Close

Login

Close

Register

Close

Lost Password

ਇੱਕ ਲਹਿਰ ਉੱਠੀ ਆਜ਼ਾਦੀ ਦੀ ਆ ਜਾਓ ਹੁਣ ਸਭ ਜਾਗੀਏ
ਬੜੀ ਸੇਕ ਲਈ ਧੂਣੀ ਬਰਬਾਦੀ ਦੀ ਆ ਜਾਓ ਹੁਣ ਸਭ ਜਾਗੀਏ
ਚਿਰਾਂ ਪਿੱਛੋਂ ਜਾਗੀ ਆ ਆਸ ਜੋ ਸੁੱਤੀ ਸੀ ਕਰਕੇ ਵਰਤੋਂ ਇਸ ਚਾਬੀ ਦੀ
ਇੱਕ ਲਹਿਰ ਉੱਠੀ ਆਜ਼ਾਦੀ ਦੀ ਆ ਜਾਓ ਹੁਣ ਸਭ ਜਾਗੀਏ

ਗੱਲ ਹੋ ਰਹੀ ਆ ਹੁਣ ਆਮ ਬੰਦੇ ਦੇ ਹੱਕਾਂ ਦੀ
ਸਾਡੇ ਸਭ ਲਈ ਚੰਗੀ ਜ਼ਿੰਦਗੀ ਦੀ ਤੇਰੇ ਮੇਰੇ ਜਿਹੇ ਕਰੋੜਾਂ ਲੱਖਾਂ ਦੀ
ਲੋੜ੍ਹ ਹੈ ਸੂਝ ਬੂਝ ਬੇਹਿਸਾਬੀ ਦੀ ਆ ਜਾਓ ਹੁਣ ਸਭ ਜਾਗੀਏ
ਇੱਕ ਲਹਿਰ ਉੱਠੀ ਆਜ਼ਾਦੀ ਦੀ ਆ ਜਾਓ ਹੁਣ ਸਭ ਜਾਗੀਏ

ਦਿਲ ਵਿਚ ਦੱਬ ਕੇ ਗੱਲਾਂ ਨੂੰ ਦਿਨ ਕੱਟੇ ਕਿੰਨ੍ਹਾ ਕੁਝ ਸਹਿ-ਸਹਿ ਕੇ
ਮੌਕਾ ਹੈ ਕੁੱਛ ਕਰਨੇ ਦਾ ਸਾਰੀ ਉਮਰ ਗਵਾ ਤੀ ਚੁੱਪ ਰਹਿ ਕੇ
ਕਰਨੀ ਪੈਣੀ ਆ ਟਕੋਰ ਇਸ ਬੇਤਾਬੀ ਦੀ ਆ ਜਾਓ ਹੁਣ ਸਭ ਜਾਗੀਏ
ਇੱਕ ਲਹਿਰ ਉੱਠੀ ਆਜ਼ਾਦੀ ਦੀ ਆ ਜਾਓ ਹੁਣ ਸਭ ਜਾਗੀਏ

ਆਓ ਕਰਕੇ ਕੋਸ਼ਿਸ਼ ਵੇਖੀਏ ਸਿਰ ਚੁੱਕ ਕੇ ਬੇਖੌਫ ਹੋ ਕੇ ਜੀਣ ਦੀ
ਜੋ ਮਿਲੇ ਨੇ ਜ਼ਖਮ ਅਜ਼ਲਾਂ ਤੋਂ ਕੋਸ਼ਿਸ਼ ਕਰੀਏ ਇੱਕ-ਇੱਕ ਕਰਕੇ ਸਭ ਸੀਣ ਦੀ
ਬੜ੍ਹੀ ਕੱਟ ਲਈ ਜੂਨ ਸ਼ਰਾਬੀ ਦੀ ਆ ਜਾਓ ਹੁਣ ਸਭ ਜਾਗੀਏ
ਇੱਕ ਲਹਿਰ ਉੱਠੀ ਆਜ਼ਾਦੀ ਦੀ ਆ ਜਾਓ ਹੁਣ ਸਭ ਜਾਗੀਏ
.
ਹੱਕ ਲਈ ਅੜ੍ਹਨਾ ਦੇਸ਼ ਲਈ ਮਰਨਾ ਕਿਹਾ ਭਗਤ,ਊਧਮ ਸਰਾਭੇ ਨੇ
ਸਾਹਾਂ ਦਾ ਕੀ ਇਹ ਟੁੱਟਣੇ ਇੱਕ ਦਿਨ ਇਹ ਤੇ ਕੱਚੇ ਧਾਗੇ ਨੇ
‘ਦੀਪ ਸਿਆਂ’ ਆ ਜਾ ਸੁਣੀਏ ਪੁਕਾਰ ਉਸ ਇਨਕਲਾਬੀ ਦੀ ਆ ਜਾਓ ਹੁਣ ਸਭ ਜਾਗੀਏ
ਇੱਕ ਲਹਿਰ ਉੱਠੀ ਆਜ਼ਾਦੀ ਦੀ ਆ ਜਾਓ ਹੁਣ ਸਭ ਜਾਗੀਏ

Share This Post

Like This Post

0

Related Posts


Notice: Trying to get property 'user_id' of non-object in /home/u352067335/domains/erspsidhu.com/public_html/wp-content/plugins/ghostpool-core/elements/up-down-voting.php on line 965
0
0

    Leave a Reply

    Your email address will not be published. Required fields are marked *

    Thanks for submitting your rating!
    Please give a rating.

    Thanks for submitting your comment!

    Recent Comments

    ad2

    Editor Picks