ਬੜੀ ਦੁੱਖ ਅਤੇ ਉਸਤੋਂ ਵੀ ਕਿਤੇ ਜ਼ਿਆਦਾ ਸ਼ਰਮ ਵਾਲੀ ਗੱਲ ਹੈ ਕਿ ਸਾਡੇ ਕੋਲ ਸਾਡਾ ਪਿਛਲੇ 100 ਸਾਲਾਂ ਦਾ ਇਤਿਹਾਸ ਵੀ ਸਹੀ ਤਰੀਕੇ ਨਾਲ ਕਲਮ-ਬਦ ਨਹੀਂ ਕੀਤਾ ਗਿਆ। ਹਾਲੇ ਕੱਲ ਦੀਆਂ ਗੱਲਾਂ ਹਨ ਜਦੋਂ ਆਜ਼ਾਦੀ ਦੀ ਲੜਾਈ ਲਈ ਸ਼ਹੀਦੀਆਂ ਦੇ ਕੇ ਕਰਤਾਰ ਸਿੰਘ ਸਰਾਭਾ,ਭਗਤ ਸਿੰਘ, ਰਾਜਗੁਰੂ, ਸੁਖਦੇਵ, ਊਧਮ ਸਿੰਘ, ਮਦਨ ਲਾਲ ਢੀਂਗਰਾ, ਚੰਦਰ ਸ਼ੇਖਰ ਆਜ਼ਾਦ ਤੇ ਪਤਾ ਨਹੀਂ ਕਿੰਨੇ ਹੋਰ ਪਰਵਾਨੇ ਸਾਡੇ ਸਿਰ ਐਡਾ ਵੱਡਾ ਅਹਿਸਾਨ ਕਰ ਗਏ। ਅਸੀਂ ਅਹਿਸਾਨ ਤੇ ਚਲੋ ਕੀ ਲਾਹ ਸਕਦੇ ਹਾਂ, ਅਸੀਂ ਉਹਨਾਂ ਦੇ ਇਤਿਹਾਸ ਨੂੰ ਵੀ ਨਹੀਂ ਸਾਂਭ ਸਕੇ।
ਇਜ਼ਰਾਇਲ ਵਰਗੇ ਦੇਸ਼ 2000 ਸਾਲਾਂ ਦਾ ਇਤਿਹਾਸ ਹਿਕ਼ ਨਾਲ ਲਗਾ ਕੇ ਬੈਠੇ ਹਨ, ਰੋਮਨਾ ਦੀ ਗੱਲ ਕਰਲੋ ਤਾਂ ਉਹਨਾਂ ਕੋਲ ਵੀ ਆਪਣੇ ਸ਼ੁਰੂਵਾਤੀ ਦੌਰ ਤੋਂ ਲੈ ਕੇ ਹੁਣ ਤੱਕ ਦਾ ਇਤਿਹਾਸ ਮੌਜੂਦ ਹੈ, ਪਰ ਅਸੀਂ 100 ਸਾਲਾਂ ਤੱਕ ਦੀ ਪਹੁੰਚ ਨਹੀਂ ਕਰ ਸਕੇ।
ਬੜਾ ਦੁੱਖ ਲੱਗਾ ਜਦੋਂ ਕਿਸੇ ਕਲਾਕਾਰ ਨੇ ਸ਼ਹੀਦ ਊਧਮ ਸਿੰਘ ਦਾ ਕਿੱਸਾ ਸੁਣਾ ਕੇ ਵਾਹ ਵਾਹ ਖੱਟੀ, ਹਜ਼ਾਰਾਂ ਲੋਕਾਂ ਦੀ ਭੀੜ ਵਿੱਚ ਉਸ ਬੰਦੇ ਨੇ ਇਤਿਹਾਸ ਦਾ ਉਹ ਬੇੜਾ ਗਰਕ ਕੀਤਾ ਕਿ ਲੋਕੀਂ ਭਾਵੁਕ ਹੋ ਕੇ ਇੰਕਲਾਬ ਜ਼ਿੰਦਾਬਾਦ ਦੇ ਨਾਹਰੇ ਲਗਾਉਣ ਲੱਗ ਗਏ। ਉਸ ਕਲਾਕਰ ਮੁਤਾਬਿਕ 13 ਅਪ੍ਰੈਲ 1919 ਨੂੰ ਊਧਮ ਸਿੰਘ ਦੀ ਉਮਰ 2 ਸਾਲ ਦੀ ਸੀ ਅਤੇ ਉੱਸਦਾ ਜਰਨਲ ਉਡਵਾਇਰ ਨੂੰ ਮਾਰਨ ਦਾ ਕਾਰਨ ਇਹ ਸੀ ਕਿ ਊਧਮ ਸਿੰਘ ਦਾ ਪਿਤਾ 13 ਅਪ੍ਰੈਲ 1919 ਨੂੰ ਜਲਿਆਂਵਾਲਾ ਬਾਗ਼ ਵਿੱਚ ਸ਼ਹੀਦ ਹੋਏ ਸੀ ਤੇ ਉਹਨਾਂ ਦੀ ਮੌਤ ਦਾ ਬਦਲਾ ਲੈਣ ਲਈ 20 ਸਾਲ ਊਧਮ ਸਿੰਘ ਭਟਕਦਾ ਰਿਹਾ, ਬਲਕਿ ਸੱਚਾਈ ਇਹ ਹੈ ਕਿ ਉਸਦੇ ਪਿਤਾ ਦੀ ਮੌਤ 1907 ਵਿੱਚ ਹੀ ਹੋ ਗਈ ਸੀ।
ਇਸਤੋਂ ਵੀ ਜਿਆਦਾ ਦੁੱਖ ਇਸ ਗੱਲ ਦਾ ਲੱਗਾ ਕਿ ਹਜ਼ਾਰਾਂ ਲੋਕਾਂ ਦੇ ਇਕੱਠ ਵਿਚੋਂ ਕੋਈ ਇਕ ਵੀ ਅਜਿਹਾ ਨਹੀਂ ਸੀ ਜਿਹੜਾ ਇਹ ਕਹਿੰਦਾ ਕਿ ਇਹ ਗ਼ਲਤ ਇਤਿਹਾਸ ਸੁਣਾ ਰਿਹਾ ਹੈ। ਉਂਞ ਅਸੀਂ ਸਾਰੇ ਇਨ੍ਹਾਂ ਸ਼ਹੀਦਾਂ ਦੇ ਫੈਨ ਹਾਂ ਇਨ੍ਹਾਂ ਨੂੰ ਪਿਆਰ ਕਰਦੇ ਹਾਂ, ਕੀ ਕਿਸੇ ਨੇ ਵੀ ਕਦੇ ਇਤਿਹਾਸ ਦੇ ਵਰਕੇ ਨਹੀਂ ਫਰੋਲੇ? ਕਿੰਨੀ ਸ਼ਰਮ ਵਾਲੀ ਗੱਲ ਹੈ। ਜਿਸ ਮੁਲਖ਼ ਦੇ ਲੋਕ ਇਨਾ ਪੜ-ਲਿੱਖ ਕਿ ਵੀ ਅਨਪੜ੍ਹ ਨੇ ਫਿਰ ਲੋਕਤੰਤਰ ਦਾ ਤਾਂ ਰੱਬ ਹੀ ਰਾਖਾ।
ਸਨਦੀਪ ਸਿੰਘ ਸਿੱਧੂ
Notice: Trying to get property 'user_id' of non-object in /home/u352067335/domains/erspsidhu.com/public_html/wp-content/plugins/ghostpool-core/elements/up-down-voting.php on line 965