Close

Login

Close

Register

Close

Lost Password

ਚਾਨਣ ਦੇ ਆਸ਼ਕ | Punjabi Kavita | Punjabi Literature

ਲੱਖਾਂ ਕਰੋੜਾਂ ਦੀ ਇਸ ਭੀੜ ਵਿੱਚ
ਕਿਉਂ ਕੋਈ ਕਿਸੇ ਨੂੰ ਯਾਦ ਕਰੂਗਾ
ਪੈਸੇ, ਨਾਮ, ਸ਼ੌਹਰਤ,ਕਾਮਯਾਬ ਹੋਣ ਦੀ ਇਸ ਦੌੜ ਵਿੱਚ
ਕਿਉਂ ਕੋਈ ਆਪਣਾ ਸਮਾਂ ਬਰਬਾਦ ਕਰੂਗਾ

ਪਰ ਕੁਝ ਲੋਕ ਇਸ ਭੀੜ ਚੋਂ
ਕੰਮ ਕੋਈ ਐਸਾ ਕਰ ਜਾਂਦੇ ਨੇ
ਸਾਡੇ ਵਰਗੇ ਮਤਲਬ ਖੋਰਾਂ ਲਈ
ਆਪਣਾ ਸਭ ਕੁਝ ਹਰ ਜਾਂਦੇ ਨੇ

ਸੱਚ ਨੂੰ ਕਹਿਣਾ ਸੱਚ ਨੂੰ ਮੰਨਣਾ
ਜਣੇ-ਖਣੇ ਦੇ ਵੱਸ ਨਹੀਂ ਹੁੰਦਾ
ਤੱਕ ਕੇ ਖੜ੍ਹੀ ਮੌਤ ਸਾਹਮਣੇ
ਹਰ ਕਿਸੇ ਤੋਂ ਹੱਸ ਨਹੀਂ ਹੁੰਦਾ

ਸੋਚਾਂ ਦੇ ਸਮੁੰਦਰਾਂ ਚ ਤਰ ਕੇ
ਮੁਸ਼ਕਿਲਾਂ ਦੇ ਤੂਫ਼ਾਨਾਂ ਨਾਲ ਲੜ੍ਹ ਕੇ
ਜ਼ਿੰਦਗੀ ਦੇ ਮਾਇਨੇ ਦੱਸ ਜਾਂਦੇ ਨੇ
ਕੁਝ ਲੋਕ ਮਰ ਕੇ

ਮੌਤ ਅਖੀਰ ਨਹੀਂ
ਇਹ ਤਾਂ ਓਹਨਾ ਦਾ ਵਜੂਦ ਅੱਜ ਵੀ ਸਾਨੂੰ ਦੱਸਦਾ ਆ
ਮੌਤ ਮਾਰਦੀ ਆ ਸਰੀਰ ਨੂੰ
ਪਰ ਜਜ਼ਬਾ ਤਾਂ ਕਿਤੇ ਹੋਰ ਈ ਵੱਸਦਾ ਆ

ਗੱਲ ਕਰੀਏ ਜੇ ਦਸਤੂਰ-ਏ-ਇਲਾਹੀ ਦੀ
ਤਾਂ ਮੌਤ ਤੋਂ ਵੱਡਾ ਕੋਈ ਸੱਚ ਨਹੀਂ
ਪਰ ਸੱਚ ਇਹ ਵੀ ਜੋ ਲਹੂ ਖੌਲੇ ਨਾ ਵੇਖ ਜ਼ੁਲਮ ਨੂੰ
ਉਸ ਮੁਲਖ਼ ਦਾ ਬੱਚਦਾ ਕੱਖ ਨਹੀਂ

ਹਰ ਯੁੱਗ ਚ ਆਫ਼ਤਾਂ ਆਉਂਦੀਆਂ ਨੇ
ਹਰ ਸਮਾਂ ਕੁਰਬਾਨੀ ਚਾਉਂਦਾ ਏ
ਕੋਈ ਮਰਕੇ ਕੋਈ ਮਾਰ ਕੇ
ਕੋਈ ਲਿੱਖ ਕੇ ਕੋਈ ਪੜ੍ਹ ਕੇ ਆਪਣਾ ਹਿੱਸਾ ਪਾਉਂਦਾ ਏ

ਗ਼ਲਤ ਸਹੀ ਦੀ ਸਮਝ ਰੱਖ ਕੇ
ਫਿਰ ਹੀ ਕਰਨਾ ਵਾਰ ਚਾਹੀਦਾ
ਪਹਿਲਾਂ ਪਿਆਰ ਤੇ ਕਲਮ ਦੀ ਮਾਰ ਕਰਨੀ
ਜੇ ਗੱਲ ਨਾ ਬਣੇ ਤਾਂ ਹੀ ਫੜਨਾ ਹਥਿਆਰ ਚਾਹੀਦਾ

ਕੀ ਕਹਿੰਦੀ ਏ ਸੋਚ ਸਾਨੂੰ
ਕਰਨੀ ਪੈਣੀ ਏ ਕੋਸ਼ਿਸ਼ ਮਾਇਨੇ ਲੱਭਣ ਦੀ
ਵਿਚਾਰ ਕਰਨਾ ਵਿਚਾਰਾਂ ਤੇ ਅਮਲ ਕਰਨਾ
ਕੀ ਲੋੜ੍ਹ ਏ ਸੋਚ ਨੂੰ ਦੱਬਣ ਦੀ

ਆਓ ਹੋਈਏ ਸੁਚੇਤ
ਤੇ ਸਮਝੀਏ ਫਰਕ ਹਕ਼ੀਕ਼ਤ ਤੇ ਖ਼ਵਾਬ ਦਾ
ਨਾ ਹੋ ਜਾਇਏ ਦੂਰ ‘ਦੀਪ’ ਆਪਣੀ ਹੋਂਦ ਤੋਂ
ਵਰਕ ਫਰੋਲੀਏ ਇਤਿਹਾਸ ਦੀ ਕਿਤਾਬ ਦਾ
ਵਰਕ ਫਰੋਲੀਏ ਇਤਿਹਾਸ ਦੀ ਕਿਤਾਬ ਦਾ।।

ਪ੍ਰਣਾਮ ਸ਼ਹੀਦਾਂ ਨੂੰ

ਸਨਦੀਪ ਸਿੰਘ ਸਿੱਧੂ

Share This Post

Like This Post

0

Related Posts


Notice: Trying to get property 'user_id' of non-object in /home/u352067335/domains/erspsidhu.com/public_html/wp-content/plugins/ghostpool-core/elements/up-down-voting.php on line 965
0
0

    Leave a Reply

    Your email address will not be published. Required fields are marked *

    Thanks for submitting your rating!
    Please give a rating.

    Thanks for submitting your comment!

    Recent Comments

    ad2

    Editor Picks