ਚਲਦੇ-ਚਲਦੇ ਜ਼ਿੰਦਗੀ ਕਦ ਇਕ ਦੌੜ ਬਣ ਗਈ ਤੇ ਇਨਸਾਨ ਇਸ ਦੌੜ ਵਿੱਚ ਕੁੱਝ ਜਰੂਰੀ ਤੇ ਬਹੁਤ ਸਾਰੇ ਗ਼ੈਰ-ਜਰੂਰੀ ਚੱਕਰਾਂ ਨੂੰ ਪੂਰੇ ਕਰਨ ਵਿੱਚ ਰੁੱਝ ਗਿਆ ਤੇ ਪਤਾ ਹੀ ਨੀ ਲੱਗਾ। ਅੱਜ ਜ਼ਿੰਦਗੀ ਦੇ ਐਸੇ ਪੜਾਅ ਵਿੱਚ ਪੁਹੰਚ ਗਏ ਹਾਂ ਕੇ ਇਹ ਫੈਸਲਾ ਕਰਨਾ ਔਖਾ ਹੋ ਰਿਹਾ ਕੇ ਇਹ ਸਭ ਸਾਡੀ ਕਾਰਗੁਜ਼ਾਰੀ ਹੈ ਜਾ ਅਸੀਂ ਬਹੁਤ ਵੱਡੀ ਕੀਮਤ ਅਦਾ ਕਰ ਰਹੇ ਹਾਂ । ਸਾਈਕਲ ਦੀ ਟੱਲੀ ਦੀ ਆਵਾਜ਼ ਕਦ ਡਿਜਿਟਲ ਅਵਾਜ਼ਾਂ ਵਿੱਚ ਦਮ ਤੋੜ ਗਈ ਪਤਾ ਹੀ ਨੀ ਲੱਗਾ, ਬੁਗਣੀਆ ਵਿੱਚ ਪਏ ਭਾਨ ਦੀ ਆਵਾਜ਼ ਦਾ ਮਜ਼ਾ ਤੇ ਉਸਨੂੰ ਹਿਲਾ ਕੇ ਅੰਦਾਜ਼ਾ ਲਗਾਉਣਾ ਕੇ ਉਸ ਵਿੱਚ ਕਿੰਨੇ ਕੁ ਪੈਸੇ ਨੇ, ਬੈਂਕਾਂ ਅਕਾਊਂਟ ਵਿੱਚ ਪਿਆ ਪੈਸਾ ਤੇ ਮਹੀਨਾਵਾਰ ਆਉਂਦੀਆਂ ਬੈਂਕ ਸਟੇਟਮੈਂਟ ਕਿਉਂ ਨਹੀਂ ਦੇ ਪਾਉਂਦੀਆਂ। ਇਹ ਦੋਹਰਾ ਦ੍ਰਿਸ਼ਟੀਕੋਣ ਤੇ ਨਜ਼ਰੀਆ ਸਾਡੇ ਸਾਹਾਂ ਵਾਂਗੂ ਆਪੇ ਹੀ ਆਉਂਦਾ ਜਾਂਦਾ ਹੈ।
ਇਸਨੂੰ ਅੰਤ ਮੰਨਾ ਜਾ ਅੰਤ ਤੋਂ ਬਾਅਦ ਦੀ ਸ਼ੁਰੂਵਾਤ, ਜ਼ਿੰਦਗੀ ਪਾਣੀ ਦੇ ਵਹਾ ਵਾਂਗੂ ਨਿਰੰਤਰ ਚਲਦੀ ਜਾ ਰਹੀ ਹੈ, ਉਚੇ-ਨੀਵੇਂ, ਟੇਢੇ-ਮੇਡੇ ਰਾਹਾਂ ਵਿੱਚ ਆਪਣੇ ਰਸਤੇ ਤਲਾਸ਼ਦੀ, ਬਿਨਾਂ ਇਸ ਗੱਲ ਦੀ ਨਿਸ਼ਾਨਦੇਹੀ ਕੇ ਇਹ ਰਸਤਾ ਕਿਸੇ ਸਮੁੰਦਰ ਨਾਲ ਮੇਲ ਕਰਾ ਰਿਹਾ ਜਾਂ ਫਿਰ ਕਿਸੇ ਮਾਰੂਥਲ ਵਿੱਚ ਜਾ ਕੇ ਆਪਣਾ ਵਜੂਦ ਮਿਟਾ ਰਿਹਾ । ਅੰਤ ਚਾਹੇ ਕੁਝ ਵੀ ਹੋਵੇ ਪਰ ਅੰਤ ਤੱਕ ਪਹੰਚਨ ਤੋਂ ਪਹਿਲਾਂ ਸ਼ੁਰੂਵਾਤ ਕਰਨੀ ਬਹੁਤ ਜਰੂਰੀ ਹੈ ।
ਸਨਦੀਪ ਸਿੰਘ ਸਿੱਧੂ
Notice: Trying to get property 'user_id' of non-object in /home/u352067335/domains/erspsidhu.com/public_html/wp-content/plugins/ghostpool-core/elements/up-down-voting.php on line 965