Close

Login

Close

Register

Close

Lost Password

ਡਾਕੂਆਂ ਦਾ ਮੁੰਡਾ | Dakuan Da Munda | ਭਾਗ ਚੌਥਾ

ਡਾਕੂਆਂ ਦਾ ਮੁੰਡਾ | ਭਾਗ ਚੌਥਾ | ਦਹਿਕਦੇ ਸਾਹ ਬਹਿਕਦੇ ਕਦਮ

ਮਿੰਟੂ ਗੁਰੂਸਰੀਆ

ਤੀਜਾ ਭਾਗ ਪੜ੍ਹਨ ਲਈ Click ਕਰੋ

ਅੱਠਵੀਂ ਪਾਸ ਕਰਕੇ ਮੈਨੂੰ ਨਾਲ ਦੇ ਪਿੰਡ ਸ਼ਾਮ ਖੇੜਾ ਦੇ ਸਰਕਾਰੀ ਹਾਈ ਸਕੂਲ ਚ ਦਾਖ਼ਲਾ ਲੈਣਾ ਪਿਆ ਕਿਉਂਕਿ ਸਾਡੇ ਪਿੰਡ ਸਿਰਫ਼ ਅੱਠਵੀਂ ਤੱਕ ਸਕੂਲ ਸੀ। ਮੈਂ ਨੌਵੀਂ ਚ ਦਾਖ਼ਲ ਹੁੰਦਿਆਂ ਹੀਰੋ ਸਾਇਕਲ ਲੈ ਲਿਆ ਪਰ ਪੰਗਾ ਇਹ ਸੀ ਕਿ ਸਕੂਲ ਨੂੰ ਜਾਂਦਾ ਪੰਜ ਕਿਲੋਮੀਟਰ ਰਸਤਾ ਕੱਚਾ ਸੀ ਤੇ ਬਸ ਥੋੜ੍ਹੇ ਜਹੇ ਨੂੰ ਛੱਡ ਕੇ। ਭੁੱਬਲ ਚ ਸਾਇਕਲ ਘਸੀਟ ਘਸੀਟ ਕੇ ਮੇਰਾ ਗਿੱਟੇ ਰਹਿ ਜਾਂਦੇ। ਉੱਧਰੋਂ ਹੈੱਡ ਮਾਸਟਰ ਅੰਗਰੇਜ ਸਿੰਘ ਸੰਧੂ ਸਾਰਾ ਦਿਨ ਤੂਤ ਵਾਂਗੂ ਛਾਂਗੀ ਰੱਖਦਾ। ਮੈਂ ਪੜ੍ਹਦਾ ਵੀ ਬਹੁਤ ਪਰ ਕੁੱਟ ਫੇਰ ਵੀ ਪੈ ਜਾਂਦੀ। ਮੈਂ ਕੁੱਟ ਤੋਂ ਦੁਖੀ ਹੋ ਗਿਆ। ਕੁਝ ਦੁਖੀ ਹਿਰਦੇ ਹੋਰ ਵੀ ਸਨ। ਇਨ੍ਹਾਂ ‘ਚ ਸ਼ਾਮ ਖੇੜੇ ਪਿੰਡ ਦਾ ਨਛੱਤਰ, ਸ਼ੱਬੂ, ਸੰਗੂ ਤੇ ਸੁੱਖਾ। ਇੰਨ੍ਹਾਂ ਦੇ ਨਾਲ ਮੈਂ ਰਲ ਗਿਆ ਤੇ ਹੋ ਗਏ ਪੂਰੇ ‘ਪੰਜ ਪੀਰ’। ਅਸੀਂ ਇੱਕ ਬਣਤ ਬਣਾਈ। ਅਸੀਂ ਪਹਿਲੇ ਪੀਰੀਅਡ ਚ ਹਾਜ਼ਰੀ ਲੱਗਦੇ ਸਾਰ ਬਸਤੇ ਚੁੱਕ ਕੇ ਸਾਈਕਲਾਂ ਨੂੰ ਲੱਤ ਦਿੰਦੇ ਤੇ ਮਾਹਣੀ ਖੇੜਾ (ਮਸ਼ਹੂਰ ਫਿਲਮ ਸਟਾਰ ਤੇ ਮੇਰੇ ਦੋਸਤ ਜੋਤ ਗਿੱਲ ਦੇ ਪਿਤਾ ਗੁੱਗੂ ਗਿੱਲ ਦਾ ਪਿੰਡ), ਬਹਾਦਰ ਖੇੜਾ, ਸਰਦਾਰਪੁਰਾ ਆਦਿ ਪਿੰਡਾਂ ਵੱਲ ਨੂੰ ਨਿਕਲ ਜਾਂਦੇ। ਛੁੱਟੀ ਦੇ ਸਮੇਂ ਅਸੀਂ ਸਕੂਲ ਵਾਪਸ ਆ ਜਾਂਦੇ।

ਸਾਡੇ ਪੰਜਾਂ ਚੋਂ ਮੈਂ ਤੇ ਸ਼ੱਬੂ ਫਿਲਮਾਂ ਦੇ ਬੜੇ ਸ਼ੌਕੀਨ ਸੀ। ਮੈਂ ਪਹਿਲੀ ਫਿਲਮ ਆਪਣੇ ਮਾਮੇ ਨਾਲ 1986 ਚ ‘ਹਮਾਰਾ ਖਾਨਦਾਨ ‘ ਵੇਖੀ ਸੀ। ਇਸ ਤੋਂ ਬਾਅਦ ਸ਼ਤਰੂਘਨ ਸਿਨ੍ਹਾ ਦੀ ‘ਵਿਦਰੋਹ ‘ ਅਤੇ ਆਮਿਰ ਖਾਨ ਦੀ ‘ਲਵ ਲਵ ਲਵ ‘ ਵੇਖ ਚੁੱਕਾ ਸੀ। ਮੈਂ ਤੇ ਸ਼ੱਬੂ ਸਕੂਲੋਂ ਭੱਜ ਕੇ ਮਲੋਟ ਜਾਣ ਲੱਗ ਪਏ। ਅਸੀਂ ਸਕੂਲ ‘ਚੋਂ 9 ਵਜੇ ਭੱਜਦੇ ਤੇ ਸਹੀ ਦਸ ਵਜੇ ਸਿਨੇਮੇ ਜਾ ਅੱਪੜਦੇ। ਸਾਢੇ ਦਸ ਤੋਂ ਡੇਢ ਵਜੇ ਤੱਕ ਦਾ ਸ਼ੋਅ ਵੇਖ ਕੇ ਫਿਰ ਸਕੂਲ ਆ ਪੁੱਜਦੇ। ਸਿਨੇਮੇ ‘ਚ ਅਸੀਂ ਕਦੇ ਕਦੇ ਸਿਗਰਟਾਂ ਦੀ ਡੱਬੀ ਨਾਲ ਲੈ ਜਾਂਦੇ। ਦਰਅਸਲ ਬੀੜੀ ਦਾ ਸੂਟਾ ਮੈਂ ਸੱਤ ਸਾਲ ਦੀ ਉਮਰ ‘ਚ ਹੀ ਲਾ ਲਿਆ ਸੀ। ਇੱਕ ਦਿਨ ਖੇਤੋਂ ਰੋਟੀ ਦੇ ਕੇ ਆ ਰਿਹਾ ਸੀ ਤਾਂ ਰਸਤੇ ਵਿੱਚ ਸਾਡਾ ਗੁਆਂਢੀ ਬਜ਼ੁਰਗ ਮਿਲ ਗਿਆ। ਉਸ ਨੇ ਕੱਠੇ ਚੱਲਣ ਦਾ ਕਹਿ ਕੇ ਮੈਨੂੰ ਬਿਠਾ ਲਿਆ ਤੇ ਬੀੜੀ ਸੁਲਗਾ ਲਈ। ਉਸ ਨੇ ਮੈਨੂੰ ਸੂਟਾ ਖਿੱਚਣ ਲਈ ਕਿਹਾ। ਮੈਂ ਪਹਿਲਾਂ ਤਾਂ ਨਾਂਹ-ਨੁੱਕਰ ਕੀਤੀ ਪਰ ਜ਼ਿਆਦਾ ਮਜਬੂਰ ਕਰਨ ‘ਤੇ ਮੈਂ ਸੂਟਾ ਖਿੱਚ ਲਿਆ। ਪਹਿਲੀ ਵਾਰ ਧੁੰਆਂ ਖਿੱਚਣ ਤੇ ਮੈਨੂੰ ਇੰਝ ਲੱਗਾ ਜਿਵੇਂ ਮੈਂ ਕਿਸੇ ਘਣੇ ਜੰਗਲ ਦੀ ਅੱਗ ‘ਚ ਫੱਸ ਗਿਆ ਹੋਵਾਂ। ਇਸ ਤਰ੍ਹਾਂ ਇਕ ਸੱਤਰ ਸਾਲ ਦੇ ਬਾਬੇ ਨੇ ਮੈਨੂੰ ਪਹਿਲੀ ਵਾਰ ਕਿਸੇ ਨਸ਼ੇ ਦਾ ਸੁਆਦ ਚਖਾ ਦਿੱਤਾ।

