Close

Login

Close

Register

Close

Lost Password

ਜਲਿਆਂਵਾਲਾ ਬਾਗ ਕਾਂਡ 2 | Jallianwala Bagh Massacre 2

ਦੋ ਕੁ ਦਿਨ ਪਹਿਲਾਂ ਮੈਂ ਕੁਝ ਜਾਣਕਾਰੀ ਸਾਂਝੀ ਕੀਤੀ ਸੀ ਕਿ ਕਿਵੇਂ ਜਰਨਲ ਡਾਇਰ ਨੂੰ ਸਿੱਖ ਬਣਾਇਆ ਗਿਆ ਅਤੇ ਅਰੂੜ ਸਿੰਘ ਜੋ ਦਰਬਾਰ ਸਾਹਬ ਦਾ ਉਸ ਸਮੇਂ ਦਾ ਜਥੇਦਾਰ ਸੀ ਉਸਨੇ ਡਾਇਰ ਨੂੰ ਦਰਬਾਰ ਸਾਹਬ ਬੁਲਾ ਕੇ ਉਸਦਾ ਵਿਸ਼ੇਸ਼ ਸਨਮਾਨ ਕੀਤਾ।

ਜਲਿਆਂਵਾਲਾ ਬਾਗ਼ ਦੀ ਘਟਨਾ ਜਿਸ ਬਾਰੇ ਅਸੀਂ ਬਚਪਨ ਤੋਂ ਸੁਣਦੇ ਪੜ੍ਹਦੇ ਆ ਰਹੇ ਹਾਂ ਉਸ ਬਾਰੇ ਪ੍ਰੋਫੈਸਰ ਗੁਰਨਾਮ ਸਿੰਘ ਮੁਕਤਸਰ ਨੇ ਇਕ ਨਵਾਂ ਪੱਖ ਪੇਸ਼ ਕੀਤਾ, ਜੇ ਉਹਨਾਂ ਦੀ ਗੱਲ ਨੂੰ ਸੱਚ ਮੰਨੀਏ ਤਾਂ ਜੋ ਇਤਿਹਾਸ ਅਸੀਂ ਅੱਜ ਤੱਕ ਪੜ੍ਹਿਆ ਉਹ ਸਭ ਗ਼ਲਤ ਸੀ, ਜਲਿਆਂਵਾਲਾ ਬਾਗ਼ ਵਿੱਚ ਭੀੜ ਦਾ ਇਕੱਠਾ ਹੋਣ ਦਾ ਮਕਸਦ ਅਤੇ ਡਾਇਰ ਦਾ ਉਥੇ ਪਹੰਚ ਕੇ ਗੋਲੀ ਚਲਾਉਣ ਦਾ ਕਾਂਡ ਇਸਦੇ ਪਿੱਛੇ ਦੀ ਕਹਾਣੀ ਪ੍ਰੋਫੈਸਰ ਸਾਹਬ ਅਨੁਸਾਰ ਕੁਝ ਹੋਰ ਹੈ।

ਪ੍ਰੋਫੈਸਰ ਸਾਹਬ ਅਨੁਸਾਰ ਅੰਗਰੇਜਾਂ ਨੇ ਪਹਿਲੇ ਵਿਸ਼ਵ ਯੁੱਧ ਵਿੱਚ ਭਾਰਤੀ ਨਾਗਰਿਕਾਂ ਨੂੰ ਆਪਣੀ ਫ਼ੌਜ ਵਿੱਚ ਸ਼ਾਮਿਲ ਕਰਕੇ ਯੁੱਧ ਲੜਿਆ ਸੀ, ਜਾਂ ਇੰਝ ਕਹਿ ਲਓ ਕਿ ਭਾਰਤੀਆਂ ਨੇ ਵਫ਼ਾਦਾਰੀ ਨਿਭਾਉਂਦੇ ਹੋਏ ਅੰਗਰੇਜ਼ੀ ਸਰਕਾਰ ਦੀ ਅਗਵਾਹੀ ਵਿੱਚ ਪਹਿਲਾਂ ਸੰਸਾਰ ਯੁੱਧ ਲੜਿਆ ਸੀ।

