Close

Login

Close

Register

Close

Lost Password

ਘਰ ਨੂੰ ਅਲਵਿਦਾ: ਪਿਤਾ ਜੀ ਦੇ ਨਾਂ ਚਿੱਠੀ | Bhagat Singh Letter To His Father

1923 ਵਿੱਚ ਭਗਤ ਸਿੰਘ, ਨੈਸ਼ਨਲ ਕਾਲਜ ਲਾਹੌਰ ਦੇ ਵਿਦਿਆਰਥੀ ਸਨ। ਲੋਕਾਂ ਨੂੰ ਜਾਗਰੂਕ ਕਰਨ ਲਈ ਡਰਾਮਾ ਕਲੱਬ ਵਿੱਚ ਹਿੱਸਾ ਲੈਂਦੇ ਸਨ। ਕ੍ਰਾਂਤੀਕਾਰੀ ਅਧਿਆਪਕ ਅਤੇ ਸਾਥੀਆਂ ਨਾਲ ਨਾਤਾ ਜੁੜ ਗਿਆ ਸੀ। ਭਾਰਤ ਨੂੰ ਆਜ਼ਾਦੀ ਕਿਵੇਂ ਮਿਲ ਸਕਦੀ ਇਸ ਬਾਰੇ ਹਰ ਮੁਮਕਿਨ ਹੀਲਾ ਕਰ ਰਹੇ ਸਨ।

ਓਧਰੋਂ ਘਰ ਵਿੱਚ ਦਾਦੀ ਜੀ ਨੇ ਆਪਣੇ ਪੋਤੇ ਦੇ ਵਿਆਹ ਦੀ ਗੱਲ ਤੋਰ ਦਿੱਤੀ। ਘਰਦਿਆਂ ਸਾਹਮਣੇ ਆਪਣਾ ਕੋਈ ਜੋਰ ਨਾ ਚਲਦੇ ਵੇਖ ਕੇ ਭਗਤ ਸਿੰਘ ਨੇ ਘਰ ਛੱਡਣ ਦਾ ਫੈਸਲਾ ਲਿਆ ਅਤੇ ਉਸ ਵੇਲੇ ਇਹ ਚਿੱਠੀ ਆਪਣੇ ਪਿਤਾ ਦੇ ਨਾਂਅ ਛੱਡ ਕੇ ਕਾਨਪੁਰ ਗਣੇਸ਼ਸ਼ੰਕਰ ਵਿਦਿਆਰਥੀ ਦੇ ਕੋਲ ਚਲੇ ਗਏ ਅਤੇ ਉੱਥੇ ‘ਪ੍ਰਤਾਪ’(ਅਖਬਾਰ) ਵਿੱਚ ਕੰਮ ਸ਼ੁਰੂ ਕਰ ਦਿੱਤਾ। ਉੱਥੇ ਹੀ ਓਹਨਾ ਦੀ ਮੁਲਾਕਾਤ ਬੀ.ਕੇ. ਦੱਤ, ਸ਼ਿਵ ਵਰਮਾ ਅਤੇ ਵਿਜੈ ਕੁਮਾਰ ਸਿਨ੍ਹਾ ਵਰਗੇ ਹੋਰ ਕ੍ਰਾਂਤੀਕਾਰੀਆਂ ਨਾਲ ਮੁਲਾਕਾਤ ਹੋਈ। ਉਹਨਾਂ ਦਾ ਕਾਨਪੁਰ ਪਹੁੰਚਣਾ ਕ੍ਰਾਂਤੀ ਦੇ ਰਾਹ ਤੇ ਇੱਕ ਬਹੁਤ ਵੱਡਾ ਕਦਮ ਬਣਿਆ।

ਚਿੱਠੀ ਦੀ ਤਰੀਕ – 1923
ਆਦਰਯੋਗ ਪਿਤਾ ਜੀ

ਸਤਿ ਸ੍ਰੀ ਅਕਾਲ

ਮੇਰੀ ਜ਼ਿੰਦਗੀ ਮਕਸਦ-ਏ-ਆਲਾ ਯਾਨੀ(ਉੱਚੇ ਉਦੇਸ਼) ਆਜ਼ਾਦੀ-ਏ-ਹਿੰਦ ਦੇ ਅਸੂਲ ਦੇ ਲਈ ਵਕਫ਼(ਦਾਨ) ਹੋ ਚੁੱਕੀ ਹੈ। ਇਸ ਲਈ ਮੇਰੀ ਜ਼ਿੰਦਗੀ ਵਿੱਚ ਅਰਾਮ ਅਤੇ ਦੁਨਿਆਵੀ ਖਾਹਸ਼ਾਂਤ ਬਾਇਸੇ ਕਸ਼ਿਸ਼(ਆਕਰਸ਼ਕ) ਨਹੀਂ ਹਨ।

ਤੁਹਾਨੂੰ ਯਾਦ ਹੋਣਾ ਕਿ ਜਦੋਂ ਮੈਂ ਛੋਟਾ ਸੀ, ਤਾਂ ਬਾਪੂ ਜੀ ਨੇ ਇਹ ਐਲਾਨ ਕੀਤਾ ਸੀ ਕਿ ਮੈਨੂੰ ਵਤਨ ਦੀ ਖਿਦਮਤ ਲਈ ਵਕਫ਼ ਕੀਤਾ ਗਿਆ ਹੈ। ਲਿਹਾਜ਼ਾ ਮੈਂ ਉਸ ਸਮੇਂ ਦੀ ਪ੍ਰਤਿਗਿਆ ਪੂਰੀ ਕਰ ਰਿਹਾ ਹਾਂ।

ਉਮੀਦ ਹੈ ਕਿ ਤੁਸੀਂ ਮੈਨੂੰ ਮਾਫ਼ ਕਰ ਦਿਉਂਗੇ।

ਤੁਹਾਡਾ ਤਾਬੇਦਾਰ
ਭਗਤ ਸਿੰਘ

Share This Post

Like This Post

0

Related Posts


Notice: Trying to get property 'user_id' of non-object in /home/u352067335/domains/erspsidhu.com/public_html/wp-content/plugins/ghostpool-core/elements/up-down-voting.php on line 965
0
0

    Leave a Reply

    Your email address will not be published. Required fields are marked *

    Thanks for submitting your rating!
    Please give a rating.

    Thanks for submitting your comment!

    Recent Comments

    ad2

    Editor Picks