Close

Login

Close

Register

Close

Lost Password

ਸਮਝ | Punjabi Literature | Punjabi Story

ਕਦੇ-ਕਦੇ ਗੱਲ ਹੁੰਦੀ ਕੁਝ ਹੋਰ ਐ ਪਰ ਓਦੇ ਤੋਂ ਸਮਝ ਕੁਝ ਹੋਰ ਆ ਜਾਂਦਾ। ਰੱਬ ਨੇ ਕਿੰਨੀ ਸੋਹਣੀ ਦੁਨੀਆਂ ਬਣਾਈ,ਜੇ ਕੋਈ ਰੱਬ ਹੈ ਜਾ ਕੋਈ ਵੀ ਅਜਿਹੀ ਸ਼ਕਤੀ ਜੋ ਦੁਨੀਆ ਨੂੰ ਚਲਾ ਰਹੀ ਹੈ, ਇਹ ਸ੍ਰਿਸ਼ਟੀ ਬਣਾਈ, ਜੰਗਲ, ਹਵਾ, ਪਾਣੀ, ਜਾਨਵਰ, ਇਨਸਾਨ ਆਦਿ ਬਣਾਏ। ਫ਼ਿਰ ਇੱਕ ਹੋਰ ਧਿਆਨ ਦੇਣ ਵਾਲੀ ਗੱਲ ਹੈ ਜੋ ਕੁਦਰਤ ਦੀ ਦੇਣ ਹੈ ਇਥੇ ਜੋ ਕੁਝ ਵੀ ਬਣਿਆ ਹਰ ਚੀਜ਼ ਦੋ ਭਾਗਾਂ ਵਿੱਚ ਬਣੀ ਜੇ ਦਿਨ ਹੈ ਤਾਂ ਉਸਦੇ ਉਲਟ ਰਾਤ ਹੈ, ਗਰਮ ਹੈ ਤਾਂ ਠੰਡਾ ਹੈ, ਦੁੱਖ ਹੈ ਤੇ ਸੁੱਖ ਹੈ, ਜ਼ਿੰਦਗੀ ਹੈ ਤੇ ਮੌਤ ਹੈ ਅਤੇ ਅਣਗਿਣਤ ਇੰਜ ਦੀਆਂ ਚੀਜ਼ਾਂ। ਮੈਂ ਹੈਰਾਨ ਹਾਂ ਕਿ ਰੱਬ ਨੂੰ ਐਨੀਆਂ ਸਕੀਮਾਂ ਕੌਣ ਦੇਂਦਾ ਹੋਊ !


ਮੌਤ ਦਾ ਨਾਂ ਸੁਣ ਕੇ ਜਾਂ ਆਪਣੀ ਮੌਤ ਬਾਰੇ ਸੋਚ ਕੇ ਅਸੀਂ ਸਭ ਇਸ ਗੱਲ ਨੂੰ ਛੱਡ ਕੇ ਕੁਝ ਹੋਰ ਸੋਚਣ ਲਈ ਆਪਣੇ-ਆਪ ਨੂੰ ਮਜਬੂਰ ਕਰਦੇ ਹਾਂ ਤੇ ਸਭ ਸੱਚ ਜਾਣਦੇ ਹੋਏ ਵੀ ਪਿੱਛਾ ਛਡਾਉਣ ਦੀ ਕੋਸ਼ਿਸ਼ ਕਰਦੇ ਹਾਂ। ਕਿੰਨਾ ਸੋਹਣਾ ਸਿਸਟਮ ਬਣਿਆ ਕਿ ਇਸ ਗੱਲ ਨਾਲ ਕਿਤੇ ਕੋਈ ਫ਼ਰਕ ਨਹੀਂ ਪੈਂਦਾ ਕਿ ਤੁਸੀਂ ਕੌਣ ਹੋ ਜਾਂ ਤੁਹਾਡੇ ਕੋਲ ਕਿੰਨੀ ਦੌਲਤ ਹੈ, ਅਮੀਰ ਹੋ ਗਰੀਬ ਹੋ ਕੋਈ ਪ੍ਰਵਾਹ ਨਹੀਂ। ਅਸੀਂ ਚਾਹੇ ਲੱਖ ਕੋਸ਼ਿਸ਼ਾਂ ਕਰ ਲਈਏ, ਹਜ਼ਾਰਾਂ ਕੁਫ਼ਰ ਤੋਲ ਲਈਏ ਪਰ ਇਹ ਨਿਸ਼ਚਤ ਹੈ। ਜੇਕਰ ਕਿਤੇ ਕੋਈ ਜੁਗਾੜ ਲਾ ਕਿ ਇਹ ਟਾਲੀ ਜਾ ਸਕਦੀ ਤਾਂ ਦੁਨੀਆਂ ਦਾ ਕੀ ਹਾਲ ਹੁੰਦਾ, ਹਰ ਕੋਈ ਇਸ ਦੌੜ ਵਿੱਚ ਸ਼ਾਮਿਲ ਹੁੰਦਾ ਕਿ ਉਸਨੇ ਮੌਤ ਦਾ ਮੁੱਲ ਪਾ ਕੇ ਜ਼ਿੰਦਗੀ ਖਰੀਦਣੀ ਹੈ। ਪਰ ਕਾਸ਼ ਏਦਾਂ ਦਾ ਕੁਝ ਹੁੰਦਾ ਪਰ ਸੱਚ ਇਹ ਵੇ ਕਿ ਸਾਡਾ ਜਿੰਨ੍ਹਾਂ ਗੂੜਾ ਰਿਸ਼ਤਾ ਜ਼ਿੰਦਗੀ ਨਾਲ ਹੈ ਓਨਾ ਗੂੜ੍ਹਾ ਰਿਸ਼ਤਾ ਮੌਤ ਨਾਲ ਵੀ ਹੈ।