ਸੰਨ 1918 ਵਿੱਚ ਸੰਸਾਰ ਯੁੱਧ ਸਮਾਪਤ ਹੋ ਗਿਆ ਤੇ ਉਸ ਤੋਂ ਕੁਝ ਸਮਾਂ ਬਾਅਦ ਯੁੱਧ ਵਿੱਚੋ ਬੱਚ ਕੇ ਆਏ ਪੰਜਾਬੀਆਂ ਨੇ ਇਕੱਠੇ ਹੋ ਕੇ 1919, 13 ਅਪ੍ਰੈਲ ਵਿਸਾਖੀ ਵਾਲੇ ਦਿਨ ਦਰਬਾਰ ਮੱਥਾ ਟੇਕਣ ਦੀ ਸਲਾਹ ਕੀਤੀ ਕਿ ਜਿਸ ਵਾਹਿਗੁਰੂ ਦੀ ਮਿਹਰ ਸਦਕਾ ਉਹ ਮੌਤ ਦੇ ਮੂੰਹ ਵਿੱਚੋਂ ਜਿਉਂਦੇ ਮੁੜੇ ਹਨ ਉਸਦਾ ਧੰਨਵਾਦ ਕਰਨਾ ਚਾਹੀਦਾ ਹੈ। ਇਸ ਭੀੜ੍ਹ ਵਿੱਚ ਦਲਿਤ ਬਹੁਗਿਣਤੀ ਵਿੱਚ ਸਨ। ਜਦੋਂ ਸਭ ਦਰਬਾਰ ਸਾਹਬ ਪਹੁੰਚੇ ਤਾਂ ਮੌਕੇ ਦੇ ਜਥੇਦਾਰ ਅਰੂੜ ਸਿੰਘ ਨੇ ਦਲਿਤਾਂ ਨੂੰ ਮੱਥਾ ਟੇਕਣ ਤੋਂ ਰੋਕ ਦਿੱਤਾ ਅਤੇ ਉਹਨਾਂ ਨੂੰ ਗੁਰੂ ਘਰ ਵਿਚੋਂ ਕੱਢ ਦਿੱਤਾ। ਸਭ ਲੋਕਾਂ ਨੇ ਰੋਸ ਵਜੋਂ ਜਲਿਆਂਵਾਲਾ ਬਾਗ਼ ਵਿੱਚ ਡੇਰਾ ਲਾ ਲਿਆ ਅਤੇ ਰੋਸ ਪ੍ਰਦਰਸ਼ਨ ਕਰਨ ਲੱਗ ਗਏ।

ਇਸ ਗੱਲ ਦੀ ਖ਼ਬਰ ਜਦੋਂ ਅਰੂੜ ਸਿੰਘ ਨੂੰ ਮਿਲੀ ਤਾਂ ਉਸਨੂੰ ਇਸਨੂੰ ਰੋਕਣ ਦਾ ਯਤਨ ਕੀਤਾ, ਪਰ ਉਹ ਰੋਕ ਨਾ ਸਕਿਆ। ਫਿਰ ਇਸ ਨੂੰ ਰੋਕਣ ਲਈ ਜਰਨਲ ਡਾਇਰ ਨੂੰ ਮਦਦ ਲਈ ਬੁਲਾਇਆ ਗਿਆ ਅਤੇ ਉਸਤੋਂ ਬਾਅਦ ਜੋ ਹੋਇਆ ਉਹ ਸਭ ਅਸੀਂ ਜਾਣਦੇ ਹਾਂ। ਇਸਤੋਂ ਬਾਅਦ 30 ਅਪ੍ਰੈਲ 1919 ਨੂੰ ਜਰਨਲ ਡਾਇਰ ਨੂੰ ਦਰਬਾਰ ਸਾਹਬ ਬੁਲਾ ਕੇ ਸਨਮਾਨਿਤ ਕਰਨ ਵਾਲੀ ਘਟਨਾ ਤਾਂ ਪਹਿਲਾਂ ਸਾਂਝੀ ਕਰ ਹੀ ਚੁੱਕਾ ਹਾਂ।

