ਪਹਿਲੀ ਵਾਰੀ ਸੁਣਿਆ ਸੀ yahoo ਤੇ ਮੇਰੀ ਹੀਰੀਏ ਫ਼ਕੀਰੀਏ ਨੀ ਸੋਹਣੀਏ
ਲੱਗਾ ਜਿਵੇਂ ਦਿਲੋਂ ਰੂਹ ਦੀ ਆਵਾਜ਼ ਆਈ ਹੋਣੀ ਆ
ਸ਼ਾਇਰੀ ਕਮਾਲ ਉੱਤੋਂ ਆਵਾਜ਼ ਬੇਮਿਸਾਲ
ਜਿਵੇਂ-ਜਿਵੇਂ ਸੁਣੀ ਜਾਈਏ ਮਨ ਵਿੱਚ ਆਉਂਦੇ ਹੋਰ ਵੀ ਸਵਾਲ
100 ਵਾਰੀ ਸੁਣ ਕੇ ਵੀ ਦਿਲ ਨਹੀਂ ਸੀ ਰੱਜਦਾ
24 ਘੰਟੇ ਕਮਰੇ ਚ ਹੁਣ ਬਸ ਗਾਣਾ ਇਹੀ ਵੱਜਦਾ
ਕਦੇ ਚੰਦ ਨਾਲ ਗੱਲਾਂ ਕਰੇ ਕਦੇ ਕਰੇ ਚਿੜੀਆਂ ਦੇ ਨਾਲ
ਕਿੰਨ੍ਹਾਂ ਪਿਆਰਾ ਜਿਹਾ ਇਹਸਾਸ ਸੀ ਕਿਵੇਂ ਦੱਸਣ ਇਹ ਹਾਲ
ਯਾਰ ਕੌਣ ਆ ਇਹ ਬੰਦਾ ਪਹਿਲਾਂ ਤਾਂ ਕਦੇ ਸੁਣਿਆ ਨੀ
ਕਿੰਨੇ ਕੋਮਲ ਨੇ ਜ਼ਜ਼ਬਾਤ ਏਦੇ ਪਹਿਲਾਂ ਕਦੇ ਸੁਪਨਾ ਕਿਸੇ ਇੰਜ ਦਾ ਬੁਣਿਆ ਨੀ
ਬਿਨ੍ਹਾਂ ਜਾਨ-ਪਹਿਚਾਣ ਦੇ ਹੀ “ਦੀਪ” ਰਿਸ਼ਤਾ ਓਦੇ ਨਾਲ ਦਿਲਾਂ ਵਾਲਾ ਪੈ ਗਿਆ
ਗਾਣਾ ਸੁਣ ਕੇ end ਤੇ ਪਤਾ ਲੱਗਾ ਇਹ ਕੋਈ “ਸਤਿੰਦਰ” ਹੈ ਜੋ ਦਿਲ ਨੂੰ ਹਿਲਾ ਗਿਆ…
ਸਨਦੀਪ ਸਿੰਘ ਸਿੱਧੂ
Notice: Trying to get property 'user_id' of non-object in /home/u352067335/domains/erspsidhu.com/public_html/wp-content/plugins/ghostpool-core/elements/up-down-voting.php on line 965