ਇਹ ਪੱਤਰ ਭਗਤ ਸਿੰਘ ਨੇ ਉਸਦੇ ਪਿਤਾ ਨੂੰ ਦਿੱਲੀ ਜੇਲ੍ਹ ਤੋਂ ਅਸੈਂਬਲੀ ਹਾਲ ਵਿੱਚ ਬੰਬ ਸੁੱਟਣ ਤੋਂ ਬਾਅਦ ਲਿਖਿਆ ਸੀ।
ਦਿੱਲੀ ਜੇਲ੍ਹ 26 ਅਪ੍ਰੈਲ 1929
ਸਤਿਕਾਰਯੋਗ ਪਿਤਾ ਦਾ ਇਹ ਅਰਜ਼ ਹੈ ਕਿ ਹੈ ਅਸੀਂ ਕਿ ਪੁਲਿਸ ਦੀ ਹਵਾਲਾਤ ਚੋਂ 22 ਅਪ੍ਰੈਲ ਨੂੰ ਦਿੱਲੀ ਦੀ ਜੇਲ ਵਿੱਚ ਤਬਦੀਲ ਹੋ ਗਏ ਹਾਂ। ਪੂਰਾ ਨਾਟਕ ਲਗਭਗ 1 ਮਹੀਨੇ ਵਿੱਚ ਪੂਰਾ ਹੋ ਜਾਵੇਗਾ। ਤੁਹਾਨੂੰ ਬਹੁਤੀ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਮੈਨੂੰ ਪਤਾ ਲੱਗ ਗਿਆ ਸੀ ਕਿ ਤੁਸੀਂ ਇੱਥੇ ਆਏ ਸੀ ਅਤੇ ਅੱਜ ਕਿਸੇ ਵਕੀਲ ਨਾਲ ਗੱਲਬਾਤ ਕੀਤੀ ਸੀ। ਪਰ ਕੋਈ ਪ੍ਰਬੰਧ ਨਹੀਂ ਹੋ ਸਕਿਆ। ਪਰਸੋਂ ਮੈਨੂੰ ਕੱਪੜੇ ਮਿਲ ਗਏ ਸੀ। ਜਿਸ ਦਿਨ ਤੁਸੀਂ ਆਓਗੇ, ਫਿਰ ਆਪਣੀ ਮੁਲਾਕਾਤ ਹੋ ਜਵੇਗੀ।
ਫਿਲਹਾਲ ਕਿਸੇ ਵਕੀਲ ਦੀ ਕੋਈ ਖਾਸ ਲੋੜ ਨਹੀਂ ਹੈ। ਹਾਂ, ਮੈਂ ਇੱਕ ਦੋ ਨੁਕਤਿਆਂ ਤੇ ਥੋੜ੍ਹੀ ਜਿਹੀ ਚਰਚਾ ਕਰਨਾ ਚਾਹਾਂਗਾ ਪਰ ਉਨ੍ਹਾਂ ਦੀ ਕੋਈ ਵਿਸ਼ੇਸ਼ ਮਹੱਤਤਾ ਨਹੀਂ ਹੈ। ਤੁਹਾਨੂੰ ਬਹੁਤ ਜ਼ਿਆਦਾ ਪਰੇਸ਼ਾਨ ਨਹੀਂ ਹੋਣਾ ਚਾਹੀਦਾ। ਜੇ ਤੁਸੀਂ ਮਿਲਣ ਆਉਂਦੇ ਹੋ ਤਾਂ ਇਕੱਲਾ ਆਓ। ਬੇਬੇ ਨੂੰ ਨਾ ਲਿਆਓ ਕਿਉਂਕਿ ਉਹ ਰੋਣਗੇ ਅਤੇ ਫਿਰ ਮੈਨੂੰ ਵੀ ਕੁਝ ਪਰੇਸ਼ਾਨੀ ਹੋਏਗੀ। ਘਰ ਦੇ ਸਾਰੇ ਹਾਲਾਤ ਤੁਹਾਨੂੰ ਮਿਲਣ ਤੇ ਜਾਣ ਹੀ ਲਵਾਂਗਾ। ਹਾਂ, ਜੇ ਸੰਭਵ ਹੋਵੇ ਤਾਂ ਗੀਤਾ ਰਹੱਸ ਨੈਪੋਲੀਅਨ ਦੀ ਜੀਵਨੀ ਜੋ ਤੁਹਾਨੂੰ ਮੇਰੀਆਂ ਕਿਤਾਬਾਂ ਵਿਚੋਂ ਮਿਲ ਜਵੇਗੀ ਅਤੇ ਕੁਝ ਚੰਗੇ ਅੰਗਰੇਜ਼ੀ ਨਾਵਲ ਲੈ ਕੇ ਆਉਣਾ। ਬੇਬੇ ਜੀ, ਮਾਤਾ ਜੀ, ਚਾਚੀ ਜੀ ਨੂੰ ਪੈਰੀਂ ਪੈਣਾ ਅਤੇ ਕੁਲਬੀਰ ਸਿੰਘ ਕਰਤਾਰ ਸਿੰਘ ਨੂੰ ਸਲਾਮ। ਬਾਪੂ ਜੀ ਨੂੰ ਪੈਰੀਂ ਪੈਣਾ। ਫਿਲਹਾਲ ਸਾਡੇ ਨਾਲ ਪੁਲਿਸ ਵੱਲੋਂ ਹਵਾਲਾਤ ਅਤੇ ਜੇਲ੍ਹ ਵਿੱਚ ਬਹੁਤ ਵਧੀਆ ਵਿਵਹਾਰ ਕੀਤਾ ਜਾ ਰਿਹਾ ਹੈ। ਕਿਸੇ ਵੀ ਚੀਜ਼ ਦੀ ਚਿੰਤਾ ਨਾ ਕਰੋ। ਮੈਨੂੰ ਤੁਹਾਡਾ ਪਤਾ ਨਹੀਂ ਪਤਾ ਇਸ ਲਈ ਮੈਂ ਇਸ ਪਤੇ ਤੇ ਲਿਖ ਰਿਹਾ ਹਾਂ।
ਤੁਹਾਡਾ ਆਗਿਆਕਾਰੀ।
ਭਗਤ ਸਿੰਘ।
punjabi kavita, punjabi poetry, punjabi literature, punjabi novel, punjabi pdf, punjabi kahani, punjabi story, punjabi sahit, erspsidhu, spsidhu,bhagat singh, shaheed bhagat singh, bhagat singh lettets, bhagat singh documents
Notice: Trying to get property 'user_id' of non-object in /home/u352067335/domains/erspsidhu.com/public_html/wp-content/plugins/ghostpool-core/elements/up-down-voting.php on line 965