ਸ਼ਹੀਦ ਊਧਮ ਸਿੰਘ ਬਾਰੇ ਮਹੱਤਵਪੂਰਨ ਜਾਣਕਾਰੀ
ਨਾਮ-
ਊਧਮ ਸਿੰਘ
ਮੁਹੰਮਦ ਸਿੰਘ ਆਜ਼ਾਦ ਜਾਂ ਮੁਹੰਮਦ ਆਜ਼ਾਦ ਸਿੰਘ
ਆਜ਼ਾਦ ਸਿੰਘ
ਬਾਵਾ ਸਿੰਘ
ਸ਼ੇਰ ਸਿੰਘ
ਉਦੇ ਸਿੰਘ
ਊਧਨ ਸਿੰਘ ਜਾਂ ਊਧਾਨ ਸਿੰਘ
ਫਰੈਂਕ ਬ੍ਰਾਜ਼ੀਲ
ਸਿਬਦੂ ਸਿੰਘ
ਯੂ.ਐਸ.ਸਿੱਧੂ
ਜਨਮ-
26 ਦਸੰਬਰ 1899
ਫਾਂਸੀ ਵੇਲੇ ਉਮਰ-
37 ਸਾਲ ਬ੍ਰਿਟਿਸ਼ ਕਾਗਜ਼ਾਂ ਚ ਪਰ ਕੁਝ ਦਸਤਾਵੇਜਾਂ ਦੇ ਮੁਤਾਬਿਕ 40 ਸਾਲ ਦੇ ਕਰੀਬ
ਕਿੱਤਾ-
ਇੰਜੀਨੀਅਰ ( ਇਤਿਹਾਸਕਾਰਾਂ ਅਨੁਸਾਰ ਉਸ ਨੇ 1917 ਜਾਂ 1918 ਵਿੱਚ ਦਸਵੀਂ ਪਾਸ ਕੀਤੀ। ਇਕ ਬ੍ਰਿਟਿਸ਼ ਲਿਖਿਤ ਅਨੁਸਾਰ ਉਹ ਖਾਲਸਾ ਕਾਲਜ ਅੰਮ੍ਰਿਤਸਰ ਵਿੱਚ ਵੀ ਪੜ੍ਹਿਆ ਪਰ ਊਧਮ ਸਿੰਘ ਨੇ ਆਪਣੇ ਬਿਆਨ ਵਿੱਚ ਕਿਹਾ ਸੀ ਕਿ ਉਸਨੇ ਪੜ੍ਹਾਈ ਨਹੀਂ ਕੀਤੀ। ਜਦੋਂ ਉਹ ਨੌਜਵਾਨ ਸੀ ਤਾਂ ਉਸ ਨੂੰ ਇਲੈਕਟ੍ਰੀਸ਼ਨ ਦੀ ਸਿਖਲਾਈ ਦਿੱਤੀ ਗਈ। ਕੁਝ ਦਸਤਾਵੇਜ ਉਸਨੂੰ ਇੰਜੀਨੀਅਰ ਦਸਦੇ ਹਨ। ਇਹ ਵਿਦਿਆ ਉਸਨੇ ਅਮਰੀਕਾ ਤੋਂ ਲਈ)
ਪਿਤਾ ਦਾ ਨਾਮ-
ਸ੍ਰ. ਚੂਹੜ ਸਿੰਘ ਬਾਅਦ ਵਿੱਚ ਸ੍ਰ.ਟਹਿਲ ਸਿੰਘ
ਮਾਤਾ ਦਾ ਨਾਮ-
ਨਰੈਣੀ ਬਾਅਦ ਵਿੱਚ ਹਰਨਾਮ ਕੌਰ
ਵੱਡੇ ਭਰਾ ਦਾ ਨਾਮ-
ਸਾਧੂ ਸਿੰਘ ਉਰਫ਼ ਮੁਕਤਾ ਸਿੰਘ
ਆਖਰੀ ਪਤਾ-
ਮੁਹੰਮਦ ਸਿੰਘ ਆਜ਼ਾਦ
8 ਮੋਰਨਿੰਗਟਨ ਟੈਰੇਸ
ਰਿਜੈਂਟਸ ਪਾਰਕ
