਲਾ ਲੈ ਕੇ ਮੇਰੀ ਸੇਵਾ ਛੁੱਟ ਗਈ ਤੇ ਨਾਲ ਹੀ ਛੁੱਟ ਗਈ ਕਾਰ ਸੇਵਾ ਵਾਲੀ ਕੁੜਤੀ (ਸੇਵਾਦਾਰਾਂ ਦਾ ਚੋਲਾ ਜੋ ਕਾਰ ਸੇਵਾ ਡੇਰਿਆਂ ‘ਚ ਸਿਰਫ਼ ਪੰਕੇ ਸੇਵਾਦਾਰਾਂ ਨੂੰ ਮਿਲਦੀ ਹੈ)। ਡੇਰੇ ’ਚ ਬਣੇ ਕੁਝ ਯਾਰ ਵੀ ਛੁੱਟ ਗਏ ਪਰ ਵਿਛੜੇ ਯਾਰਾਂ ਦੀ ਬਹੁਤੀ ਯਾਦ ਨਾ ਆਈ ਕਿਉਂਕਿ ਦਿਲ ਚ ਨਵੀਆਂ ਉਮੰਗਾਂ ਛੱਲਾਂ ਮਾਰ ਰਹੀਆਂ ਸਨ। ਨਾਲੇ ਮੇਰਾ ਬਚਪਨ ਤੋਂ ਹੀ ਸੁਭਾਅ ਹੈ ਕਿ ਮੈਂ ਗਏ ’ਤੇ ਝੁਰਦਾ ਨਹੀਂ ਤੇ ਆਏ ਤੋਂ ਖੁਸ਼ ਨਹੀਂ ਹੁੰਦਾ। ਪਹਿਲੇ ਦਿਨ ਮਾਂ हे टी ठाल भिठे उल धुला वे प्र ठिठ छेनिका। बेठे घधु हे वठ ਚੁਕ ਕੇ ਫੀਸ ਭਰੀ ਤੇ ਕਿਤਾਬਾਂ ਅਤੇ ਵਰਦੀ ਖ਼ਰੀਦ ਕੇ ਦਿੱਤੀ। ਮਲੋਟ ਸ਼ਹਿਰ ਦੇ ਇ ਸ ਸਕੂਲ ‘ਚ ਸੈਂਕੜੇ ਮੁੰਡੇ ਪ ਦੇ ਸਨ। ਵੱਡੇ ਘਰਾਂ ਦੇ ਕਾਕੇ ਸਕੂਟਰਾਂ ‘ਤੇ ਆਉਂਦੇ ਤੇ ਸਾਡੇ ਵਰਗੇ ਬਹੁਤੇ ਪੈਦਲ ਹੀ ਹੁੰਦੇ। ਮੇਰੇ ਮਨ ‘ਚ ਰਹਿ-ਰਹਿ ਕੇ ਵੰਡਿਆਂ ਨਾਲ ਯਾਰੀ ਪਾਉਣ ਦੀ ਲਲਕ ਉੱਠਦੀ। ਉੱਥੇ ਹੀ ਬਿੱਲਾ ਬੋਦੀਵਾਲਾ ਆ ਗਿਆ ਜਿਸ ਨੇ ਕੁਝ ਮਹੀਨੇ ਪਹਿਲਾਂ ਮੇਰੇ ਕੰਨਾਂ ’ਚ ਬਾਂਡੇ ਬੁਲਾਏ ਸਨ। ਬਿਲਾ ਨੈਸ਼ਨਲ ਸਟਾਈਲ ਕਬੱਡੀ ‘ਚ ਪੰਜਾਬ ਖੇਡਿਆ ਹੋਣ ਕਰਕੇ ਸਟਾਰ ਦਾ ਰੁਤਬਾ ਹਾਸਲ ਕਰ ਚੁੱਕਾ ਸੀ। ਮੈਂ ਸਮਝ ਗਿਆ ਕਿ ਇਥੇ ਬਿਲਾ ਬਿਲਾ ਹੋਈ ਪਈ ਅ ਸਾਡੇ ਵਰਗੇ ‘ਕਾਵਾਂ ਨੂੰ ਕੀਹਨੇ ਖੀਰ ਦੇਣੀ ਆਂ? ਮੈਂ ਦੋ ਮਹੀਨੇ ਤੁਰਦੇ ਫਿਰਦਿਆਂ ਹੀ ਲੰਘਾ ਦਿੱਤੇ। ਘਰੋਂ ਸਵੇਰੇ ਚਾਰ ਕਿਲੋਮੀਟਰ ਤੁਰ ਕੇ ਸ਼ਾਮ ਖੇੜੇ ਲ ਜਾਂਦਾ ਤੇ ਫੇਰ ਉਥੋਂ ਅੜਬੀਏ ਡਰਾਇਵਰ ਦਰਬਾਰੇ ਦੀ ਰੋਡਵੇਜ਼ ਦੀ ਲਾਰੀ ਲਮਕ ਕੇ ਮਲੋਟ ਆ ਅੱਪੜਦਾ। ਇੱਕ ਕਾਪੀ ਮਰੋੜ ਕੇ ਜੇਬ ਚ ਪਾ ਲੈਂਦਾ ਤੇ ਨਵਾਬਾਂ ਦਾ ਜੁਆਈ ਬਣਕੇ ਸਾਰੇ ਸ਼ਹਿਰ ‘ਚ ਗੇੜੀਆਂ ਦਿੰਦਾ ਫਿਰਦਾ। ਸਤੰਬਰ ਚ ਜੋਨਲ ਨੈਸ਼ਨਲ ਸਟਾਈਲ ਕਬੱਡੀ ਟੂਰਨਾਮੈਂਟ ਆ ਗਿਆ। ਲਿਸਟ ’ਚ ਮੈਂ । ਨਾਂ ਲਿਖਾ ਦਿੱਤਾ। 50 ਮੁੰਡਿਆਂ ‘ਚੋਂ 15 ਨਿੱਤਰ ਸੀ। ਟਰਾਇਲ ਦੀ ਜੁੰਮੇਵਾਰੀ ਸਵ. ਡੀ. ਪੀ. ਅਵਤਾਰ ਸਿੰਘ ਜੀ ਨੇ ਬਿੱਲੇ ਸਿਰ ਪਾ ਦਿੱਤੀ। ਬਿਲਾ ਰੋਡਾਂ ਤੇ ਹੋ ਗਿਆ ਤੇ ਸਤ-ਸੰਤ ਜਣਿਆਂ ਦੀ ਚੇਨ ਬਣਾ ਕੇ ਧਾਵੇ ਬੋਲੀ ਗਿਆ। ਨਾ ਬਿੱਲਾ ਰੁਕਿਆ ਤੇ ਨਾ ਕੋਈ ਸਲੈਕਟ ਹੋਇਆ। ਅਸਲ ‘ਚ ਬਿੱਲਾ ਆਪਣੇ ਸਾਥੀ ਚਣ ਚੁੱਕਾ ਸੀ। ਮੇਰੀ ਵਾਰੀ ਆਈ ਤਾਂ ਮੈਂ ਟੇਕ ਕੇ ਮੱਥਾ ਅੰਦਰ ਆ ਗਿਆ। ਮੇਰੀ ਬਿਲੇ ਤੇ ਪਹਿਲਾਂ ਹੀ ਅੱਖ ਸੀ ਉਸ ਨੇ ਬੜੀ ਪੀੜ ਦਿੱਤੀ ਸੀ ਮੈਨੂੰ। ਮੇਰੇ ਪਿਉ ਨੇ ਵੀ ਕਨ ਚ ਦਾਰੂ ਪਾਉਂਦਿਆਂ ਕਈ ਵਾਰ ਆਖਿਆ ਸੀ “ਮਾਂ ਯਾਵਿਆ। ਜੋ ਬਿਲਾ ਨਾ ਰਗੜਿਆ ਤਾਂ ਬੰਦਾ ਨਹੀਂ ਤੇ ਮੈਨੂੰ ਇਹ ਵੀ ਪਤਾ ਸੀ ਕਿ ਬਿੱਲਾ ਕੋਈ ਆਮ ਬਿੱਲਾ ਨਹੀਂ ਜੰਗਲੀ ਹੈ, ਕੁੜਿੱਕਾ ਖ਼ਾਸ ਹੀ ਲਾਉਣਾ ਪਊ। ਮੈਂ ਕਬੱਡੀ ਨੈਸ਼ਨਲ ਸਟਾਈਲ ਕਈ ਮੌਕਿਆਂ ‘ਤੇ ਖੇਡ ਚੁੱਕਾ ਸੀ। ਮੈਂ ਚੇਨ ਚ ਤੀਜੇ ਨੰਬਰ ਤੇ ਲੱਗ ਗਿਆ ਤਾਂ ਜੋ ਬਿੱਲੇ ਦੀਆਂ ਬਿੱਲੀਆਂ ਅੱਖਾਂ ਮੈਨੂੰ ਤਾੜ ਨਾ ਸਕਣ। ঘি बाघी मॅसे विभा उ मैं पुप्न रे वे पि डे टी बँच ठं ना लॅगा । ਬਿਲਾ ਬੱਦਲ ਗਿਆ। ਇਸ ‘ਤੇ ਕਿਸੇ ਨੇ ਖ਼ਾਸ ਤਵੱਜੋ ਨਾ ਦਿੱਤੀ। ਸ਼ਾਇਦ ਕਿਸੇ ਨੂੰ ਇਸ ‘ਭਾਣੇ’ ਦੀ ਉਮੀਦ ਹੀ ਨਹੀਂ ਸੀ। ਪਰ ਡੀ.ਪੀ. ਦੀ ਧ ਵਰਗੀ ਅੱਖ ਭਾਂਪ ਗਈ ਕਿ ਪਠਾ ਕੰਮ ਦਾ ਹੈ। ਡੀ.ਪੀ. ਨੇ ਆਪਣੇ ਮਿੱਠੇ ਅੰਦਾਜ਼ ‘ਚ ਕਿਹਾ ਏਧਰ ਆ ਓਏ ਗੋਰੂ ! ਨਾਂਅ ਲਿਖਾ ਆਵਦਾ ਕੱਲ੍ਹ ਤੋਂ ਕੈਂਪ ਹੈ। ਮੇਰੇ ਮਨ ਚ ਰੰਗੀਨ ਫ਼ਹਾਰੇ ਫੁੱਟ ਪਏ। ਇਹ ਮੇਰੀ ਸ਼ਹਿਰ ਦੀ ਪਹਿਲੀ ਪ੍ਰਾਪਤੀ ਸੀ। ਹੁਣ ਅਸੀਂ ਪੈਕਟਿਸ ਕਰਨ ਲੱਗ ਪਏ। ਪੜ੍ਹਾਈ ਵੱਲੋਂ ਤਾਂ ਪਹਿਲਾਂ ਹੀ ਕੰਮ ਫਾਰਗ ਸੀ। ਖਾਣ ਨੂੰ ਕੇਲੇ ਆ ਜਾਂਦੇ ਤੇ ਅਸੀਂ ਕੇਲਿਆਂ ਦੀ ਕਿੱਲੀ ਨੱਪੀ ਆਉਦੇ। ਇਸੇ ਦੌਰਾਨ ਮੇਰੀ ਦੋਸਤੀ ਬਿੱਲੋਂ ਅਤੇ ਉਸ ਦੇ ਪਿੰਡ ਦੇ ਜਸਪਾਲ ‘ਸ਼ਾਹ ਨਾਲ ਹੋ ਗਈ। ‘ਸ਼ਾਹ’ ਸੀ ਤਾਂ ਸ਼ਰਮੀਲਾ ਪਰ ਜਾਫ਼ੀ ਡਾਹਢਾ ਚੰਦਰਾ ਗੈ। ਉਹ ਬਿੱਲੇ ਦੀ ਟੀਮ ਦਾ ਤਿੱਖਾ ਹਥਿਆਰ ਸੀ ਜੋ ਉਸ ਸਮੇਂ ਦੇ ਗਾਡਰ ਧਾਵੀ ਰੌਤੇ ਵਾਲੇ ਮੀਤੇ ਨੂੰ ਵੀ ਜੱਫ਼ੇ ਲਾ ਚੁੱਕਾ ਸੀ। ਜਲਦੀ ਹੀ ਮੇਰੀ ਵੀ ਬਿੱਲੇ ਹੋਰਾਂ ਵਾਂਗ ਸਕੂਲ ਚ ਬਹਿਜਾ-ਬਹਿਜਾ ਹੋ ਗਈ। ਮੈਂ ਆਪਣੇ ਪੜਾਈ ਅਤੇ ਫੁੱਟਬਾਲ ਵਾਲੇ ਯਾਰ ਬਾਜਾ, ਲੱਖਾ ਪੰਡਤ, ਲੱਕੀ, ਲਖਵਿੰਦਰ ਰੌਂਤਾ ਖੇੜਾ ਆਦਿ ਨੂੰ ਛੱਡਕੇ ਬਿੱਲੇ ਹੋਰਾਂ ਨਾਲ ਹੀ ਰਹਿਣ ਲੱਗ ਪਿਆ। ਇਨ੍ਹਾਂ ‘ਚੋਂ ਬਹੁਤੇ ਸਿਗਰਟਾਂ ਪੀਂਦੇ ਹੁੰਦੇ ਸੀ ਤੇ ਜਰਦਾ (ਤੰਬਾਕੂ) ਵੀ ਪੱਕਾ ਲਾਇਆ ਕਰਦੇ ਸਨ। ਮੈਂ ਫਿਰ ਸੂਟੇ ਲਾਉਣ ਲੱਗ ਪਿਆ। ਪਹਿਲਾਂ ਤਾਂ ਮੈਨੂੰ ਸਿਗਰਟ ਪੀਣੀ ਨਹੀਂ ਸੀ ਆਉਂਦੀ। ਦਰਅਸਲ ਮੈਂ ਧੂਆਂ ਅੰਦਰ ਨਹੀਂ ਸੀ ਲਿਜਾਂਦਾ ਬਲਕਿ ਮੁੰਹ ਚੋਂ ਹੀ ਬਾਹਰ ਕੱਢ ਦਿੰਦਾ ਸੀ ਫਿਰ ਇੱਕ ਦਿਨ ਲਾਗੇ ਦੇ ਪਾਰਕ ਵਿੱਚ ਅਸੀਂ ਗਏ ਤਾਂ ਸਾਥੀਆਂ ਨੇ ਮੈਨੂੰ ਇਸ ਕੰਮ ‘ਚ ਵੀ ਨਿਪੁੰਨ ਕਰ ਦਿੱਤਾ। ਕਰਦੇ ਵੀ ਕਿਉਂ ਨਾ ਉਸਤਾਦ ਜੁ ਟਕਰੇ ਸਨ। ਉਨੀ ਦਿਨੀਂ ਸਕੂਲ ‘ਚ ਲੜਾਈਆਂ ਵੀ ਬਹੁਤ ਹੁੰਦੀਆਂ ਸਨ। ਦਰਅਸਲ ਇੱਥੇ ਸ਼ਹਿਰ ਤੋਂ ਇਲਾਵਾ 60-70 ਪਿੰਡਾਂ ਦੇ ਮੁੰਡੇ ਪੜਦੇ ਸਨ ਜਿੰਨਾਂ ਚੋਂ ਕਈ ਟੋਲੀਆਂ ਦੇ ਸਿਝ ਫਸੇ ਰਹਿੰਦੇ ਸੀ। ਉਧਰ ਸ਼ਹਿਰ ਦੇ ਡੀ.