ਤੇਰੀ ਖਾਮੋਸ਼ੀ ਦੇ ਪਿੱਛੇ ਹੁੰਦੇ ਸ਼ੋਰ ਨੂੰ ਪਛਾਣ ਲੈਂਦਾ ਹਾਂ
ਤੂੰ ਬੋਲ ਜਾ ਨਾ ਬੋਲ ਮੈਂ ਤੇਰੇ ਦਿਲ ਦੀ ਗੱਲ ਜਾਨ ਲੈਂਦਾ ਹਾਂ
ਇਨ੍ਹਾਂ ਮਜਬੂਰੀਆਂ ਨੇ ਕਿੰਨ੍ਹਾ ਤੈਨੂੰ ਬੇਵੱਸ ਕਰ ਦਿੱਤਾ
ਜਦ ਸੋਚਦਾ ਹਾਂ ਤੇਰੇ ਬਾਰੇ ਤੇਰੀ ਹਾਲਾਤ ਨੂੰ ਚੰਗੀ ਤਰਾਂ ਛਾਣ ਲੈਂਦਾ ਹਾਂ
ਇਹ ਨਾ ਸਮਝੀਂ ਮੈਂ ਹੋ ਗਿਆ ਹਾਂ ਬੇਗਾਨਾ
ਤੂੰ ਕਰਦੀ ਏਂ ਜਦ ਵੀ ਚੇਤੇ ਮੈਨੂੰ ਮੈਂ ਸਾਹਮਣੇ ਤੇਰੇ ਆਣ ਬਹਿੰਦਾ ਹਾਂ
ਹਰ ਪਿਆਰ ਨੂੰ ਮਿਲ ਜਾਵੇ ਮੰਜ਼ਿਲ ਇਹ ਜ਼ਰੂਰੀ ਤਾਂ ਨਹੀਂ
ਬਾਲ ਯਾਦਾਂ ਦੀ ਧੂਣੀ ਤੇਰੇ ਪਿਆਰ ਦਾ ਨਿੱਘ ਮਾਨ ਲੈਂਦਾ ਹਾਂ
ਕਦੇ ਲੋੜ੍ਹ ਪਵੇ ਤਾਂ ਪੁਕਾਰ ਲੈਣ ਦੇਵੀਂ ਮੇਰਾ ਨਾਮ ਆਪਣੇ ਦਿਲ ਨੂੰ
ਤੂੰ ਜਾਨ ਤੋਂ ਵੱਧਕੇ ਏਂ ਮੇਰੇ ਲਈ ਇਸੇ ਲਈ ਤਾਂ ਤੈਨੂੰ ਜਾਨ ਕਹਿੰਦਾ ਹਾਂ
ਲੱਖ ਕਰਲਾ ਤੂੰ ਕੋਸ਼ਿਸ਼ ‘ਦੀਪ’ ਨੂੰ ਬੇਗਾਨਾ ਕਹਿਣ ਦੀ
ਤੇਰੇ ਦਿਲ ਦੀ ਕੰਧ ਤੇ ਲੱਗੀ ਤਸਵੀਰ ਨੂੰ ਮੈਂ ਸਿਆਣ ਲੈਂਦਾ ਹਾਂ…
ਸਨਦੀਪ ਸਿੰਘ ਸਿੱਧੂ
Notice: Trying to get property 'user_id' of non-object in /home/u352067335/domains/erspsidhu.com/public_html/wp-content/plugins/ghostpool-core/elements/up-down-voting.php on line 965