13 ਅਪ੍ਰੈਲ,1919 ਨੂੰ ਜਲਿਆਂਵਾਲਾ ਬਾਗ਼ ਵਿੱਚ ਅੰਗਰੇਜਾਂ ਨੇ ਬਹੁਤ ਕਤਲੇਆਮ ਕੀਤਾ, 12 ਸਾਲਾਂ ਦੇ ਭਗਤ ਸਿੰਘ ਦੂਸਰੇ ਦਿਨ ਉਥੇ ਗਏ ਅਤੇ ਖੂਨ ਨਾਲ ਭਿਜੀ ਰੇਤ ਘਰ ਲੈ ਕੇ ਆਏ ਤਾਂ ਬਹੁਤ ਸਾਰੇ ਸਵਾਲ ਉਨ੍ਹਾਂ ਦੇ ਮਨ ਵਿੱਚ ਸਨ। ਆਪਣੀ ਛੋਟੀ ਭੈਣ ਅਮਰਜੀਤ ਨਾਲ ਓਨਾ ਨੇ ਮਨ ਦੀਆਂ ਬਹੁਤ ਗੱਲਾਂ ਕੀਤੀਆਂ।
21 ਫਰਵਰੀ,1921 ਨੂੰ ਮਹੰਤ ਨਰਾਇਣਦਾਸ ਨੇ ਨਨਕਾਣਾ ਸਾਹਬ ਵਿੱਚ 140 ਸਿੱਖਾਂ ਨੂੰ ਬਹੁਤ ਬੇਰਹਿਮੀ ਨਾਲ ਕਤਲ ਕਰਾ ਦਿੱਤਾ , ਬਹੁਤਿਆਂ ਨੂੰ ਤਾਂ ਜ਼ਿੰਦਾ ਹੀ ਸਾੜਿਆ ਗਿਆ ਸੀ। ਲਾਹੌਰ ਤੋਂ ਆਪਣੇ ਪਿੰਡ ਬੰਗਾ ਜਾਣ ਸਮੇਂ ਭਗਤ ਸਿੰਘ ਨੇ ਉਹ ਜਗ੍ਹਾ ਵੇਖੀ ਅਤੇ 5 ਮਾਰਚ ਨੂੰ ਹੋਈ ਬਹੁਤ ਵੱਡੀ ਕਾਨਫਰੰਸ ਵੀ ਵੇਖੀ। ਇਸ ਘਟਨਾ ਤੋਂ ਬਾਅਦ ਅੰਗਰੇਜਾਂ ਖਿਲਾਫ ਪੂਰੇ ਪੰਜਾਬ ਵਿੱਚ ਬਹੁਤ ਜ਼ੋਰਦਾਰ ਅੰਦੋਲਨ ਉਠਿਆ ਕਿਉਂਕ ਅੰਗਰੇਜਾਂ ਨੇ ਮਹੰਤ ਦੀ ਮਦਦ ਕੀਤੀ ਸੀ। ਹਰ ਪਿੰਡ ਵਿੱਚ ਕਾਲੀਆਂ ਪੱਗਾਂ ਬੰਨ ਕੇ ਰੋਸ ਦਾ ਪ੍ਰਦਰਸ਼ਨ ਕੀਤਾ ਜਾਣ ਲੱਗਾ ਅਤੇ ਪੰਜਾਬੀ ਲਿਖਣ ਪੜ੍ਹਣ ਦਾ ਰੁਝਾਨ ਸ਼ੁਰੂ ਹੋ ਗਿਆ। ਭਗਤ ਸਿੰਘ ਵੀ ਇਸਦੇ ਪ੍ਰਭਾਵ ਹੇਠ ਆਏ ਅਤੇ ਦੋਵਾਂ ਭੈਣ ਭਰਾਵਾਂ ਨੇ ਪੰਜਾਬੀ ਲਿਖਣੀ ਤੇ ਪੜ੍ਹਨੀ ਸਿੱਖੀ। ਇਹ ਚਿੱਠੀ 1910 ਵਿੱਚ ਸ਼ਹੀਦ ਹੋਏ ਚਾਚਾ ਸਵਰਨ ਸਿੰਘ ਦੀ ਪਤਨੀ ਚਾਚੀ ਹੁਕਮ ਕੌਰ ਨੂੰ ਲਿਖੀ ਸੀ, ਜੋ ਕਿ ਭਗਤ ਸਿੰਘ ਦੀ ਪਹਿਲੀ ਗੁਰਮੁੱਖੀ ਦੀ ਚਿੱਠੀ ਸੀ ਇਸਤੋਂ ਮਗਰੋਂ ਉਹਨਾਂ ਨੇ ਕਈ ਚਿੱਠੀਆਂ ਅਤੇ ਲੇਖ ਗੁਰਮੁੱਖੀ ਵਿੱਚ ਲਿਖੇ..
15 ਨਵੰਬਰ 1921
ਮੇਰੀ ਪਿਆਰੀ ਚਾਚੀ ਜੀ
ਸਤਿ ਸ੍ਰੀ ਅਕਾਲ
ਮੈਨੂੰ ਚਿੱਠੀ ਲਿਖਣ ਵਿੱਚ ਦੇਰ ਹੋ ਗਈ, ਮੈਨੂੰ ਉਮੀਦ ਆ ਕਿ ਤੁਸੀਂ ਮਾਫ ਕਰੋਗੇ। ਭਾਈਆ ਜੀ (ਪਿਤਾ ਕਿਸ਼ਨ ਸਿੰਘ) ਦਿੱਲੀ ਗਏ ਹੋਏ ਨੇ ਅਤੇ ਬੇਬੇ ਮੋਰਾਂਵਾਲੀ ਨੂੰ ਗਏ ਹੋਏ ਨੇ। ਬਾਕੀ ਸਭ ਰਾਜੀ ਖੁਸ਼ੀ ਹੈ, ਵੱਡੀ ਚਾਚੀ ਜੀ ਨੂੰ ਮੱਥਾ ਟੇਕਣਾ। ਮਾਤਾ ਜੀ ਨੂੰ ਮੱਥਾ ਟੇਕਣ, ਕੁਲਬੀਰ ਅਤੇ ਕੁਲਤਾਰ ਸਿੰਘ ਨੂੰ ਸਤਿ ਸ੍ਰੀ ਅਕਾਲ ਕਹਿਣਾ।
ਤੁਹਾਡਾ ਆਗਿਆਕਾਰੀ
ਭਗਤ ਸਿੰਘ
Notice: Trying to get property 'user_id' of non-object in /home/u352067335/domains/erspsidhu.com/public_html/wp-content/plugins/ghostpool-core/elements/up-down-voting.php on line 965