ਏ.ਵੀ. ਕਾਲਜ ਵਿੱਚ ਮਲਵਈਆਂ ਅਤੇ ਭਾਊਆਂ ਦੇ ਦੋ ਧੜੇ ਸਨ, ਜਿੰਨ੍ਹਾਂ ਦੇ ਚੇਲੇ ਇਸ ਸਕੂਲ ਵਿੱਚ ਪਦੇ ਸਨ। ਉਨ੍ਹਾਂ ਚੋਂ ਇੱਕ ਸੀ ਬਾਗਾ ਜੋ ਹੈਂਡਬਾਲ ਦਾ ਚੈਂਪੀਅਨ ਖਿਡਾਰੀ ਸੀ ਪਰ ਹੁਣ ਨਸ਼ੇ-ਪੱਤੇ ਕਰਕੇ ਮੁੰਡਿਆਂ ਦੇ ਹੱਡ ‘ਗੋਲ ਕਰਿਆ ਕਰਦਾ ਸੀ। ਇੱਕ ਦਿਨ ਉਸ ਨੇ ਲੱਗੇ ਸਕੂਲ ‘ਚ ਇੱਕ ਮੁੰਡੇ ਨੂੰ ਬੇਰਹਿਮੀ ਨਾਲ ਕੁੱਟਿਆ। ਮੇਰਾ ਦਿਲ ਕੀਤਾ ਕਿ ਚੱਕ ਦਿਆਂ ਕੰਮ ਪਰ ਫਿਰ ਮੈਂ ਡਰ ਗਿਆ ਕਿ ਆਪਾਂ ਖਿਡਾਰੀ ਲੋਕ ਹਾਂ ਕਿੱਥੇ ਪਰੇ ਹਾਂਗੇ ਇਨਾਂ ‘ਯਮਦੂਤਾਂ ਨਾਲ? ਪਰ ਉਸ ਦਿਨ ਦਾ ਮੈਂ ਬਾਗੇ ਦਾ ਫੈਨ ਹੋ ਗਿਆ ਕਿ ਵਾਕਿਆ ਸ਼ਹਿਰ ਚ ਇਸ ਨੂੰ ਸਲਟ ਐਵੇਂ ਨਹੀਂ ਵੱਜਦੇ। ਮੇਰੇ ਵੀ ਦਿਲ ਚ ਚਾਹਤ ਜਾਗ ਪਈ ਕਿ ਸ਼ਹਿਰ ਆਏ ਆਂ ਸਲੂਟ ਤਾਂ ਵੱਜਣੇ ਹੀ ਚਾਹੀਦੇ ਨੇ। ਮੈਂ ਬਾਗੇ ਨਾਲ ਹੱਥ ਮਿਲਾਉਂਣ ਲੱਗ ਪਿਆ। ਫਿਰ ਅਸੀਂ ਸਾਰੇ ਹੀ ਇਕੱਠੇ ਹੋ ਕੇ ਖਾਣ-ਪੀਣ ਲੱਗ ਪਏ। ਕਦੇ-ਕਦੇ ਲੜਾਈ-ਭੜਾਈ ਚ ਵੀ ਗੇੜਾ ਕੱਢ ਆਉਂਦੇ ਪਰ ਜ਼ਿਆਦਾਤਰ ਕਬੱਡੀ ਅਤੇ ਕਬੱਡੀ ਦੀਆਂ ਗੱਲਾਂ ਚੱਲਦੀਆਂ ਰਹਿੰਦੀਆਂ। ਨੈਸ਼ਨਲ ਸਟਾਇਲ ਕਬੱਡੀ ਮੁਕਾਬਲਿਆਂ ਵਿੱਚ ਜ਼ਿਲ੍ਹੇ ‘ਚ ਜਾ ਕੇ ਅਸੀਂ ਸੈਮੀ ਫਾਈਨਲ ਚ ਹਾਰ ਗਏ ਪਰ ਪੰਜਾਬ ਸਟਾਈਲ ਚ ਅਸੀਂ ਮੋਰਚਾ ਮਾਰ ਲਿਆ। ਬਿੱਲਾ ਤੇ ਮੈਂ ਸਟੇਟ ਖੇਡਾਂ ਲਈ ਸਲੈਕਟ ਹੋ ਗਏ। ਬਿੱਲਾ ਖੇਡ ਆਇਆ ਪਰ ਮੇਰੀ ਮਾੜੀ ਕਿਸਮਤ ਮੈਨੂੰ ਕਛਰਾਲੀਆਂ ਨਿਕਲ ਆਈਆਂ। ਬਿਲਾ ਜਦੋਂ ਸਟੇਟ (ਰਾਜ ਪੱਧਰ) ਖੇਡ ਕੇ ਆਇਆ ਤਾਂ 26 ਜਨਵਰੀ ਤੋਂ ਉਸ ਨੂੰ ਸਨਮਾਨਿਤ ਕੀਤਾ ਗਿਆ। ਸਮਾਗਮ ਪਿੱਛੋਂ ਸਾਰਿਆਂ ਜਰਦਾ (ਤੰਬਾਕੂ ਬੀੜਾ) ਮਸਲਿਆ ਤੇ ਮੈਨੂੰ ਵੀ ਲਾਉਣ ਲਈ ਪੇਸ਼ ਕੀਤਾ। ਮੈਂ ਕਦੇ ਲਾਇਆ ਨਹੀਂ ਸੀ ਪਰ ਸਾਥੀ ਖਹਿੜੇ ਪੈ ਗਏ ਕਿ ਲਾ ਕੇ ਵੇਖ ਦੁਨੀਆਂ ਘੁੰਮੇਗੀ। ਦੁਨੀਆਂ ਤਾਂ ਨਹੀਂ ਘੁੰਮੀ ਪਰ ਮੈਂ ਘੁੰਮ ਗਿਆ ਸਾਰਾ ਦਿਨ ਉਲਟੀਆਂ ਕਰਦਾ ਰਿਹਾ। ਡਰਦਾ ਪਿੰਡ ਵੀ ਨਾ ਗਿਆ ਰਾਤ ਨੂੰ ਬਿਲੇ ਦੇ ਪਿੰਡ ਰਿਹਾ।