ਫਿਲਮਾਂ ਵੇਖਣ ਜਾਂ ਸਕੂਲੋਂ ਭੱਜਣ ਦੌਰਾਨ ਅਸੀਂ ਕਈ ਵਾਰ ਸਿਰਗਟਾਂ ਲੈ ਲੈਂਦੇ ਤੇ ਧੁੰਏ ਦੇ ਛੱਲੇ ਬਣਾ-ਬਣਾ ਛੱਡਦੇ। ਨੌਵੀਂ ‘ਚੋਂ ਅਸੀਂ ਕਿਸੇ ਤਰੀਕੇ ਪਾਸ ਹੋ ਗਏ ਪਰ ਇਸ ਸਾਲ ਮੈਂ ਕਬਡੀ ਉੱਕਾ ਨਾ ਖੇਡੀ। ਇੱਕ ਵਾਰ ਸਕੂਲ ਪੱਧਰ `ਤੇ ਡੱਬਵਾਲੀ ਮਲਕੋ ਕੀ ਵਿੱਚ ਬੋਦੀਵਾਲਾ ਦੀ ਟੀਮ ਨਾਲ ਮੈਚ ਪਿਆ ਤਾਂ ਦਿਉ ਕੱਦ ਦੇ ਬਿੱਲੇ ਨੇ ਚਪੇੜ ਮਾਰ ਕੇ ਮੇਰੇ ਕੰਨ ਦਾ ਪੜਦਾ ਪਾੜ ਘੱਤਿਆ। ਮੈਂ ਮਨ ਚ ਧਾਰ ਲਿਆ ਕਿ ਪੁੱਤ ਸਮਾਂ ਆਉਂਣ ਦੇ ਇਹ ਭਾਜੀ ਜ਼ਰੂਰ ਮੁੜੇਗੀ।

ਇਸ ਦੌਰਾਨ ਸ਼ਾਮ ਖੇੜੇ ਸਕੂਲ ‘ਚ ਪੜ੍ਹਦਿਆਂ ਦੋ ਵਾਰ ਮੈਂ ਹਾਕੀ ਦੀ ਟੀਮ ਨਾਲ ਜ਼ਿਲ੍ਹਾ ਪੱਧਰ (ਉਸ ਸਮੇਂ ਫਰੀਦਕੋਟ) ਵੀ ਖੇਡ ਆਇਆ ਸੀ ਪਰ ਦੋਵੇਂ ਵਾਰ ਐਨੇ ਗੋਲ ਖਾ ਕੇ ਪਰਤੇ ਕਿ ਗੋਲਾਂ ਨਾਲੋਂ ਵੀਹ ਜਣਿਆਂ ਵੱਲੋਂ ਖਾਧੇ ਕੇਲੇ ਵੀ ਥੋੜੇ ਪੈ ਗਏ। ਦਸਵੀਂ ਚ ਆ ਕੇ ਪੜ੍ਹਾਈ ਦਾ ਬੋਝ ਸਿਰ ਪੈ ਗਿਆ ਪਰ ਸਕੂਲੋਂ ਭੱਜ ਕੇ ਫਿਲਮਾਂ ਵੇਖਣੀਆਂ ਤੇ ਚਿਲਮਾਂ ਪੀਣੀਆਂ ਬੰਦ ਨਾ ਹੋਈਆਂ। ਨਾਲ ਹੀ ਮੈਂ ਪੜ੍ਹਾਈ ਵੀ ਦੱਬ ਕੇ ਕੀਤੀ। ਮੈਂ ਪਿੰਡ ਦੇ ਹੀ ਇਕ ਮਾਸਟਰ ਜੰਗ ਸਿੰਘ ਕੋਲ ਟਿਊਸ਼ਨ ਰੱਖ ਲਈ। ਮਾਸਟਰ ਜੰਗ ਬੇਸ਼ੱਕ ਪੈਂਗ ਦਾ ਡਾਹਢਾ ਠਰਕੀ ਸੀ ਪਰ ਹਿਸਾਬ ਵਿਸ਼ੇ ਦਾ ਉਹ ਮਾਹਰ ਸੀ। ਸਾਡੀ ਜੁੰਡਲੀ ‘ਚੋਂ ਦਸਵੀਂ ਮੈਂ ਹੀ ਪਾਸ ਕੀਤੀ ਬਾਕੀ ਮੇਰੇ ਨਾਲ ਦੇ ‘ਭਗੌੜੇ ਸਾਥੀ ਰਿੜ ਗਏ। ਇਹ ਮੇਰੇ ਲਈ ਜੰਗ ਜਿੱਤਣ ਦੇ ਸਮਾਨ ਸੀ। ਮੈਂ ਹੁਣ ਪੜ੍ਹਨ ਲਈ ਸ਼ਹਿਰ ਜਾ ਸਕਦਾ ਸੀ। ਉਹ ਸ਼ਹਿਰ ਜੋ ਮੈਨੂੰ ਇੰਝ ਖਿੱਚ ਪਾ ਰਿਹਾ ਸੀ ਜਿਵੇਂ ਕਿਸੇ ਅਦਾਕਾਰੀ ਦੇ ਕੀੜੇ ਦੇ ਕੱਟੇ ਐਕਟਰ ਨੂੰ ਬੰਬੋ ਸ਼ਹਿਰ ਪਾਉਂਦਾ ਹੈ।

ਭਾਗ ਪੰਜਵਾਂ ਜਲਦ ਹੀ


Share This Post

Like This Post

0

Related Posts


Notice: Trying to get property 'user_id' of non-object in /home/u352067335/domains/erspsidhu.com/public_html/wp-content/plugins/ghostpool-core/elements/up-down-voting.php on line 965
0
0

    Leave a Reply

    Your email address will not be published. Required fields are marked *

    Thanks for submitting your rating!
    Please give a rating.

    Thanks for submitting your comment!

    Recent Comments

    ad2

    Editor Picks