Close

Login

Close

Register

Close

Lost Password

ਫੱਟ | Kavita | Punjabi Poetry

ਪਿਛਲੇ ਫੱਟ ਭਰ ਨਹੀਂ ਹੁੰਦੇ ਨਵੇਂਆ ਦੀ ਫਿਰ ਤਿਆਰੀ ਆ
ਪਿਛਲੀ ਵਾਰੀ ਬਚ ਗਏ ਜਿਹੜੇ ਓਨਾ ਦੀ ਹੁਣ ਵਾਰੀ ਆ

ਆਮ ਬੰਦਾ ਬੱਸ ਕੋਸੇ ਰੱਬ ਨੂੰ
ਕੀ ਪਤਾ ਇਹ ਕਿਸਨੇ ਜ਼ਹਿਰ ਖਿਲਾਰੀ ਆ

ਕੋਈ ਕਹੇ ਸੱਚੀ ਗੱਲ ਹੈ ਕੋਈ ਕਹੇ ਬਸ ਵੋਟਾਂ ਨੇ
ਇਸੇ ਕਾਵਾਂ ਰੌਲੀ ਨੇ ਤਾਂ ਮੇਰੀ ਮੱਤ ਮਾਰੀ ਆ

ਮੇਰੀ ਨਹੀਂ ਸੋਚ ਐਨੀ ਗੱਲਾਂ ਇਹ ਪੱਲੇ ਪੈ ਜਾਣ
ਅਸੀਂ ਤੇ ਪਹਿਲਾਂ ਤੋਂ ਹੀ ਜ਼ਿੰਦਗੀ ਦੀ ਹਰ ਜੰਗ ਹਾਰੀ ਆ

ਕੋਈ ਕਹੇ ਉਹ ਦੁਸ਼ਮਣ ਸਾਡਾ ਕੋਈ ਕਹੇ ਕਰ ਵਾਰ ਦਿਓ
ਸਭ ਤੋਂ ਵੱਡੀ ਦੁਸ਼ਮਣ ਭੁੱਖ ਹੈ ਜਿਸਦੀ ਜੜ੍ਹ ਬੇਰੋਜਗਾਰੀ ਆ

ਗੱਲਾਂ ਚਾਰੇ ਪਾਸੇ ਲਾਸ਼ਾਂ ਦੀ ਗਿਣਤੀ ਦੀਆਂ ਹੁੰਦੀਆਂ ਨੇ
ਮਾਂ ਤੇ ਮਾਂ ਹੁੰਦੀ ਐ ਹਰ ਮਾਂ ਨੂੰ ਆਪਣੀ ਔਲਾਦ ਪਿਆਰੀ ਆ

ਹਿੰਦੁਸਤਾਨ ਦੇ ਹਿੱਸੇ ਦੀ ਗੋਲੀ ਸਦਾ ਝੱਲੀ ਪੰਜਾਬ ਨੇ ਆਪਣੀ ਹਿੱਕ ਉੱਤੇ
ਲੱਗਣੀ ਫਿਰ ਸਾਡੇ ਘਰ ਹੀ ਇਹ ਦੇਸ਼ ਪ੍ਰੇਮ ਦੀ ਚਿੰਗਾਰੀ ਆ

ਮਸਾਂ ਮਸਾਂ ਬਾਗਾਂ ਵਿੱਚ ਬਹਾਰ ਆਉਣ ਲੱਗੀ
ਮਸਾਂ ਮਸਾਂ ਤੇ ਫੁੱਲਾਂ ਨੇ ਮਹਿਕ ਖਿਲਾਰੀ ਆ

ਰੱਬ ਦਾ ਵਾਸਤਾ ਕੋਈ ਤੇ ਦੱਸੇ ਮੈਨੂੰ
ਕੀ ਹੈ ਇਲਾਜ਼ ਕਿਸਨੂੰ ਆਖ਼ਿਰ ਕੀ ਬਿਮਾਰੀ ਆ

ਕਦੇ ਗੋਲੀ ਨਾਲ ਮਰਦੇ ਕਦੇ ਮਰਦੇ ਟੀਕਿਆਂ ਨਾਲ
ਇਤਫ਼ਾਕ ਕਹਾਂ ਜਾ ਫਿਰ ਕਿਸੇ ਆਪਣੇ-ਬੇਗਾਨੇ ਦੀ ਹੁਸ਼ਿਆਰੀ ਆ

ਦਿਲ ਨਹੀਂ ਕਰਦਾ ਸੋਚਾਂ ਕਿਸੇ ਮੱਚਦੇ ਸਿਵੇ ਬਾਰੇ
ਸਿਸਕਦੇ ਅਰਮਾਨਾਂ ਨੇ ਹੰਜੂਆ ਚ ਲਾਈ ਤਾਰੀ ਆ

ਦੇਸ਼ ਭਗਤੀ ਦਿਖਾਵਾਂ ਜਾ ਵੇਖਾਂ ਪਰਵਾਰ ਆਪਣਾ
‘ਦੀਪ’ ਮੇਰੀ ਤੇ ਬਸ ਇਹੋ ਦੁਨੀਆ ਸਾਰੀ ਆ ,

ਪਿਛਲੇ ਫੱਟ ਭਰ ਨਹੀਂ ਹੁੰਦੇ ਨਵੇਂਆ ਦੀ ਫਿਰ ਤਿਆਰੀ ਆ।
ਪਿਛਲੀ ਵਾਰੀ ਬਚ ਗਏ ਜਿਹੜੇ ਓਨਾ ਦੀ ਹੁਣ ਵਾਰੀ ਆ।

ਸਨਦੀਪ ਸਿੰਘ ਸਿੱਧੂ

Share This Post

Like This Post

0

Related Posts


Notice: Trying to get property 'user_id' of non-object in /home/u352067335/domains/erspsidhu.com/public_html/wp-content/plugins/ghostpool-core/elements/up-down-voting.php on line 965
0
0

    Leave a Reply

    Your email address will not be published. Required fields are marked *

    Thanks for submitting your rating!
    Please give a rating.

    Thanks for submitting your comment!

    Recent Comments

    ad2

    Editor Picks