ਵੈਸੇ ਇਹ ਸਰਦੀਆਂ ਮੈਂ ਇੱਕ ਹੋਰ ਗੱਲ ਲਈ ਵੀ ਨਹੀਂ ਭੁੱਲ ਸਕਦਾ ਕਿਉਂਕਿ ਸਾਰਾ ਸਿਆਲ ਮੈਂ ਕੱਲੀ ਕਮੀਜ਼ ਵਿੱਚ ਸਕੂਲ ਆਉਂਦਾ ਰਿਹਾ। ਘਰਦਿਆਂ ਨੇ ਇਕ ਜੈਕੇਟ ਲੈ ਕੇ ਦਿੱਤੀ ਸੀ ਪਰ ਮੈਂ ਕਿਸੇ ਦੋਸਤ ਦੇ ਦਸ ਰੁਪੈ ਦੇਣੇ ਸੀ ਜੋ ਮੈਂ ਮੋੜ ਨਾ ਸਕਿਆ ਤੇ ਉਸ ਜ਼ੋਰਾਵਰ ਨੇ ਪੰਜ-ਸੱਤ ਹੋਰ ਲੰਗਾੜੇ ਨਾਲ ਲਿਆ ਕੇ ਕੇ ਨਾਲ ਮੇਰੇ ਗਲੋਂ ਜੈਕੇਟ ਲਾ ਲਈ। ਘਰੋਂ ਦੂਜੀ ਜੈਕੇਟ ਨਹੀਂ ਸੀ ਜੁੜ ਸਕਦੀ ਕਿਉਂਕਿ ਤੰਗੀਆਂ ਦੇ ਦਿਨ ਸੀ। ਇਸ ਲਈ ਜੇ ਬੇਬੇ ਪੁੱਛਦੀ ਜੈਕੇਟ ਕਿੱਥੇ ਆ? ਤਾਂ ਮੈਂ ਆਖ ਦਿੰਦਾ ਸ਼ਹਿਰ ਪਈ ਆ ਤੇ ਮੈਂ ਆਪਣੇ ਕਿਸੇ ਦੋਸਤ ਨਾਲ ਸ਼ਰਤ ਰੱਖੀ ਹੈ ਕਿ ਮੈਂ ਸਾਰਾ ਸਿਆਲ਼ ਇੱਕਲੀ ਕਮੀਜ਼ ਵਿੱਚ ਸਕੂਲ ਆਵਾਂਗਾ। ਇਹੀ ਗੱਲ ਮੈਂ ਆਪਣੇ ਦੋਸਤਾਂ ਨੂੰ ਵੀ ਆਖ ਦਿੰਦਾ ਕਿ ਮੇਰੀ ਸ਼ਰਤ ਲੱਗੀ ਹੋਈ ਹੈ। ਸੈਂਕੜੇ ਜਣਿਆਂ ’ਚ ਮੈਂ ਇਕਲੌਤਾ ਸੀ ਜੀਹਦੇ ਦਸੰਬਰ-ਜਨਵਰੀ ‘ਚ ਵੀ ਕੱਲੀ ਕਮੀਜ਼ ਪਾਈ ਹੁੰਦੀ। ਦੂਜੇ ਪਾਸੇ ਕਬੱਡੀ ’ਚ ਨਿੱਤ ਦੀਆਂ ਪ੍ਰਾਪਤੀਆਂ ਸਦਕਾ ਸਾਡੀ ਮਸ਼ਹੂਮ ਸਕੂਲ ਅਤੇ ਇਲਾਕੇ ‘ਚ ਚਰਮ ਤੇ ਹੋ ਗਈ। ਅਸੀਂ ਆਪਣਾ ਸਕੂਲ ਦਾ ਟੀਮ) ਪੇਂਡੂ ਟੂਰਨਾਮੈਟਾਂ ਅਤੇ ਮੇਲਿਆਂ ‘ਚ ਲਿਜਾਣ ਲੱਗ ਪਏ। ਸਾਡੇ ਨਾਲ ਮੇਰੇ ਤਾਏ ਦਾ ਪੁੱਤ ਬੱਬੀ ਰਲ ਗਿਆ ਜੀਹਦੀ ਜਟਕੀ ਜਾਫ਼ ਦਾ ਕਿਸੇ ਕੋਲ ਤੋੜ ਨਹੀਂ ਸੀ। ਅਸਲ ‘ਚ ਬਬੀ ਸਕੂਲੋਂ ਹਟ ਕੇ ਖੇਤਾਂ ‘ਚ ਰੁੱਲਦਾ ਫਿਰਦਾ ਸੀ। ਮੈਂ ਮੇਰੇ ਪਿਤਾ ਨੇ ਉਸ ਨੂੰ ਪੇਕੇ ਗਰਾਉਂਡ ‘ਚ ਲੈ ਆਂਦਾ। ਉਹ ਹੋਰ ਤਾਂ ਕੁਝ ਨਾ ਸਿੱਖ ਸਕਿਆ ਪਰ ਗਜ਼ ਲੰਮੀਆਂ ਬਾਹਾਂ ਦੀ ਵਰਤੋਂ ਕਰਨੀ ਸਿੱਖ ਗਿਆ। ਉਹ ਗੁੱਟ ਝਾੜ ਕੇ ਡਾਈਵ ਮਾਰਦਾ (ਲੱਤਾਂ ਫੜਦਾ) ਤੇ ਬੰਦੇ ਦਾ ਮੋਰ ਬਣਾ ਦਿੰਦਾ। ਹੁਣ ਅਸੀਂ ਜਿੱਧਰ ਵੀ ਜਾਂਦੇ ਧੂੜਾਂ ਪੱਟ ਦਿੰਦੇ। ਹਾਂ ਸਾਡੇ ਇਲਾਕੇ ਦੇ ਪਿੰਡੇ ਵਾਲੇ ਸ਼ਿੰਦੂ ਭਲਵਾਨ ਹੋਰੀਂ ਸਾਨੂੰ ਹਰਾ ਦਿੰਦੇ ਕਿਉਂਕਿ ਉਸ ਸਮੇਂ ਉਹ ਅੰਤਰ-ਰਾਸ਼ਟਰੀ ਖਿਡਾਰੀ ਹਰਜੀਤ ਬਾਜਾਖਾਨਾ ਦੇ ਬਰਾਬਰ ਸਨ ਬਾਕੀਆਂ ਨੂੰ ਅਸੀਂ ਖੰਘਣ ਨਾ ਦਿੰਦੇ। ਤੀਆਂ ਵਾਂ ਸਾਲ ਗੁਜ਼ਰ ਗਿਆ ਪਰ ਇਸ ਸਾਲ ਵਿੱਚ ਬਹੁਤ ਕੁਝ ਬਦਲ ਗਿਆ ਸੀ। ਮੇਰੀਆਂ ਅੱਖਾਂ ਭਾਰੀਆਂ ਰਹਿਣ ਲੱਗ ਪਈਆਂ। ਮੈਨੂੰ ਕਦੇ ਕਦੇ ਉਲਟੀਆਂ ਵੀ ਆਉਂਦੀਆਂ। ਇੱਕ ਦਿਨ ਮੈਂ ਤੇ ਮੇਰਾ ਜਿਗਰੀ ਯਾਰ ਸਵ: ਹਰਮੀਤ ਕੰਗ ਪੱਗ ਲਾਉਣ ਪਏ। ਮੈਂ ਪਹਿਲਾਂ ਵੀ ਕਦੇ-ਕਦੇ ਲਾ ਲੈਂਦਾ ਸੀ। ਸਾਡੇ ਘਰੇ ਸ਼ਰਾਬ ਅਤੇ ਵੀ ਨੂੰ ਨਸ਼ਾ ਨਹੀਂ ਸੀ ਗਿਣਿਆ ਜਾਂਦਾ। ਮਨ ਹਰਮੀਤ ਨੇ ਸ਼ਰਾਬੀ ਹੋ ਹੋ ਦੇਇ ॥ ਤੈਨੂੰ ਤਿੰਨ ਮਹੀਨੇ ਤੋਂ ਕੋਲਡ ਡਰਿਕ ‘ਚ ਕੋਰੈਕਸ ਦਿੱਤੀ ਜਾ ਰਹੀ ਹੈ। ਮੇਰੀ ਸਾਰੀ ਉਤਰ ਗਈ। ਮੈਂ ਕੋਰੈਕਸ ਬਾਰੇ ਸੁਣਿਆ ਸੀ ਕਿ ਇਹ ਖੰਘ ਵਾਲੀ ਦਵਾਈ ਹੈ ਤੇ ਇਸ ਨੂੰ ਨਸ਼ੇ ਲਈ ਪੀਤਾ ਜਾਂਦਾ ਹੈ। ਮੈਂ ਹਰਮੀਤ ਕੰਗ ਨੂੰ ਬਹੁਤ ਪੁੱਛਿਆ ਕਿ ਇਸ ਤਰ੍ਹਾਂ ਕਰਨ ਵਾਲੇ ਦਾ ਨਾਂ ਦੱਸ ਪਰ ਉਹ ਸਹੁ ਪਾ ਕੇ ਮੰਨ ਧਾਰ ਗਿਆ। ਕੁਝ ਦਿਨਾਂ ਬਾਅਦ ਇੱਕ ਦੁਪਿਹਰ ਅਸੀਂ ਸਾਰੇ ਜਣੇ ਗੱਲਾਂ ਮਾਰਦੇ-ਮਾਰਦੇ ਖੇਸਾਂ ਵਾਲੀ ਗਲੀ ‘ਚ ਆ ਗਏ। ਮੇਰੇ ਅਤੇ ਕੰਗ ਤੋਂ ਇਲਾਵਾ ਦੇ ਕਬੱਡੀ ਖਿਡਾਰੀ ਤੇ ਦੋ ਅਨਜਾਣ ਇਸ ਟੋਲੀ ‘ਚ ਸ਼ਾਮਲ ਸਨ। ਅਨਜਾਣਾ ‘ਚੋਂ ਇਕ ਨੇ ਕੋਰੈਕਸ ਦੀ ਸ਼ੀਸ਼ੀ ਕੱਢੀ ’ਤੇ ਗਲਾਸ ‘ਚ ਉਲੰਧ ਦਿੱਤੀ। ਚਾਰ ਗਲਾਸਾਂ ਚ ਪੱਗ ਬਣਾ ਕੇ ਅੱਗੇ ਕਰ ਦਿੱਤੇ ਗਏ। ਮੈਂ ਨਾਂਹ-ਨੁੱਕਰ ਕੀਤੀ ਕਿਉਂਕਿ ਮੈਂ ਹਰਮੀਤ ਦੇ ਦੱਸਣ ਤੋਂ ਬਾਅਦ ਚੌਕੰਨਾ ਹੋ ਗਿਆ ਸੀ ਪਰ ਮਨ ਬੇਈਮਾਨ ਹੋਣ ‘ਤੇ ਗਲਾਸ ਚੁੱਕ ਲਿਆ। ਹਰਮੀਤ ਦੇ ਉਪਰੰਤ ਮੈਂ ਕੋਲਡ ਡਰਿਕ ਅਤੇ ਕੌਫੀ ਛੱਡ ਦਿੱਤੀ ਸੀ ਤਾਂ ਓਦੋਂ ਮੈਨੂੰ ਨਸ਼ ਵਾਲੀ ਕੋਈ ਤੋੜ ਮਹਿਸੂਸ ਨਹੀਂ ਹੋਈ। ਇਸ ਲਈ ਮੈਂ ਸੋਚਿਆ ਕਿ ਇੱਕ ਦਿਨ ‘ਚ ਕੀ ਹੋਣ ਲੱਗਾ ਹੈ ਅੱਜ ਖੁਲੇ ਰੂਪ ‘ਚ ਨਸ਼ਾ ਪੀ ਕੇ ਵੇਖਦੇ ਹਾਂ। ਮੈਂ ਆਪਣੇ ਹੱਥੀਂ ਜ਼ਿੰਦਗੀ ‘ਚ ਪਹਿਲੀ ਵਾਰ ਕਰੈਕਸ ਪੀ ਲਈ। ਹਰਮੀਤ ਕੰਗ ਕਬੱਡੀ ਦਾ ਸ਼ੌਕੀ ਸੀ ਪਰ ਉਹਦੇ ਤੋਂ ਏਨਾਂ ਖੇਡਿਆ ਨਹੀਂ ਸੀ ਜਾਂਦਾ। ਬਿੱਲੇ ਦਾ ਰਿਸ਼ਤੇਦਾਰ ਤੇ ਸਾਡਾ ਜਿਗਰੀ ਯਾਰ ਹੋਣ ਕਰਕੇ ਅਸੀਂ ਉਹਨੂੰ ਕੈਂਪਾਂ ਅਤੇ ਖੇਡ ਮਲਿਆਂ ‘ਚ ਨਾਲ ਲੈ ਜਾਂਦੇ। ਹਰਮੀਤ ਕੰਗ ਜੀਹਦੀ 2013 ਵਿੱਚ ਮੌਤ ਹੋ ਗਈ ਮਰਹੂਮ ਕਾਂਗਰਸੀ ਆਗੂ ਜਗਤਰਨ ਸਿਘ ਕੰਗ (ਵਿਰਕ ਵਾਲਾ) ਦਾ ਵੱਡਾ ਪੁੱਤਰ ਸੀ। ਹੁਣ ਮੈਨੂੰ ਕੋਰੈਕਸ ਪੀਣ ‘ਚ ਕੋਈ ਬੁਰਾਈ ਨਜ਼ਰ ਨਾ ਆਉਂਦੀ ਸਗੋਂ ਦੁਨੀਆਂ ਰੰਗੀਨ ਜਿਹੀ ਲੱਗਦੀ। ਮੈਨੂੰ ਲੱਗਦਾ ਸੀ ਕਿ ਨਸ਼ਾ ਮੇਰਾ ਕੁਝ ਨਹੀਂ ਵਿਗਾੜ ਸਕਦਾ। ਮੈਂ ਕਦੇ-ਕਦੇ ਕੌਲਿਆਂ ਜਾ ਕੇ ਵੀ ਕੋਰੈਕਸ ਪੀ ਆਉਂਦਾ। ਕੋਰੈਕਸ ਪੀ ਕੇ ਇੰਝ ਜਾਪਦਾ ਜਿਵੇਂ ਸਰੀਰ ਉਡਣ ਭੰਸ਼ਤਰੀ ਬਣ ਗਿਆ ਹੋਵੇ ਤੇ ਮੈਂ ਆਕਾਸ਼ ਚ ਘੁੰਮਣ ਆਇਆ ਸੈਲਾਨੀ ਹੋਵਾਂ, pਮਾਰੀ ਹੀ ਖੁਆਰੀ ਹੁੰਦੀ। ਪਰ ਜਲਦੀ ਹੀ ਮੇਰਾ ਮਨ ਕੋਰੈਕਸ ਤੋਂ ਅੱਕ ਗਿਆ ਪਰ ਸਿਗਰਟਾਂ ਓਵੇਂ ਹੀ ਚੱਲਦੀਆਂ उতীগ। में, धिंला, बंधी जा बैठे गी मी माझे ठपल मैन हुक घेे दाला ਵੀ ਆ ਰਲਿਆ। ਉਹ ਸਾਨੂੰ ਪੰਜਾਬ ਤੋਂ ਬਾਹਰ ਰਾਜਸਥਾਨ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਵਿੱਚ ਵੀ ਖੇਡਣ ਲੈ ਜਾਂਦਾ। ਅਸੀਂ ਜਿੰਦੇ ਜਾਂ ਹਾਰਦੇ ਪਰ ਬੋਲੀ ਪੈਸਿਆਂ ਨਾਲ ਭਰ ਜਾਂਦੀ। ਮੈਨੂੰ ਅੱਡ ਤੋਂ ਵੀ ਪੈਸੇ ਵਾਧੂ ਹੋ ਜਾਂਦੇ। ਇਸ ਦਾ ਕਾਰਨ ਇਹ ਸੀ ਕਿ ਮੈਂ ਸੋਹਣਾ ਹੋਣ ਦੇ ਨਾਲ-ਨਾਲ ਜੈਸ਼ ਭਰਪੂਰ ਖਿਡਾਰੀ ਸੀ ਤੇ ਨਵੇਂ-ਨਵੇਂ ਤਜ਼ਰਬੇ ਕਰਨੇ ਮੇਰੀ ਫ਼ਿਤਰਤ ਸੀ, ਦੂਜਾ ਮੈਂ ਜਾਫ਼ ਅਤੇ ਰੇਡ ਦੋਵੇਂ ਕਰਦਾ ਸੀ, ਖੜੇ-ਖੜੋਤੇ ਬੰਦੇ ਤੋਂ ਮੈਂ ਜੰਪ ਆਰਾਮ ਨਾਲ ਮਾਰ ਜਾਂਦਾ ਸੀ, ਕੈਂਚੀ ਮੈਂ ਦਸ ਮੀਟਰ ਦੀ ਦੂਰੀ ਤੋਂ ਰੇਡਰ ਨੂੰ ਜੜ ਦਿੰਦਾ ਸੀ। ਮੇਰੀ ਇਹ ਖੇਡ ਦੂਜੀਆਂ ਟੀਮਾਂ ਨੂੰ ਵੀ ਖਿੱਚਣ ਲੱਗੀ। ਮੈਨੂੰ ਦੂਜੀਆਂ ਟੀਮਾਂ ਸਾਈ ‘ਤੇ ਲੈ ਜਾਂਦੀਆਂ। ਟੀਮ ਜਿੱਤਦੀ ਜਾਂ ਹਾਰਦੀ ਮੇਰੀ ਰਕਮ ਪੱਕੀ ਹੁੰਦੀ। ਕਈ ਮੌਕਿਆਂ ‘ਤੇ ਮੈਂ ਯਾਰੀ ਦੋਸਤੀ ਲਈ ਮੈਚ ਹਾਰਿਆ ਵੀ ਪਰ ਕਦੇ ਫਿਕਸਿੰਗ ਨਾ ਕੀਤੀ। ਜਦਕਿ ਪਿੰਡ ਦੇ ਖਿਡਾਰੀਆਂ ਨੂੰ ਇੰਝ ਲੱਗਦਾ ਸੀ ਕਿ ਮੈਂ ਵਿਕ ਗਿਆ ਹਾਂ। ਖ਼ਾਸ ਤੌਰ ਤੇ ਮੇਰੇ ਪਿਤਾ ਦਾ ਚੇਲਾ ਤੇ ਸਾਡਾ ਕੋਚ ਅਤੇ ਖਿਡਾਰੀ ਸੁੱਖਾ ਸੁਨਿਆਰਾ ਜੋ ਕਦੇ ਮੈਨੂੰ ਥਾਣਿਓ ਛੁਡਾ ਕੇ ਵੀ ਲਿਆਇਆ ਸੀ ਆਪਣਾ ਤੋਰੀ-ਫੁਲਕਾ ਚਲਾਉਣ ਲਈ ਮੈਨੂੰ ਪਿੰਡ ਤੱਕ ਸੀਮਤ ਰੱਖਣਾ ਚਾਹੁੰਦਾ ਸੀ। ਮੈਂ ਤੇ ਬਬੀ ਨੇ ਬੜੇ ਮੇਲੇ ਜਿੱਤ ਕੇ ਉਹਦੀ ਝੋਲੀ ਪਾਏ ਪਰ ਉਹਦੀ ਭੁੱਕੀ ਦਾ ਹਲਕਪੁਣਾ ਵਧਦਾ ਗਿਆ। ਮੈਂ ਅੰਤ ਚ ਪਿੰਡ ਦੀ ਟੀਮ ਤੋਂ ਕਿਨਾਰਾ ਹੀ ਕਰ ਲਿਆ ਤੇ ਬਿਲੇ ਦੇ ਪਿੰਡ ਬੋਦੀਵਾਲਾ ਵੱਲੋਂ ਪੰਕਾ ਖੇਡਣ ਲੱਗ ਪਿਆ। ਮੈਂ ਜ਼ਿਆਦਾਤਰ ਰਹਿੰਦਾ ਵੀ ਬਿੱਲੇ ਕੇ ਪਿੰਡ । ਮੈਂ ਤੋਂ ਬਿੱਲਾ ਹੁਣ ਭਰਾ ਬਣ ਚੁੱਕੇ ਸੀ। ਸਾਡੇ ਦਰਮਿਆਨ ਕੋਈ ਜੇ ਫ਼ਰਕ ਸੀ ਤਾਂ ਉਹ ਸੀ ਵੋਟ ਦਾ। ਉਸਦਾ ਵਜ਼ਨ 75 ਕਿਲੋ ਦੇ ਨੇੜੇ ਸੀ ਪਰ ਮੇਰਾ ਵਜ਼ਨ 62 ਕਿਲੋ ਸੀ। ਜਿਸ ਕਾਰਨ ਮੇਰੀ ਮੰਗ ਤੇ ਮੇਰੀ ਆਮਦਨ ਬਿੱਲੋਂ ਨਾਲੋਂ ਦਿਨੋਂ-ਦਿਨ ਵੱਧਦੀ ਜਾ ਰਹੀ ਸੀ ਹਾਲਾਂਕਿ ਬਿੱਲਾ ਮੇਰਾ ਨਾਲੋਂ ਵੀ ਤਕੜਾ ਤੇ ਵਧੀਆ ਖਿਡਾਰੀ ਸੀ। ਬਿਲ ਨਾਲ ਪੇਅ ਵੀ ਵਧਿਆ ਨਾਲ ਹੀ ਮੇਰਾ ਸਿਗਰਟਾਂ ਨਾਲ ਵੀ ਪਿਆਰ ਵਧਦਾ ਜਾ ਰਿਹਾ ਸੀ। ਬੇਝੇ ਨੋਟਾਂ ਤੇ ਬਦਾਮਾਂ ਨਾਲ ਫੁੱਲ ਹੁੰਦੇ। ਹੁਣ ਮੈਂ ਕਦੇ-ਕਦੇ ਫੈਂਸੀਡਿਲ ਦੀ ਸ਼ੀਸ਼ੀ ਵੀ ਪੀ ਲੈਂਦਾ। ਮੈਨੂੰ ਕਿਸੇ ਨੇ ਦੱਸਿਆ ਸੀ ਕਿ ਵੈਸੀ ਕਰੈਕਸ ਨਾਲੋਂ ਗਰਮ ਘੱਟ ਹੈ। ਇਨੀ ਦਿਨੀ ਕਬੱਡੀ ਰੱਜ ਕੇ ਖੇਡੀ ਪਰ ਬਾਰਵੀਂ ਦੇ ਮੱਧ ਵਿੱਚ ਇੱਕ ਦਿਨ ਮੇਰੇ ਪਿੰਡ ਵਾਲਾ ਜੱਸਾ ਜੋ ਮੇਰੇ ਹਾਈ ਸਕਲ ਵਾਲੇ ਹੈਡ ਮਾਸਟਰ ਤੇ ਮੇਰੀ ਮਾਤਾ ਦੇ ਵਿਚੋਲੇ ਮਾ: ਅੰਗਰੇਜ ਸਿੰਘ ਸੰਧੂ ਦਾ ਮੁੰਡਾ ਸੀ ਤੇ ਡੀ.