ਲੰਡਨ ਐੱਨ ਡਬਲਿਯੂ-1
ਪਾਸਪੋਰਟ ਨੰਬਰ-
52753 (ਲਾਹੌਰ ਤੋਂ 20 ਮਾਰਚ 1933 ਨੂੰ ਜਾਰੀ ਹੋਇਆ)
ਨੈਸ਼ਨਲ ਰਜਿਸਟ੍ਰੇਸ਼ਨ ਕਾਰਡ ਨੰਬਰ-
ਈ.ਏ.ਸੀ.ਕੇ/305/7 ਆਜ਼ਾਦ ਸਿੰਘ
ਕੱਦ-ਕਾਠ-
5′ 9″, ਤਕੜਾ ਸਰੀਰ, ਭੂਰੀਆਂ ਅੱਖਾਂ, ਕਾਲੇ ਵਾਲ, ਸਾਫ਼ ਦਿੱਖ।
ਭਾਰ-
172 ਪੌਂਡ (78 ਕਿੱਲੋ)
ਭਾਸ਼ਾ ਦੀ ਜਾਣਕਾਰੀ-
ਉਰਦੂ ਤੇ ਅੰਗਰੇਜ਼ੀ ਭਾਸ਼ਾਵਾਂ ਕਾਫ਼ੀ ਵਧੀਆ ਲਿਖਦਾ ਸੀ ਅਤੇ ਗੁਰਮੁਖੀ ਵਿੱਚ ਬਹੁਤ ਮਹਾਰਤ ਸੀ। ਜਦੋਂ ਉਹ ਸੌਖ ਵਿੱਚ ਹੁੰਦਾ ਤਾਂ ਅੰਗਰੇਜ਼ੀ ਭਾਸ਼ਾ ਨੂੰ ਲਗਾਤਾਰ ਠੀਕ ਬੋਲ ਸਕਦਾ ਸੀ।
ਪਹਿਚਾਣ ਦੇ ਨਿਸ਼ਾਨ-
1. ਖੱਬੀ ਬਾਂਹ ਤੇ ਨਿਸ਼ਾਨ
2. ਖੱਬੇ ਹੱਥ ਦੀ ਇੰਡੈਕਸ ਕੁਰਾਲੀ ਦੇ ਪਿਛਲੇ ਪਾਸੇ ਨਿਸ਼ਾਨ
ਟੈਟੂ-
ਬਾਂਹ ਤੇ ਟੈਟੂ ਬਣਿਆ ਸੀ ਜਿਸਤੇ ਲਿਖਿਆ ਸੀ ਮੁਹੰਮਦ ਸਿੰਘ ਆਜ਼ਾਦ
ਕਤਲ ਕੀਤਾ-
ਮਾਇਕਲ ਉਡਵਾਇਰ ਸਾਬਕਾ ਲੈਫਟੀਨੈਂਟ ਗਵਰਨਰ ਪੰਜਾਬ
13 ਮਾਰਚ 1940 ਨੂੰ ਕੈਕਸਟਨ ਹਾਲ ਲੰਡਨ
ਕਤਲ ਲਈ ਪਿਸਤੌਲ ਦਾ ਇਸਤੇਮਾਲ-
ਸਮਿੱਥ ਐਂਡ ਵੈਸਨ
.455 ਪਿਸਤੌਲ 6 ਬੋਰ ਦਾ
ਨੰਬਰ 16586
ਜੇਲ੍ਹ ਚ ਭੁੱਖ ਹੜਤਾਲ-
26 ਅਪ੍ਰੈਲ 1940 ਤੋਂ 6 ਜੂਨ 1940(42 ਦਿਨ)
ਫਾਂਸੀ-
31 ਜੁਲਾਈ 1940 ਨੂੰ ਸਵੇਰੇ 9 ਵਜੇ ਪੈਂਟਨਵਿਲ ਜੇਲ ਲੰਡਨ ਵਿੱਚ।
ਕਬਰ-
