ਵੈਸੇ ਹੀ ਵਿਚਾਰ ਮਨ ਵਿੱਚ ਆਇਆ ਸੋਚਿਆ ਕਿ ਸਭ ਨਾਲ ਸਾਂਝਾ ਕੀਤਾ ਜਾਵੇ, ਜਰੂਰੀ ਨਹੀਂ ਕਿ ਮਨ ਕੀ ਬਾਤ ਸਿਰਫ ਇੱਕੋ ਬੰਦਾ ਕਰ ਸਕਦਾ ਇਸ ਦੇਸ਼ ਚ, ਸਭ ਦੇ ਮਨ ਚ ਬਹੁਤ ਬਾਤਾਂ ਨੇ। ਹਮੇਸ਼ਾ ਤੋਂ ਮੰਨਿਆ ਜਾਂਦਾ ਹੈ ਕਿ ਭਾਰਤ ਵਿੱਚ ਸਿੱਖਾਂ ਦੀ ਹੋਂਦ ਨੂੰ ਖ਼ਤਰਾ ਹੈ ਹਲਾਤਾਂ ਤੇ ਘਟਨਾਵਾਂ ਨੂੰ ਦੇਖੀਏ ਤਾਂ ਘੱਟ ਗਿਣਤੀਆਂ ਲਈ ਮਹੌਲ ਹੈ ਵੀ ਇਵੇਂ ਦਾ ਹੀ, ਪਰ ਸਿੱਖ ਪੂਰੀ ਦੁਨੀਆਂ ਵਿੱਚ ਹਰ ਕਿਸੇ ਖੇਤਰ ਵਿੱਚ ਬਹੁਤ ਸੋਹਣਾ ਪ੍ਰਦਰਸ਼ਨ ਕਰਕੇ ਉੱਚੇ-ਉੱਚੇ ਮੁਕਾਮ ਹਾਸਲ ਕਰ ਰਹੇ ਨੇ ਕਿੰਨੀ ਖੁਸ਼ੀ ਵਾਲੀ ਗੱਲ ਹੈ ਅਤੇ ਅਸੀਂ ਸਭ ਉਨ੍ਹਾਂ ਮੁਲਕਾਂ ਦੀ ਖੁੱਲੀ ਅਤੇ ਅਗਾਂਹ ਵਧੂ ਸੋਚ ਨੂੰ ਪ੍ਰਣਾਮ ਕਰਦੇ ਹਾਂ ਤੇ ਪ੍ਰਣ ਕਰਦੇ ਹਾਂ ਕੇ ਅਸੀਂ ਵੀ ਇਸ ਉੱਚੀ ਸੁੱਚੀ ਸੋਚ ਤੇ ਪਹਿਰਾ ਦਿਆਂਗੇ। ਕਨੇਡਾ ਦੇ ਸੱਜਣ ਸਿੰਘ ਤੇ ਕਿੰਨੇ ਵੱਡੇ ਅਹੁਦੇ ਤੇ ਨੇ, ਇਸੇ ਤਰ੍ਹਾਂ ਇੱਕ ਹੋਰ ਸਿੱਖ ਵੀਰ ਕਨੇਡਾ ਦਾ ਪ੍ਰਧਾਨ ਮੰਤਰੀ ਬਣਨ ਦਾ ਦਾਵੇਦਾਰ ਹੈ। ਇਨ੍ਹਾਂ ਲੋਕਾਂ ਦੀ ਵਜ੍ਹਾ ਨਾਲ ਸਿੱਖ ਕੌਮ ਤੇ ਪੰਜਾਬ ਦਾ ਪਿਆਰ ਤੇ ਮਾਣ ਡੁੱਲ-ਡੁੱਲ ਪੈ ਰਿਹਾ।
ਹੁਣ ਕਲ ਨੂੰ ਅਗਰ ਇਹੀ ਚੀਜ ਪੰਜਾਬ ਵਿੱਚ ਹੋਵੇ ਕਿ ਭਈਏ ਪੰਜਾਬ ਦੀ ਸਿਆਸਤ ਜਾਂ ਉੱਚੇ ਅਹੁਦਿਆਂ ਤੇ ਆਉਂਦੇ ਹਨ ਤਾਂ ਅਸੀਂ ਪੰਜਾਬੀ ਖੁੱਲੀ ਤੇ ਅਗਾਂਹ ਵਧੂ ਸੋਚ ਨਾਲ ਉਹਨਾਂ ਨੂੰ ਜੀ ਆਇਆਂ ਆਖਦੇ ਹਾਂ। ਪਰ ਹੈਰਾਨੀ ਓਦੋਂ ਹੋਈ ਜਦੋ ਕਨੇਡਾ ਵਿੱਚ ਪੱਕਾ ਤੇ ਉੱਥੇ ਕਿਸੇ ਚੰਗੇ ਔਹਦੇ ਤੇ ਕੰਮ ਕਰਨ ਵਾਲਾ ਪੰਜਾਬੀ ਸਿੱਖ ਇਸ ਗੱਲ ਨੂੰ ਲੈ ਕੇ ਬਹੁਤ ਚਿੰਤਤ ਸੀ ਕੇ ਪੰਜਾਬ ਵਿੱਚ ਪੰਜਾਬੀਅਤ ਖ਼ਤਮ ਹੋ ਰਹੀ ਹੈ ਓਥੇ ਭਈਆ ਰਾਜ ਹੋ ਰਿਹਾ। ਖੁਦ ਇਕ ਪਰਵਾਸੀ ਮਜਦੂਰ ਦੂਜੇ ਪਰਵਾਸੀ ਮਜਦੂਰ ਲਈ ਅਜਿਹੀਆਂ ਟਿੱਪਣੀਆਂ ਕਰ ਰਿਹਾ। ਕਨੇਡਾ ਵਿੱਚ ਪੰਜਾਬੀ ਲਿਖੀ ਦੇਖ ਕੇ ਸਾਡਾ ਸਿਰ ਉੱਚਾ ਤੇ ਸੀਨਾ ਚੌੜਾ ਕਰਨ ਵਾਲੇ ਵਿਦਵਾਨ ਆਪਣੀ ਵਾਰੀ ਇਸ ਗੱਲ ਤੇ ਚਿੰਤਤ ਨੇ ਕੇ ਪੰਜਾਬੀ ਖ਼ਤਰੇ ਵਿੱਚ ਹੈ, ਤੇ ਅਸੀਂ ਇਥੇ ਕਨੇਡਾ ਵਿੱਚ ਰਹਿ ਕਿ ਇਹ ਉੱਦਮ ਕਰ ਰਹੇ ਹਾਂ ਕਿ ਪੰਜਾਬ ਕਿਵੇਂ ਬਚਾਇਆ ਜਾਵੇ। ਹਾਸਾ ਜਿਹਾ ਵੀ ਆਉਂਦਾ ਤੇ ਤਰਸ ਵੀ ਕਿ ਵਿਚਾਰੇ ਕਿੰਨਾ ਫਿਕਰ ਕਰਦੇ ਨੇ ਪਰ ਲਾਚਾਰ ਤੇ ਮਜਬੂਰ ਨੇ।
ਸਨਦੀਪ ਸਿੰਘ ਸਿੱਧੂ
Notice: Trying to get property 'user_id' of non-object in /home/u352067335/domains/erspsidhu.com/public_html/wp-content/plugins/ghostpool-core/elements/up-down-voting.php on line 965