ਹੁਣ ਜੇ ਦੋਵੇਂ ਕੜੀਆਂ ਜੋੜ ਕੇ ਦੇਖੀਏ ਤਾਂ ਗੱਲ ਤਾਂ ਬਣਦੀ ਜੇਹੀ ਜਾਪਦੀ ਏ, ਜੇ ਇਹ ਘਟਨਾਵਾਂ ਝੂਠੀਆਂ ਹਨ ਤਾਂ ਬੜੀ ਸਫਾਈ ਨਾਲ ਝੂਠ ਬੋਲਿਆ ਗਿਆ ਹੈ ਅਤੇ ਜੇ ਸੱਚੀਆਂ ਹਨ ਤਾਂ ਸਾਡਾ ਇਤਿਹਾਸ ਜੋ ਹੁਣ ਤੱਕ ਪੜ੍ਹਿਆ ਹੈ ਉਸਤੇ ਸ਼ੱਕ ਹੁੰਦਾ ਹੈ, ਉਹ ਬੜੀ ਸਫਾਈ ਨਾਲ ਲਿਖਿਆ ਗਿਆ ਹੈ। ਇਹ ਗੱਲ ਸਿਰਫ਼ 100 ਸਾਲ ਪੁਰਾਣੀ ਹੈ ਅਤੇ ਫ਼ਿਰ ਵੀ ਇਸ ਦੀ ਸੱਚਾਈ ਸ਼ੱਕ ਦੇ ਘੇਰੇ ਵਿੱਚ ਹੈ, ਅਜਿਹੀਆਂ ਅਣਗਿਣਤ ਘਟਨਾਵਾਂ ਹਨ ਜੋ ਕਦੇ ਵਾਪਰੀਆਂ ਹੀ ਨਹੀਂ ਪਰ ਸਾਡੇ ਇਤਿਹਾਸ ਦਾ ਅਟੁੱਟ ਅੰਗ ਹੈ ਜਾਂ ਅਜਿਹੀਆਂ ਕਿੰਨੀਆਂ ਘਟਨਾਵਾਂ ਹਨ ਜੋ ਬਹੁਤ ਵੱਡੇ ਪੱਧਰ ਤੇ ਵਾਪਰੀਆਂ ਪਰ ਇਤਿਹਾਸ ਦੇ ਵਰਕਿਆਂ ਵਿੱਚ ਜਗ੍ਹਾ ਨਹੀਂ ਬਣਾ ਸਕੀਆਂ। ਜਿਵੇਂ ਜਲਿਆਂਵਾਲਾ ਬਾਗ਼ ਦੇ ਕਾਂਡ ਸਮੇਂ ਊਧਮ ਸਿੰਘ ਜਲਿਆਂਵਾਲਾ ਬਾਗ਼ ਵਿੱਚ ਮੌਜੂਦ ਸੀ ਅਤੇ ਪਾਣੀ ਦੀ ਸੇਵਾ ਕਰ ਰਿਹਾ ਸੀ, ਇਹ ਵੀ ਸ਼ਾਇਦ ਸੱਚ ਨਹੀਂ ਹੈ, ਅਸਲੀ ਕਹਾਣੀ ਸ਼ਾਇਦ ਉਹ ਵੀ ਕੁਝ ਹੋਰ ਸੀ। ਖੈਰ ਓ ਕਦੇ ਫ਼ਿਰ ਸਹੀ ਪਰ ਸਾਂਝੀ ਜਰੂਰ ਕਰੂੰਗਾ।

ਜੇ ਕਿਸੇ ਨੂੰ ਕੋਈ ਜਾਣਕਾਰੀ ਹੋਵੇ ਜਾਂ ਇਸ ਨਾਲ ਜੁੜੀ ਕੋਈ ਕਿਤਾਬ ਦਾ ਪਤਾ ਹੋਵੇ ਤਾਂ ਜਰੂਰ ਸਾਂਝੀ ਕਰਨਾ।

ਸਨਦੀਪ ਸਿੰਘ ਸਿੱਧੂ

Share This Post

Like This Post

0

Related Posts


Notice: Trying to get property 'user_id' of non-object in /home/u352067335/domains/erspsidhu.com/public_html/wp-content/plugins/ghostpool-core/elements/up-down-voting.php on line 965
0
0

    Leave a Reply

    Your email address will not be published. Required fields are marked *

    Thanks for submitting your rating!
    Please give a rating.

    Thanks for submitting your comment!

    Recent Comments

    ad2

    Editor Picks