Close

Login

Close

Register

Close

Lost Password

ਦੀਵਾਨਾਪਨ | Punjabi Poetry | Punjabi Literature

ਓ ਹੋ ਕੇ ਮੈਥੋਂ ਦੂਰ ਮੈਨੂੰ ਆਪਣੇ ਬਿਨ੍ਹਾਂ ਜੀਣਾ ਸਿੱਖਾ ਰਹੀ ਆ
ਕੀ ਪਤਾ ਉਸ ਕਮਲੀ ਨੂੰ ਕੇ ਮੌਤ ਹਰ ਪਲ ਮੇਰੇ ਕਰੀਬ ਆ ਰਹੀ ਆ

ਤੇਰੀ ਹਰ ਯਾਦ ਦਿਲ ਵਿਚ ਵਸਦੀ ਆ ਸਾਹ ਬਣਕੇ
ਤੇਰੇ ਬਾਜੋਂ ਤੂੰ ਕੀ ਜਾਣੇ ਜ਼ਿੰਦਗੀ ਕਿੰਨ੍ਹੇ ਸਿਤਮ ਢਾਹ ਰਹੀ ਆ

ਰਹੇ ਅੱਖਾਂ ਮੂਰੇ ਸਦਾ ਹੀ ਤੇਰਾ ਹੱਸਦਾ ਚੇਹਰਾ
ਰਾਤੀਂ ਸੁਪਨੇ ਚ ਵੇਖੀ ਦੂਰ ਖੜ੍ਹੀ ਮੁਸਕਰਾ ਰਹੀ ਆ

ਰੂਹਾਂ ਦਾ ਸਾਥ ਆ ਸਾਡਾ ਜਿਸਮਾਂ ਦਾ ਮੇਲ ਨਹੀਂ
ਤੇਰੇ ਇਸ਼ਕ ਦੀ ਬਰਸਾਤ ਵਿੱਚ ਰੂਹ ਮੇਰੀ ਪਲ ਪਲ ਭਿੱਜਦੀ ਜਾ ਰਹੀ ਆ

ਮੈਂ ਨਹੀਂ ਕਰਦਾ ਕੋਸ਼ਿਸ਼ ਤੈਨੂੰ ਕਦੇ ਵੀ ਭੁੱਲਣ ਦੀ
ਮੇਰਾ ਵਜੂਦ ਮੇਰੀ ਹੋਂਦ ਮੈਨੂੰ ਤੇਰੇ ਹੋਣ ਦਾ ਇਹਸਾਸ ਦਵਾ ਰਹੀ ਆ

ਕਰਦਾ ਆ ਦਿਲ ਕਦੇ ਸਾਹਮਣੇ ਬਿਠਾ ਕੇ ਹਾਲ ਦਿਲ ਦਾ ਸੁਣਾਉਣ ਨੂੰ
ਪਰ ਤੇਰੀ ਮਜਬੂਰੀ ਮੈਨੂੰ ਹਾਲ ਤੇਰੇ ਦਿਲ ਦਾ ਸੁਣਾ ਰਹੀ ਆ

ਆਉਂਦਾ ਹੋਊਗਾ ਯਾਦ “ਦੀਪ” ਤੈਨੂੰ ਵੀ ਦੀਵਾਨਾਪਨ ਤੇਰੇ ਦੀਵਾਨੇ ਦਾ
ਇਹ ਤਾਂ ਹੋ ਨਹੀਂ ਸਕਦਾ ਕੇ ਯਾਦ ਸਿਰਫ਼ ਮੈਨੂੰ ਹੀ ਸਤਾ ਰਹੀ ਆ…..

ਸਨਦੀਪ ਸਿੰਘ ਸਿੱਧੂ

Share This Post

Like This Post

0

Related Posts


Notice: Trying to get property 'user_id' of non-object in /home/u352067335/domains/erspsidhu.com/public_html/wp-content/plugins/ghostpool-core/elements/up-down-voting.php on line 965
0
0

    Leave a Reply

    Your email address will not be published. Required fields are marked *

    Thanks for submitting your rating!
    Please give a rating.

    Thanks for submitting your comment!

    Recent Comments

    ad2

    Editor Picks