ਕਿੰਨ੍ਹਾ ਤੇਰੇ ਨਾਲ ਪਿਆਰ ਯਾਰਾ ਕਿੰਞ ਸਮਜਾਵਾਂ ਮੈਂ
ਕਰਦਾ ਆ ਦਿਲ ਹੱਕ ਤੇਰੇ ਤੇ ਜਤਾਵਾਂ ਮੈਂ
ਨੀ ਮੈਂ ਦਿਲ ਬੈਠਾ ਤੇਰੇ ਉੱਤੋਂ ਹਾਰ
ਮੈਂ ਬਿਨ੍ਹਾਂ ਤੇਰੇ ਰਹਿ ਨੀ ਸਕਦਾ
ਕਿੰਨ੍ਹਾ ਤੇਰੇ ਨਾਲ ਕਰਦਾ ਹਾਂ ਪਿਆਰ
ਮੈਂ ਬਿਨ੍ਹਾਂ ਤੇਰੇ ਰਹਿ ਨੀ ਸਕਦਾ
ਮੰਗ ਦਾ ਹਾਂ ਸਾਥ ਤੇਰਾ ਸੱਚੇ ਉਸ ਰੱਬ ਤੋਂ
ਲੈ ਜਾਵਾਂ ਦੂਰ ਕਿਤੇ ਚੰਦਰੇ ਇਸ ਜੱਗ ਤੋਂ
ਹੋਵੇ ਹਰ ਪਾਸੇ,ਹੋਵੇ ਹਰ ਪਾਸੇ ਪਿਆਰ ਦੀ ਬਹਾਰ
ਮੈਂ ਬਿਨ੍ਹਾਂ ਤੇਰੇ ਰਹਿ ਨੀ ਸਕਦਾ
ਨੀ ਮੈਂ ਤੇਰੇ ਨਾਲ ਕਰਦਾ ਹਾਂ ਪਿਆਰ
ਦੂਰ ਤੈਥੋਂ ਹੋਵੇ ਦਿਲ ਰਹਿੰਦਾ ਹੌਕੇ ਭਰਦਾ
ਹਰ ਸਾਹ ਦੇ ਨਾਲ ਯਾਰ ਚੇਤੇ ਤੈਨੂੰ ਕਰਦਾ
ਹੁੰਦਾ ਪਲ ਦਾ ਵਿਛੋੜਾ ਨਾ ਸਹਾਰ
ਮੈਂ ਬਿਨ੍ਹਾਂ ਤੇਰੇ ਰਹਿ ਨੀ ਸਕਦਾ
ਨੀ ਮੈਂ ਤੇਰੇ ਨਾਲ ਕਰਦਾ ਹਾਂ ਪਿਆਰ
ਤੇਰੇ ਨੀ ਪਿਆਰ ਮੇਨੂ ਸਭ ਕੁਝ ਭੁਲਾ ਤਾ
ਹਰ ਸਾਹ ਨੀ “ਦੀਪ” ਨੇ ਤੇਰੇ ਨਾਵੇਂ ਲਾ ਤਾ
ਦੇਖ ਰੂਹਾਂ ਦਾ ਵੀ ਹੋਇਆ ਇਕਰਾਰ
ਮੈਂ ਬਿਨ੍ਹਾਂ ਤੇਰੇ ਰਹਿ ਨੀ ਸਕਦਾ
ਨੀ ਮੈਂ ਤੇਰੇ ਨਾਲ ਕਰਦਾ ਹਨ ਪਿਆਰ
ਤੂੰ ਨਾ ਜਦ ਦਿਸੇਂ ਜੱਗ ਸੁਨਾ-ਸੁਨਾ ਲੱਗਦਾ
ਤੇਰੇ ਜੇਹਾ ਨਹੀਓਂ ਕੋਈ ਮੈਨੂੰ ਹੋਰ ਲੱਭਦਾ
ਵੇਖ ਤੈਨੂੰ ਵੱਜੇ ਦਿਲ ਵਾਲੇ ਤਾਰ
ਮੈਂ ਬਿਨ੍ਹਾਂ ਤੇਰੇ ਰਹਿ ਨੀ ਸਕਦਾ
ਨੀ ਮੈਂ ਤੇਰੇ ਨਾਲ ਕਰਦਾ ਹਾਂ ਪਿਆਰ
ਮੇਰੀ ਇੱਕੋ ਰੀਜ ਹਰ ਖੁਸ਼ੀ ਤੇਰੀ ਹੋ ਜਾਵੇ
ਭੁੱਲ ਕੇ ਵੀ ਕਦੇ ਨਾ ਅੱਖ ਤੇਰੀ ਰੋ ਜਾਵੇ
“ਦੀਪ” ਕਰਦਾ ਏ ਰੱਬ ਤੋਂ ਪੁਕਾਰ
ਮੈਂ ਬਿਨ੍ਹਾਂ ਤੇਰੇ ਰਹਿ ਨੀ ਸਕਦਾ
ਨੀ ਮੈਂ ਤੇਰੇ ਨਾਲ ਕਰਦਾ ਹਾਂ ਪਿਆਰ
ਮੈਂ ਬਿਨ੍ਹਾਂ ਤੇਰੇ ਰਹਿ ਨੀ ਸਕਦਾ…
Notice: Trying to get property 'user_id' of non-object in /home/u352067335/domains/erspsidhu.com/public_html/wp-content/plugins/ghostpool-core/elements/up-down-voting.php on line 965