ਊਧਮ ਸਿੰਘ ਦੇ ਸਰੀਰ ਨੂੰ ਤਾਬੂਤ ਵਿੱਚ ਪਾ ਕੇ ਪੈਂਟਨਵਿਲ ਜੇਲ ਵਿੱਚ ਦਫ਼ਨਾ ਦਿੱਤਾ ਗਿਆ ਸੀ।
ਕੁਝ ਹੋਰ ਮਹੱਤਵਪੂਰਨ ਆਮ ਪ੍ਰਚਲਤ ਗੱਲਾਂ ਜੋ ਗ਼ਲਤ ਹਨ
1. ਸਾਲ 1974 ਵਿੱਚ ਪੰਜਾਬ ਸਰਕਾਰ ਨੇ ਆਸ ਕੌਰ ਨੂੰ ਊਧਮ ਸਿੰਘ ਦੀ ਸਕੀ ਚਚੇਰੀ ਭੈਣ ਹੋਣ ਕਰਕੇ ਪੈਨਸ਼ਨ ਲਗਾਈ ਸੀ, ਅਸਲ ਵਿੱਚ ਊਧਮ ਸਿੰਘ ਦੀ ਕੋਈ ਚਚੇਰੀ ਭੈਣ ਨਹੀਂ ਸੀ।
2. ਊਧਮ ਸਿੰਘ ਦਾ ਅਸਲ ਵਿੱਚ ਕੋਈ ਪੋਤਾ ਨਹੀਂ ਸੀ। ਮੀਡਿਆ ਅਤੇ ਸੋਸ਼ਲ ਮੀਡੀਆ ਵਿੱਚ ਪੋਤੇ ਹੋਣ ਬਾਰੇ ਗ਼ਲਤ ਪ੍ਰਚਾਰ ਚਲ ਰਿਹਾ ਹੈ।
ਜਾਣਕਾਰੀ ਸ੍ਰੋਤ
1. ਬ੍ਰਿਟਿਸ਼ ਸਰਕਾਰ ਵੱਲੋਂ 1997 ਵਿੱਚ 5 ਫਾਈਲਾਂ ਜਾਰੀ ਕੀਤੀਆਂ ਗਈਆਂ ਜਿਸ ਤੋਂ ਊਧਮ ਸਿੰਘ ਬਾਰੇ ਅਤੇ ਉਸਦੇ ਕ੍ਰਾਂਤੀਕਾਰੀ ਸਫ਼ਰ ਬਾਰੇ ਬਹੁਤ ਜਾਣਕਾਰੀ ਮਿਲਦੀ ਹੈ।
2. ਬਦਲੇ ਤੋਂ ਪਾਰ, ਸਮਾਜਿਕ ਬਦਲਾਅ ਨੂੰ ਪ੍ਰਣਾਇਆ ਸੀ, ਕ੍ਰਾਂਤੀਕਾਰੀ ਸ਼ਹੀਦ ਊਧਮ ਸਿੰਘ ਲੇਖਕ ਰਾਕੇਸ਼ ਕੁਮਾਰ।
3. ਜਲਿਆਂ ਵਾਲਾ ਬਾਗ਼ ਲੇਖਕ ਗੰਧਰਵ ਸੇਨ ਕੋਛੜ
ਸਨਦੀਪ ਸਿੰਘ ਸਿੱਧੂ
Notice: Trying to get property 'user_id' of non-object in /home/u352067335/domains/erspsidhu.com/public_html/wp-content/plugins/ghostpool-core/elements/up-down-voting.php on line 965