ਪਰ ਜਿਸ ਹਿਸਾਬ ਨਾਲ ਦੁਨੀਆ ਚੱਲ ਰਹੀ ਏ ਕਿਸੇ ਨੂੰ ਵੀ ਵੇਖ ਕੇ ਇਹ ਨਹੀਂ ਲਗਦਾ ਕਿ ਕਿਸੇ ਨੇ ਵੀ ਮਰਨਾ ਹੈ, ਅਸੀਂ ਸਭ ਤੇ ਪੱਕਾ ਹੀ ਧਾਰ ਲਿਆ ਐ ਕਿ ਸਾਡੇ ਬਿਨਾ ਇਹ ਦੁਨੀਆ ਨਹੀਂ ਚੱਲ ਸਕਦੀ। ਦੌਲਤਮੰਦ ਹੋਣ ਦੀ ਦੌੜ ਵਿੱਚ ਕਿਸੇ ਨੂੰ ਮਾਰਨ ਤੱਕ ਵਿੱਚ ਗੁਰੇਜ਼ ਨਹੀਂ ਕਰਦੇ, 4 ਪੈਸਿਆਂ ਅਤੇ ਸਮਾਨ ਖਾਤਿਰ ਕਿਸੇ ਧੀ ਨੂੰ ਸਾੜਨ ਵੇਲੇ ਸਾਨੂੰ ਕਦੇ ਆਪਣੀ ਮੌਤ ਯਾਦ ਨੀ ਆਈ, ਧੋਖਾ, ਰਿਸ਼ਵਤ, ਚੋਰੀ ਕਿੰਨਾ ਕੁਝ ਅਸੀਂ ਸਿਰਫ਼ ਜਿਉਂਦੇ ਰਹਿਣ ਖਾਤਰ ਕਰਦੇ ਆਂ। ਕਿਥੋਂ ਦੀਆਂ ਕੁੰਡੀਆਂ ਕਿਥੇ ਫਸਾਈ ਫ਼ਿਰਦੇ ਆਂ ਕੁਝ ਨੀ ਸਮਝ ਆਉਂਦਾ, ਪਰ ਆਖਿਰ ਕਿਉਂ ?


ਮੈਂ ਤੇ ਸ਼ੁਕਰ ਕਰਦਾਂ ਰੱਬਾ ਤੂੰ ਆਹ ਮੌਤ ਵਾਲਾ ਸਿਸਟਮ ਜਿਹਾ ਆਪਦੇ ਹੱਥ ਚ ਰੱਖਿਆ, ਵੇਲੇ ਕੁਵੇਲ੍ਹੇ ਹੀ ਸਹੀ ਪਰ ਹਿਸਾਬ ਕਿਤਾਬ ਜਿਹਾ ਹੋ ਜਾਂਦਾ। ਭਾਵੇਂ ਮੰਜੀ ਤੂੰ ਮੇਰੀ ਵੀ ਠੋਕਣੀ ਆ ਪਰ ਸੱਚੀਂ ਜੁਗਾੜ ਜਿਹਾ ਤੇਰਾ ਹੈਗਾ ਵਧੀਆ।

ਹੁਣ ਜਾਦਾ ਸੀਰੀਅਸ ਨਾ ਲੈ ਜਾਵੀਂ ਕੇ ਬੰਦੇ ਨੇ ਤਰੀਫ ਕਰਤੀ ਐ ਤੇ ਮੈਨੂੰ ਸਵੇਰੇ ਈ ਰੋਟੀ ਤੇ ਬੁਲਾਇਆ ਹੋਵੇ।

ਸਨਦੀਪ ਸਿੰਘ ਸਿੱਧੂ

Share This Post

Like This Post

1

Related Posts


Notice: Trying to get property 'user_id' of non-object in /home/u352067335/domains/erspsidhu.com/public_html/wp-content/plugins/ghostpool-core/elements/up-down-voting.php on line 965
0
0

    Leave a Reply

    Your email address will not be published. Required fields are marked *

    Thanks for submitting your rating!
    Please give a rating.

    Thanks for submitting your comment!

    Recent Comments

    ad2

    Editor Picks