ਭਗਤ ਸਿੰਘ ਨੇ 12 ਸਾਲ ਦੀ ਉਮਰ ਵਿੱਚ ਦਾਦਾ ਅਰਜਨ ਸਿੰਘ ਦੇ ਨਾਂਅ ਇਹ ਚਿੱਠੀ ਉਰਦੂ ਵਿੱਚ ਲਿਖੀ ਸੀ।
ਲਾਹੌਰ, 27 ਜੁਲਾਈ, 1919
ਮਾਨਯੋਗ ਦਾਦਾ ਜੀ
ਸਤਿ ਸ੍ਰੀ ਅਕਾਲ
ਅਰਜ਼ ਹੈ ਕਿ ਇੱਥੇ ਸਭ ਸੁੱਖ ਸਾਂਦ ਹੈ ਅਤੇ ਤੁਹਾਡੀ ਖੈਰੀਅਤ ਹਮੇਸ਼ਾਂ ਵਾਹਿਗੁਰੂ ਤੋਂ ਮੰਗਦਾ ਹਾਂ। ਸੂਚਨਾ ਇਹ ਹੈ ਕਿ ਸਾਡਾ ਛਮਾਈ ਇਮਤਿਹਾਨ ਹੀ ਗਏ ਹਨ ਜੋ ਜੁਲਾਈ ਵਿੱਚ ਸ਼ੁਰੂ ਹੋਏ ਸਨ। ਹਿਸਾਬ ਦੇ ਪਰਚੇ ਵਿੱਚ ਬਹੁਤ ਜਿਆਦਾ ਮੁੰਡੇ ਫੇਲ ਹੋ ਗਏ, ਇਸ ਲਈ ਸਾਡਾ ਹਿਸਾਬ ਦਾ ਪਰਚਾ 9 ਅਗਸਤ ਨੂੰ ਦੁਬਾਰਾ ਹੋਊਗਾ। ਬਾਕੀ ਸਭ ਠੀਕ ਠਾਕ ਹੈ। ਤੁਸੀਂ ਕਦੋਂ ਆਉਣਾ ਹੈ? ਭਾਈਆ ਜੀ ਨੂੰ ਦੱਸ ਦਿਓ ਕਿ ਮੈਂ ਛਮਾਈ ਇਮਤਿਹਾਨ ਵਿੱਚ ਸਾਰੇ ਮਜਮੂਨਾਂ ਵਿੱਚੋ ਪਾਸ ਹੋ ਗਿਆ ਹਾਂ। ਬੇਬੇ ਜੀ ਅਤੇ ਚਾਚੀ ਜੀ ਨੂੰ ਸਤਿ ਸ੍ਰੀ ਅਕਾਲ। ਕੁਲਤਾਰ ਸਿੰਘ ਨੂੰ 24 ਜੁਲਾਈ ਅਤੇ 25 ਜੁਲਾਈ ਦੀ ਸ਼ਾਮ ਨੂੰ ਬੁਖਾਰ ਸੀ। ਪਰ ਹੁਣ ਉਹ ਠੀਕ ਹੈ, ਕਿਸੇ ਕਿਸਮ ਦੀ ਕੋਈ ਫਿਕਰ ਨਾ ਕਰਨੀ।
ਤੁਹਾਡਾ ਤਾਬੇਦਾਰ
ਭਗਤ ਸਿੰਘ
Notice: Trying to get property 'user_id' of non-object in /home/u352067335/domains/erspsidhu.com/public_html/wp-content/plugins/ghostpool-core/elements/up-down-voting.php on line 965