Close

Login

Close

Register

Close

Lost Password

ਜਲਿਆਂਵਾਲਾ ਬਾਗ ਕਾਂਡ 1 | Jallianwala Bagh Massacre 1

ਕੁਝ ਇਤਿਹਾਸਕ ਘਟਨਾਵਾਂ ਪੜ੍ਹਦੇ-ਪੜ੍ਹਦੇ ਇਕ ਬਹੁਤ ਅਜ਼ੀਬ ਅਤੇ ਘਟੀਆ ਕਿਸਮ ਦੀ ਘਟਨਾ ਦਾ ਜ਼ਿਕਰ ਮਿਲਿਆ, ਹੋ ਸਕਦਾ ਕਿਸੇ ਨੂੰ ਪਹਿਲਾਂ ਤੋਂ ਹੀ ਇਸਦੀ ਜਾਣਕਾਰੀ ਹੋਵੇ ਪਰ ਫ਼ਿਰ ਵੀ ਸੋਚਿਆ ਕਿ ਸਾਂਝੀ ਕਰਨੀ ਚਾਹੀਦੀ ਹੈ, ਗੱਲ ਦੀ ਸੱਚਾਈ ਨੂੰ ਸੱਚਾ ਸਾਬਿਤ ਕਰਨ ਲਈ ਲੇਖਕ ਨੇ ਕੁਝ ਕਿਤਾਬਾਂ ਦੇ ਹਵਾਲੇ ਵੀ ਦਿੱਤੇ ਹਨ ਜਿਸਤੋਂ ਲਗਦਾ ਹੈ ਕਿ ਘਟਨਾ ਸੱਚੀ ਹੈ।

30 ਅਪ੍ਰੈਲ 1919 ਨੂੰ ਜਲਿਆਂ ਵਾਲੇ ਬਾਗ ਦੀ ਘਟਨਾ ਤੋਂ 17 ਦਿਨ ਬਾਅਦ ਹਰਿਮੰਦਰ ਸਾਹਿਬ ਅੰਮ੍ਰਿਤਸਰ ਦੇ ਸਰਬਰਾਹ ਜਾਂ ਦੇਖਭਾਲ ਕਰਨ ਵਾਲੇ ਸਰਦਾਰ ਅਰੂੜ ਸਿੰਘ, ਜਿਸਨੂੰ ਸਰਕਾਰ ਨੇ ਨਿਯੁਕਤ ਕੀਤਾ ਸੀ, ਨੇ ਜਰਨਲ ਡਾਇਰ ਨੂੰ ਹਰਿਮੰਦਰ ਸਾਹਿਬ ਬੁਲਾ ਕੇ ਸਿੱਖੀ ਰੀਤੀ ਰਾਵਾਜਾਂ ਮੁਤਾਬਕ ਸਨਮਾਨ ਸਿਰੋਪਾ (ਦਸਤਾਰ ਅਤੇ ਕਿਰਪਾਨ) ਭੇਂਟ ਕੀਤਾ।

ਇਕ ਲਿਖਾਰੀ ਆਈ.ਐਨ.ਕਾਲਵਿਨ ਨੇ ਡਾਇਰ ਦੀ ਜੀਵਨ ਕਹਾਣੀ ਲਿਖੀ ਹੈ ਜਿਸ ਵਿੱਚ ਉਸਨੇ ਦਰਬਾਰ ਸਾਹਿਬ ਦੇ ਪ੍ਰਬੰਧਕ ਸਰਦਾਰ ਅਰੂੜ ਸਿੰਘ ਨੁਸਹਿਰਾਂ ਨੰਗਲੀ ਦੀ ਡਾਇਰ ਨਾਲ ਮੁਲਾਕਤ ਦਾ ਜ਼ਿਕਰ ਕੀਤਾ ਹੈ। ਕਾਲਵਿਨ ਲਿਖਦਾ ਹੈ ਜਦੋਂ ਡਾਇਰ ਅੰਮ੍ਰਿਤਸਰ ਵਾਪਸ ਆਇਆ ਤਾਂ ਉਸਨੂੰ ਅਤੇ ਕੈਪਟਨ ਬ੍ਰਿਗ਼ਜ਼ ਨੂੰ ਦਰਬਾਰ ਸਾਹਿਬ ਬੁਲਾਇਆ ਗਿਆ ਅਤੇ ਉਹ ਸਿੱਖ ਆਗੂਆਂ ਅਤੇ ਮੁਖੀ ਪੁਜਾਰੀਆਂ ਕੋਲ ਦਰਬਾਰ ਸਾਹਿਬ ਗਏ। ਉਹਨਾਂ ਨੂੰ ਆਖਿਆ ਗਿਆ “ਤੁਹਾਨੂੰ ਸਿੱਖ ਬਣ ਜਾਣਾ ਚਾਹੀਦਾ ਹੈ, ਜਿਸ ਤਰ੍ਹਾਂ 1857 ਵਿੱਚ ਨਿਕਲਸਨ ਸਿੱਖ ਬਣ ਗਿਆ ਸੀ।”