ਏ.ਵੀ. ਕਾਲਜ ਪਦਾ ਸੀ ਪੰਜ-ਸੱਤ ਮੁੰਡਿਆਂ ਨੂੰ ਜਿਪਸੀ ‘ਤੇ ਬਿਠਾਈ ਲਿਆਉਂਦਾ ਮਿਲਿਆ। ਮੈਂ ਆਪਣੇ ਖੇਤ ਨੂੰ ਜਾ ਰਿਹਾ ਸੀ। ਉਧਰ ਹੀ ਜੱਸੇ ਕੀ ਢਾਣੀ (ਬਹਿਕ) ਸੀ। ਉਸ ਨੇ ਜਿਪਸੀ ਰੋਕੀ ਤੇ ਮੈਨੂੰ ਬਿਠਾ ਲਿਆ। ਜੱਸੇ ਦੀ ਆਵਦੇ ਤਾਏ ਦੇ ਮੁੰਡੇ ਨਾਲ ਲੜਾਈ ਹੋਈ ਸੀ ਤੇ ਜੱਸਾ ਬਾਗੇ ਹੋਰਾਂ ਨੂੰ ਵੰਗਾਰ ਕੇ ਲਿਆਇਆ ਸੀ। ਅ ਸਾਰੇ ਜੱਸੇ ਕੇ ਸ਼ਹਿਰ ਵਾਲੇ ਘਰ ਆ ਗਏ। ਉੱਥੇ ਸਾਰਿਆਂ ਨੇ ਰੱਜ ਕੇ ਦਾ ਪੀਤੀ। ਮੇਰੀ ਮੁਲਾਕਾਤ ਉੱਥੇ ਹੀ ਪੁਲਸ ’ਚੋਂ ਸਸਪੈਂਡ ਹੋਏ ਰਾਜੂ, ਰੰਮੀ ਮਾਨ ਆਧਨੀਆਂ ਅਤੇ ਛਾਪਿਆਂਵਾਲੀ ਕਾਲਜ ‘ਚ ਪੜਦੇ ਖਰੜ ਨੇੜਲੇ ਇੱਕ ਪਿੰਡ ਦੇ ਰਹਿਣ ਵਾਲੇ ਸਾਵੀ ਨਾਲ ਹੋਈ। ਪਹਿਲੀ ਮੁਲਾਕਾਤ ਸਾਨੂੰ ਯਾਰ ਬਣਾ ਗਈ। ਸਾਵੀ ਮੈਨੂੰ ਆਪਣੀ ਕੋਠੀ ਲੈ ਗਿਆ ਜਿੱਥੇ ਉਹ ਤੇ ਉਹਦੇ ਨਾਲ ਦੇ ਕੁਝ ਹੋਰ ਮੁੰਡੇ ਰਹਿੰਦੇ ਸਨ। ਇਹ ਕੋਠੀ ਗੁਰੂ ਨਾਨਕ ਨਗਰ ਗਲੀ ਨੰਬਰ 10 ਵਿਚ ਸੀ। ਵੈਸੇ ਵੀ 10 ਮੇਰਾ ਮਨਪਸੰਦ ਅੰਕ ਹੈ। ਕੋਠੀ ’ਚ ਸ਼ੀਸ਼ੀਆਂ ਦਾ ਦੌਰ ਚੱਲ ਪਿਆ। ਸਿਗਰਟਾਂ ਦੇ ਧੂੰਏਂ ‘ਚੋਂ ਮਸਤੀਆਂ ਫੱਟ ਰਹੀਆਂ ਸਨ। ਸਾਰਾ ਦਿਨ ਨr| ਕਰਨਾ ਤੇ ਫੇਰ ਸ਼ਾਮ ਨੂੰ ਨੇਪਾਲੀ ਦੇ ਹੱਥ ਦੀਆਂ ਰੋਟੀਆਂ ਖਾ ਕੇ ਸੌਂ ਜਾਣਾ।ਉੱਥੇ ਕਈ ਹੋਰ ਵੀ ਲੋਕਲ ਬਦਮਾਸ਼ ਆਉਂਦੇ ਸਨ ਪਰ ਕੋਠੀ ਦਾ ਲੰਬੜਦਾਰ ਸਾਰੀ ਮੈਨੂੰ ਹੋਰ ਗੱਲ ‘ਚ ਪਹਿਲ ਦਿੰਦਾ। ਮੈਨੂੰ ਕੱਪੜੇ ਵੀ ਧੋਤੇ ਮਿਲ ਜਾਂਦੇ। ਮੈਂ ਜਿਹੜੀਆਂ ਜੀਨ ਦੀਆਂ ਪੈਂਟਾਂ ਦੇ ਖ਼ਾਬ ਵੇਖੇ ਸੀ ਉਹ ਹੁਣ ਪੂਰੇ ਹੋ ਰਹੇ ਸਨ। ਕੁਝ ਦਿਨਾਂ ਬਾਅਦ ਸਾਵੀ ਕਹਿੰਦਾ ਤੂੰ ਇੱਥੋਂ ਹੀ ਸਕਲੇ ਚਲਾ ਜਾਇਆ ਕਰ ਤੇਰੇ ਬਿਨਾਂ ਮੇਰਾ ਦਿਲ ਜਿਹਾ ਨਹੀਂ ਲੱਗਦਾ। “ਅੰਨ੍ਹਾ ਕੀ ਭਾਲੇ ਦੋ ਅੱਖਾਂ ਮੈਂ ਸਹਿਮਤੀ ਦੇ ਦਿੱਤੀ ਤੇ ਦੋ ਕਿਤਾਬਾਂ ਅਤੇ ਦੋ ਪੈਂਟਾਂ ਕੋਠੀ ਲਿਆ ਮਾਰੀਆਂ। ਸਾਡੇ ਨਾਲ ਹੀ ਚੰਨਾ ਫੌਜੀ ਸਮਰਾਲੇ ਵਾਲਾ ਅਤੇ ਲੱਖਾ ਭਾਉ ਸਰਾਵਾਂ ਵਾਲਾ ਵੀ ਰਹਿੰਦੇ ਸਨ।