ਲੌਹਡੇ ਵੇਲੇ ਜਦੋਂ ਸੂਰਜ ਵੀ ਸਾਰੇ ਦਿਨ ਦੀ ਮੁਸ਼ੱਕਤ ਤੋਂ ਬਾਅਦ ਆਪਣੀਆਂ ਥੱਕੀਆਂ ਤੇ ਨਿਢਾਲ ਅੱਖਾਂ ਨਾਲ ਰੋਸ਼ਨੀ ਦੀ ਜਗ੍ਹਾ ਲਾਲੀ ਖਿਲਾਰਨੀ ਸ਼ੁਰੂ ਕਰ ਦੇਂਦਾ ਹੈਂ, ਪੰਛੀਆਂ ਦੀਆਂ ਡਾਰਾਂ ਆਪਣਿਆਂ ਅਹਲਾਣੇਆ ਨੂੰ ਵਹੀਰਾਂ ਘੱਤਦੀਆਂ ਹਨ, ਦੂਰ ਕਿਸੇ ਪਿੰਡ ਦੇ ਸਪੀਕਰ ਚੋਂ ਰਹਿਰਾਸ ਸਾਹਬ ਦੇ ਪਾਠ ਦੀ ਆਵਾਜ਼ ਆਉਂਦੀ ਹੈ, ਉਸ ਵੇਲੇ ਜਦੋਂ ਇੱਕ ਬੁੱਢੀ ਮਾਈ ਤੇ ਉਸਦੀ ਬਾਲੜੀ ਜਿਹੀ ਪੋਤਰੀ ਬਾਲਨ ਤੇ ਸੱਕ ਕੱਠੇ ਕਰਦੀ ਹੈ ਤੇ ਬਾਲਣ ਵਾਲੀ ਪੰਡ ਹਰ ਕਦਮ ਨਾਲ ਭਾਰੀ ਹੁੰਦੀ ਜਾਂਦੀ ਹੈ ਕਿਉਂਕਿ ਉਹਨਾਂ ਨੇ ਇਸ ਲਾਲਚ ਵਿੱਚ ਪੰਡ ਜਿਆਦਾ ਭਰ ਲਈ ਕਿ ਦੋ ਦਿਨ ਸੌਖੇ ਲੰਘ ਜਾਣਗੇ ਤਾਂ ਇਹ ਸਮਝ ਨਹੀਂ ਆਉਂਦੀ ਕਿ ਬੰਦਾ ਉਸ ਬੁਢਾਪੇ ਤੇ ਤਰਸ ਕਰੇ ਜਿਸਨੂੰ ਬੁਨਿਆਦੀ ਜਰੂਰਤਾਂ ਦੇ ਭਾਰ ਨੇ ਐਨਾ ਨੱਪ ਦਿੱਤਾ ਕਿ ਉਸਦੀਆਂ ਹੱਡੀਆਂ ਤਿੜਕਣ ਲਈ ਮਜਬੂਰ ਨੇ ਜਾਂ ਫਿਰ ਉਸ ਬਾਲੜੀ ਉਮਰ ਦੀ ਬੱਚੀ ਤੇ ਤਰਸ ਕਰੇ ਜੋ ਸ਼ਾਇਦ ਕਦੇ ਬਾਲੜੀ ਹੈ ਨਹੀਂ ਸੀ, ਕਿਉਂਕਿ ਬਚਪਨ ਤਾਂ ਭੁੱਖ ਤੇ ਤੰਗੀ ਨੇ ਆਉਣ ਹੀ ਨਹੀਂ ਦਿੱਤਾ।
ਇਹ ਵੀ ਸਾਡੇ ਸਮਾਜ ਦਾ ਇਕ ਅੰਗ ਹੈ ਜਿਸਨੂੰ 4g ਦੀ ਸਪੀਡ, ਸਾਡੀਆਂ ਸਰਕਾਰਾਂ ਦੇ ਆਧੁਨਿਕ ਨਿਰਮਾਣ ਅਤੇ ਸਾਡਾ ਸਮਾਜ ਕਦੇ ਇਸ ਨਰਕ ਚੋਂ ਨਹੀਂ ਕੱਢ ਸਕਦਾ। ਸਮਾਜਿਕ ਅਤੇ ਆਰਥਿਕ ਨਾ-ਬਰਾਬਰੀ ਪੀੜੀ ਦਰ ਪੀੜੀ ਵਿਰਾਸਤ ਦੇ ਰੂਪ ਵਿੱਚ ਚਲਦੀ ਆ ਰਹੀ ਹੈ।
ਸਨਦੀਪ ਸਿੰਘ ਸਿੱਧੂ
Notice: Trying to get property 'user_id' of non-object in /home/u352067335/domains/erspsidhu.com/public_html/wp-content/plugins/ghostpool-core/elements/up-down-voting.php on line 965