Close

Login

Close

Register

Close

Lost Password

ਦਾਦਾ ਜੀ ਦੇ ਨਾਂ ਇੱਕ ਹੋਰ ਚਿੱਠੀ | Bhagat Singh Letters

ਇਸ ਚਿੱਠੀ ਤੋਂ ਇਹ ਪਤਾ ਲਗਦਾ ਹੈ ਕਿ ਉਸ ਸਮੇਂ ਚੱਲ ਰਹੀ ਨਾ-ਮਿਲਵਰਤਣ ਲਹਿਰ ਤੋਂ ਭਗਤ ਸਿੰਘ ਅਣਜਾਣ ਨਹੀਂ ਸੀ। ਉਹ ਦਾਦਾ ਜੀ ਨੂੰ ਦੱਸੇ ਬਿਨ੍ਹਾਂ ਨਾ ਰਹਿ ਸਕੇ ਕਿ ਛੇਤੀ ਸ਼ੁਰੂ ਹੋਣ ਵਾਲੀ ਰੇਲਵੇ ਦੀ ਹੜ੍ਹਤਾਲ ਬਾਰੇ ਉਹਨਾਂ ਨੂੰ ਪਤਾ ਹੈ।

ਲਾਹੌਰ, 14 ਨਵੰਬਰ,1921

ਮੇਰੇ ਸਤਿਕਾਰਯੋਗ ਦਾਦਾ ਸਾਹਬ ਜੀ,
ਸਤਿ ਸ੍ਰੀ ਅਕਾਲ

ਅਰਜ਼ ਇਹ ਹੈ ਕਿ ਇਥੇ ਸਬ ਖੈਰੀਅਤ ਹੈ ਅਤੇ ਤੁਹਾਡੀ ਖੈਰੀਅਤ ਪਰਮਾਤਮਾ ਤੋਂ ਮੰਗਦਾ ਹਾਂ। ਸੂਚਨਾ ਇਹ ਹੈ ਕਿ ਬਹੁਤ ਦੇਰ ਤੋਂ ਤੁਹਾਡਾ ਕੋਈ ਖ਼ਤ ਨਹੀਂ ਮਿਲਿਆ, ਕੀ ਸਬੱਬ ਹੈ? ਕੁਲਬੀਰ ਸਿੰਘ, ਕੁਲਤਾਰ ਸਿੰਘ ਦੀ ਖੈਰੀਅਤ ਜਲਦੀ ਦੱਸਣਾ। ਬੇਬੇ ਸਾਹਿਬਾ ਹਾਲੇ ਮੋਰਾਂਵਾਲੀ ਤੋਂ ਵਾਪਸ ਨਹੀਂ ਆਏ। ਬਾਕੀ ਸਭ ਖੈਰੀਅਤ ਹੈ।

ਕਾਰਡ ਦੇ ਦੂਜੇ ਪਾਸੇ

ਮਾਤਾ ਜੀ ਨੂੰ ਸਤਿ ਸ੍ਰੀ ਅਕਾਲ, ਚਾਚੀ ਸਾਹਿਬਾ ਨੂੰ ਸਤਿ ਸ੍ਰੀ ਅਕਾਲ। ਮੰਗੂ ਚਮਾਰ ਹਾਲੇ ਤੱਕ ਤਾਂ ਨਹੀਂ ਆਇਆ। ਮੈਂ ਇੱਕ ਪੁਰਾਣੀ ਕਿਤਾਬ ਮੁੱਲ ਲਈ ਸੀ ਜੋ ਕਿ ਬਹੁਤ ਸਸਤੀ ਮਿਲ ਗਈ ਸੀ।

ਕਾਰਡ ਦੀਆਂ ਲਾਈਨਾਂ ਦੇ ਵਿੱਚ ਟੇਢੇ ਕਰਕੇ

ਅੱਜਕਲ ਰੇਲਵੇ ਵਾਲੇ ਹੜਤਾਲ ਦੀਆਂ ਤਿਆਰੀਆਂ ਕਰ ਰਹੇ ਹਨ, ਉਮੀਦ ਹੈ ਕਿ ਅਗਲੇ ਹਫ਼ਤੇ ਦੇ ਬਾਅਦ ਜਲਦੀ ਸ਼ੁਰੂ ਹੋ ਜਾਊਗੀ।

ਤੁਹਾਡਾ ਤਾਬੇਦਾਰ
ਭਗਤ ਸਿੰਘ

Share This Post

Like This Post

0

Related Posts


Notice: Trying to get property 'user_id' of non-object in /home/u352067335/domains/erspsidhu.com/public_html/wp-content/plugins/ghostpool-core/elements/up-down-voting.php on line 965
0
0

    Leave a Reply

    Your email address will not be published. Required fields are marked *

    Thanks for submitting your rating!
    Please give a rating.

    Thanks for submitting your comment!

    Recent Comments

    ad2

    Editor Picks