ਚੰਨੇ ਫੌਜੀ ਨੂੰ ਛੱਡਕੇ ਬਾਕੀ ਸਾਰੇ ਹੀ ਨਸ਼ਾ ਕਰਦੇ ਸਨ। ਹੁਣ ਮੈਂ ਇੱਥੋਂ ਹੀ ਸਕੂਲ ਜਾਣ ਲੱਗਾ ਪਰ ਮੈਨੂੰ ਸਕੂਲ ਚੰਗਾ ਨਾ ਲੱਗਦਾ ਕਿਉਂਕਿ ਸਾਵੀ ਨਾਲ ਜਾ ਕੇ ਮੈਂ ਦੋ-ਤਿੰਨ ਵਾਰ ਛਾਪਿਆਂਵਾਲੀ ਦਾ ਮਸ਼ਹੂਰ ਪੋਲਟੈਕਨੀਕਲ ਕਾਲਜ ਵੇਖ ਆਇਆ ਸੀ। ਕਈ ਹਫ਼ਤਿਆਂ ਬਾਅਦ ਮੈਂ ਸਕੂਲ ਗਿਆ ਤਾਂ ਮੇਰੇ ਪੁਰਾਣੇ ਸਾਥੀਆਂ ਨੇ ਮੈਨੂੰ ਬੜਾ ਸਮਝਾਇਆ ਕਿ ਛਾਪਿਆਂਵਾਲੀ ਵਾਲਿਆਂ ਨਾਲ ਨਾ ਰਲ ਪਰ ਮੈਂ ਸਾਰਿਆਂ ਨੂੰ ਗਾਲਾਂ ਕੱਢ ਕੇ ਦਵਲ ਦਿੱਤਾ। ਸਕੂਲ ’ਚ ਹੀ ਮੈਨੂੰ ਰੰਮੀ ਮਿਲ ਗਿਆ, ਉਹ ਭਾਵੇਂ ਇਥੇ ਛੇਵੀਂ ਕਲਾਸ ਵਿੱਚ ਹੀ ਪੜ੍ਹਦਾ ਸੀ ਪਰ ਸ਼ਰਾਰਤਾਂ ਅਤੇ ਪੰਗਿਆਂ ਦੇ ਮਲੇ ‘ਚ ਉਹ ਲੁੱਚਿਆਂ ਦਾ ਪੀਰ ਸੀ। ਮੈਨੂੰ ਰੰਮੀ ਦਾ ਸਾਥ ਚੰਗਾ ਲੱਗਣ ਲੱਗ ਪਿਆ। ਉਹ ਜੁਆਕ ਜਿਹਾ ਮੈਨੂੰ ਆਪਣਾ ਪੁੱਤ ਲਗਦਾ। ਰੰਮੀ ਤਕੜੇ ਘਰ ਦਾ ਜਾਇਆ ਮਾਨਾਂ ਦਾ ਪੁੱਤ ਸੀ। ਵੈਸਪਾ ਸਕੂਟਰ ਅਤੇ ਜਿਪਸੀ ਉਸ ਦੀ ਸ਼ਾਨ ਨੂੰ ਹੋਰ ਵੀ ਸ਼ਿਗਾਰਦੀ ਸੀ। ਜਲਦੀ ਹੀ ਅਸੀਂ ਭਰਾ ਬਣ ਗਏ। ਸਾਰਾ ਦਿਨ ਅਸੀਂ ਕੰਨੇ ਰਹਿੰਦੇ। ਬਿੱਲੇ ਹੋਰਾਂ ਨੂੰ ਮੈਂ ਘੱਟ ਹੀ ਮਿਲਦਾ ਕਿਉਂਕਿ ਉਹ ਲੜਾਈ ਤੋਂ ਬਹੁਤ ਚਾਲ ਸਨ। ਹਾਂ ਕਦੇ-ਕਦੇ ਅਸੀਂ ਕਿੱਠੇ ਮੈਚ ਜ਼ਰੂਰ ਲਾ ਆਉਂਦੇ। ਹੁਣ ਮੈਂ ਪ੍ਰੈਕਟਿਸ ਤਾਂ ਉੱਕਾ ਹੀ ਛੱਡ ਚੁੱਕਾ ਸੀ ਪਰ ਫਿਰ ਵੀ ਮੈਂ ਹਰਜੀਤ ਬਾਜਾਖਾਨਾ ਜਿਹੇ ਸੈਟਾਂ ਦੇ ਬਰਾਬਰ ਖੇਡ ਆਉਂਦਾ ਸੀ। ਹਰਜੀਤ ਬਾਜਾਖਾਨਾ ਦੇ ਵਿਰੁੱਧ ਮੈਂ ਇੱਕ ਵਾਰ ਸਿੱਧਵਾਂ ਬੇਟ ਵਿਖੇ ਖੇਡਿਆ ਜਿੱਥੇ ਮੈਂ ਰੇਡਾਂ ਮਾਰੀਆਂ। ਅਸੀਂ ਉਹ ਮੈਚ ਸ਼ਾਇਦ 16 ਪੁਆਇੰਟਾਂ ਨਾਲ ਹਾਰੇ ਸੀ। ਉਂਝ ਹਰਜੀਤ ਬਾਜਾਖਾਨਾ ਮੈਨੂੰ ਨਿੱਜੀ ਤੌਰ ‘ਤੇ ਜਾਣਦਾ ਸੀ ਤੇ ਜਦੋਂ ਵੀ ਕਿਤੇ ਸਾਡੇ ਇਲਾਕੇ ‘ਚ ਉਹ ਖੇਡਣ ਆਉਂਦਾ ਮੈਂ ਉਸ ਦੀ ਸੰਗਤ `ਚ ਹਾਜ਼ਰ ਹੋ ਜਾਂਦਾ।

ਭਾਗ ਪੰਜਵਾਂ ਜਲਦ ਹੀ


Share This Post

Like This Post

0

Related Posts


Notice: Trying to get property 'user_id' of non-object in /home/u352067335/domains/erspsidhu.com/public_html/wp-content/plugins/ghostpool-core/elements/up-down-voting.php on line 965
0
0

  Leave a Reply

  Your email address will not be published. Required fields are marked *

  Thanks for submitting your rating!
  Please give a rating.

  Thanks for submitting your comment!

  Recent Comments

  ad2

  Editor Picks