ਮਿੰਨੀ ਅੱਜ ਬਹੁਤ ਉਦਾਸ ਸੀ, ਦਿਲ ਦੇ ਅਰਮਾਨ ਜੋ ਚਾਈਂ-ਚਾਈਂ ਅੰਬਰੀਂ ਉਡਾਰੀਆਂ ਮਾਰਦੇ ਸੀ ਅੱਜ ਯਾਦਾਂ ਦੀ ਖੱਡ ਬਣਕੇ ਮਿੰਨੀ ਦੀ ਜ਼ਿੰਦਗੀ ਨੂੰ ਉਸ ਵਿੱਚ ਹਰ ਰੋਜ਼ ਡੂੰਘਾ ਧੱਕ ਰਹੀ ਸੀ। ਅੱਜ ਤੜਕੇ ਉਹ ਹਰਿਮੰਦਰ ਸਾਬ ਸੁਖਣਾ ਲੌਣ ਗਈ ਜੋ ਓਨੇ ਓਦੋਂ ਸੁੱਖੀ ਸੀ ਜਦੋਂ ਉਹ ਆਪਣੀ ਨਰਕ ਵਰਗੀ ਜ਼ਿੰਦਗੀ ਤੋਂ ਛੁਟਕਾਰਾ ਪਾਉਣ ਲਈ ਹਾੜ੍ਹੇ ਕਢ ਰਹੀ ਸੀ।
ਮਿੰਨੀ ਦੇ ਵਿਆਹ ਮਗਰੋਂ ਓਦੇ ਸੌਹਰਾ ਪਰਵਾਰ ਵੱਲੋਂ ਅੰਤ ਦਾ ਤਸ਼ੱਦਦ ਸਹਾਰਨ ਮਗਰੋਂ ਜਦੋਂ ਹੌਂਸਲੇ ਦੀ ਬੇੜੀ ਡਾਵਾਂਡੋਲ ਹੋ ਗਈ ਤਾਂ ਓਨੇ ਬਾਬੇ ਅੱਗੇ ਪੱਲ੍ਹਾ ਅੱਡ ਕੇ ਮਿਨਤਾਂ ਕੀਤੀਆਂ ਕਿ ਬਾਬਾ ਮੈਨੂੰ ਇਸ ਨਰਕ ਚੋਂ ਕੱਢ ਦੇ ਮੈਂ ਤੇਰੇ ਦਰ ਤੇ ਸੇਵਾ ਕਰਨ ਆਊਂਗੀ। ਜਦੋਂ ਇਨਸਾਨ ਲਾਚਾਰ ਹੋ ਜਾਂਦਾ ਹੈ ਤੇ ਲੋ ਚਾਨਣ ਕਰਨ ਦੀ ਥਾਂ ਪਿੰਡਾ ਲੂਹਣ ਲੱਗ ਜਾਵੇ ਤਾਂ ਰੱਬ ਦਾ ਆਸਰਾ ਠੰਡੀਆਂ ਪੱਟੀਆਂ ਦਾ ਕੰਮ ਕਰਦਾ ਹੈ। ਉਸਦਾ ਤਲਾਕ ਹੋ ਗਿਆ ਅਤੇ ਉਹ ਆਪਣੀ ਬਰਬਾਦੀ ਦੀ ਲਾਸ਼ ਉੱਤੇ ਕੀਰਨੇ ਪਾਉਣ ਦੀ ਥਾਂ ਜਿੱਤ ਦੀ ਬੁੱਕਲ ਮਾਰ ਕੇ ਘਰ ਪਰਤੀ।
ਗੱਲਾਂ ਕਰਦੀ ਕਰਦੀ ਦਿੱਲ ਹੌਲਾ ਕਰ ਬੈਠੀ ਤੇ ਇਹ ਕਹਿ ਕੇ ਅੱਥਰੂਆਂ ਦੇ ਵਹਿਣਾਂ ਨੂੰ ਬੰਨ੍ਹ ਨਾ ਲਾ ਸਕੀ, ਇੱਕ ਸੁੱਖਣਾ ਇਹ ਸੀ ਜੋ ਮੈਂ ਅੱਜ ਉਸ ਬੰਦੇ ਤੋਂ ਛੁਟਕਾਰਾ ਹੋਣ ਤੇ ਲਾਹ ਕੇ ਆਈ ਹਾਂ ਇਕ ਸੁੱਖਣਾ ਉਹ ਸੀ ਜੋ ਮੈਂ ਉਸਨੂੰ ਪਾਉਣ ਲਈ ਲਾਹ ਕੇ ਆਈ ਸੀ।
ਸਨਦੀਪ ਸਿੰਘ ਸਿੱਧੂ
Notice: Trying to get property 'user_id' of non-object in /home/u352067335/domains/erspsidhu.com/public_html/wp-content/plugins/ghostpool-core/elements/up-down-voting.php on line 965