ਡਾਇਰ ਨੇ ਕਿਹਾ, “ਮੇਰੇ ਤੇ ਕੇਸ ਨਹੀਂ ਹਨ।”

ਅਰੂੜ ਸਿੰਘ ਹੱਸ ਪਿਆ, “ਅਸੀਂ ਤੁਹਾਨੂੰ ਲੰਮੇ ਵਾਲ ਨਾ ਰੱਖਣ ਦੀ ਛੋਟ ਦੇ ਦਿਆਂਗੇ।”

“ਪਰ ਮੈਂ ਸਿਗਰਟ ਨਹੀਂ ਛੱਡ ਸਕਦਾ” ਡਾਇਰ ਨੇ ਹੋਰ ਹੁੱਜਤ ਕੀਤੀ।

“ਇਹ ਤੁਹਾਨੂੰ ਛੱਡਣੀ ਪਵੇਗੀ” ਸਰਦਾਰ ਅਰੂੜ ਸਿੰਘ ਨੇ ਜ਼ੋਰ ਪਾਇਆ।

“ਪਰ ਅਫਸੋਸ ਮੈਂ ਨਹੀਂ ਛੱਡ ਸਕਦਾ” ਡਾਇਰ ਨੇ ਅੱਗੋਂ ਆਖਿਆ।

“ਅਸੀਂ ਤੁਹਾਥੋਂ ਹੌਲੀ-ਹੌਲੀ ਛੁਡਾ ਲਵਾਂਗੇ” ਲਾਗੇ ਇਕ ਪੁਜਾਰੀ ਬੋਲੇ ਪਿਆ।

“ਮੈਂ ਇਹ ਪ੍ਰਣ ਕਰਦਾ ਹਾਂ ਕਿ ਸਾਲ ਵਿੱਚ ਇਕ ਸਿਗਰਟ ਘਟ ਕਰ ਦਿਆ ਕਰਾਂਗਾ” ਜਰਨਲ ਨੇ ਆਖਿਆ।

ਸਿੱਖ ਹੱਸਦੇ ਹੱਸਦੇ ਉਹਨਾਂ ਨੂੰ ਸਿੱਖੀ ਵਿੱਚ ਸ਼ਾਮਿਲ ਕਰਨ ਵਿੱਚ ਰੁੱਝ ਗਏ। ਜਰਨਲ ਡਾਇਰ ਤੇ ਕੈਪਟਨ ਬ੍ਰਿਗ਼ਜ਼ ਨੂੰ ਪੰਜ ਕਕਾਰ ਪਹਿਨਾਏ ਗਏ। ਇਸ ਤਰਾਂ ਉਹ ਸਿੱਖ ਬਣ ਗਏ।

ਸਨਦੀਪ ਸਿੰਘ ਸਿੱਧੂ

Share This Post

Like This Post

0

Related Posts


Notice: Trying to get property 'user_id' of non-object in /home/u352067335/domains/erspsidhu.com/public_html/wp-content/plugins/ghostpool-core/elements/up-down-voting.php on line 965
0
0

    Leave a Reply

    Your email address will not be published. Required fields are marked *

    Thanks for submitting your rating!
    Please give a rating.

    Thanks for submitting your comment!

    Recent Comments

    ad2

    Editor Picks