Close

Login

Close

Register

Close

Lost Password

ਕੰਧੇ ਸਰਹੰਦ ਦੀਏ | Punjabi Kavita | Punjabi Literature

ਲੱਗੀ ਸੂਬੇ ਦੀ ਕਚਹਿਰੀ
ਹੋਇਆ ਹਰ ਕੋਈ ਵੈਰੀ
ਜਿੰਦਾ ਨਿੱਕੀਆਂ ਤੇ ਨਾ ਤਰਸ ਕਿਸੇ ਨੂੰ ਆਇਆ
ਕੰਧੇ ਸਰਹੰਦ ਦੀਏ
ਦੱਸ ਐਡਾ ਜ਼ੁਲਮ ਕਿਉਂ ਕਮਾਇਆ
ਕੰਧੇ ਸਰਹੰਦ ਦੀਏ….

ਅੱਖਾਂ ਨਿੱਕੀਆਂ ਚ ਵੱਡੇ ਵੱਡੇ ਖ਼ਵਾਬ ਨੇ
ਦੇਂਦੇ ਹੌਂਸਲੇ ਨਾ ਹਰ ਕੋਈ ਜਵਾਬ ਨੇ
ਡਰ ਮੌਤ ਵਾਲਾ ਸੂਬਿਆ ਨਹੀਂ ਜਾਣਦੇ
ਪਿਤਾ ਦਸਮੇਸ਼ ਦੀ ਇਹ ਔਲਾਦ ਨੇ
ਹਾਰ ਮੰਨ ਲਉ ਜ਼ੋਰ ਜ਼ੁਲਮ ਨੇ ਪੂਰਾ ਪਾਇਆ
ਕੰਧੇ ਸਰਹੰਦ ਦੀਏ
ਦੱਸ ਐਡਾ ਜ਼ੁਲਮ ਕਿਉਂ ਕਮਾਇਆ
ਕੰਧੇ ਸਰਹੰਦ ਦੀਏ….

ਸਾਨੂੰ ਜਾਣਿਓ ਨਾ ਬੱਚੇ ਅਸੀਂ ਧਰਮ ਦੇ ਪੱਕੇ
ਜਾਨ ਜਾਂਦੀ ਐ ਤਾਂ ਜਾਵੇ ਅਸੀਂ ਜਾਣਾ ਨਹੀਂ ਹੱਕੇ
ਮਿਲੀ ਗੁੜਤੀ ਆ ਖੰਡੇ ਵਾਲੀ ਧਾਰ ਚੋਂ
ਤਾਜ ਸ਼ਹੀਦੀ ਵਾਲਾ ਸਿਰ ਤੇ ਸਜਾਇਆ
ਕੰਧੇ ਸਰਹੰਦ ਦੀਏ
ਦੱਸ ਐਡਾ ਜ਼ੁਲਮ ਕਿਉਂ ਕਮਾਇਆ
ਕੰਧੇ ਸਰਹੰਦ ਦੀਏ….

ਗੱਲਾਂ ਆ ਕੇ ਦੱਸੀਆਂ ਦਾਦੀ ਨੂੰ ਦਲੇਰੀ ਨਾਲ
ਕਿਵੇਂ ਲੜ੍ਹੀ ਸ਼ਮਾਂ ਸੀ ਹੇਨਰੀ ਨਾਲ
ਬੋਲੇ ਸੋ ਨਿਹਾਲ ਜਦੋ ਗੂੰਜਿਆਂ ਕਚਹਿਰੀ ਵਿੱਚ
ਤੋੜਦੇ ਸੀ ਸਾਨੂੰ ਡਰ,ਪਿਆਰ,ਹੇਰਾਫੇਰੀ ਨਾਲ
ਅੰਤ ਮੌਤ ਵਾਲਾ ਹੁਕਮ ਸੁਣਾਇਆ
ਕੰਧੇ ਸਰਹੰਦ ਦੀਏ
ਦੱਸ ਐਡਾ ਜ਼ੁਲਮ ਕਿਉਂ ਕਮਾਇਆ
ਕੰਧੇ ਸਰਹੰਦ ਦੀਏ….

ਭਾਣਾ ਹੋਣੀ ਕਿਹੋ ਜਿਹਾ ਵਰਤਾਇਆ ਏ
ਛੱਡ ਜ਼ਿੰਦਗੀ ਨੂੰ ਮੌਤ ਵਾਲਾ ਰਾਹ ਅਪਣਾਇਆ ਏ
ਬੜੀ ਕਾਹਲੀ ਆ ਮਿਲਣ ਦੀ ਅਜੀਤ ਤੇ ਜੁਝਾਰ ਨੂੰ
ਦਾਦਾ ਜੀ ਉਡੀਕਦੇੇ ਰਾਤੀ ਸੁਪਨਾ ਇਹ ਆਇਆ ਏ
ਜਾਂਦੀ ਵਾਰੀ ਦਾਦੀ ਨੂੰ ਘੁੱਟ ਸੀਨੇ ਨਾਲ ਲਾਇਆ
ਕੰਧੇ ਸਰਹੰਦ ਦੀਏ
ਦੱਸ ਐਡਾ ਜ਼ੁਲਮ ਕਿਉਂ ਕਮਾਇਆ
ਕੰਧੇ ਸਰਹੰਦ ਦੀਏ….

ਸਨਦੀਪ ਸਿੰਘ ਸਿੱਧੂ

Share This Post

Like This Post

1

Related Posts


Notice: Trying to get property 'user_id' of non-object in /home/u352067335/domains/erspsidhu.com/public_html/wp-content/plugins/ghostpool-core/elements/up-down-voting.php on line 965
0
0

    Leave a Reply

    Your email address will not be published. Required fields are marked *

    Thanks for submitting your rating!
    Please give a rating.

    Thanks for submitting your comment!

    Recent Comments

    ad2

    Editor Picks