Close

Login

Close

Register

Close

Lost Password

ਦੋਸਤ ਅਮਰਚੰਦ ਨੂੰ ਲਿਖੀ ਭਗਤ ਸਿੰਘ ਦੀ ਚਿੱਠੀ | Bhagat Singh Letters

ਭਗਤ ਸਿੰਘ ਨੇ ਅਮਰਚੰਦ ਨੂੰ ਇਹ ਪੱਤਰ 1927 ਵਿਚ ਲਿਖਿਆ ਸੀ, ਜੋ ਉਸ ਸਮੇਂ ਅਮਰੀਕਾ ਵਿਚ ਪੜ੍ਹ ਰਿਹਾ ਸੀ।

ਪਿਆਰੇ ਭਰਾ, ਅਮਰਚੰਦ ਜੀ,
ਸਤਿ ਸ੍ਰੀ ਅਕਾਲ

ਅਰਜ਼ ਹੈ ਕਿ ਇਸ ਵਾਰੀ ਮਾਂ ਦੇ ਅਚਾਨਕ ਬਿਮਾਰ ਹੋਣ ਕਰਕੇ ਇਧਰ ਆਇਆ ਅਤੇ ਤੁਹਾਡੀ ਮੁਹਤਿਰਮਾ ਵਾਲਦਾ(ਪੂਜਨੀਕ ਮਾਤਾਜੀ) ਦੇ ਦਰਸ਼ਨ ਹੋਏ। ਤੁਹਾਡੀ ਚਿੱਠੀ ਪੜੀ ਅਤੇ ਉਹਨਾਂ ਲਈ ਇਹ ਚਿੱਠੀ ਲਿਖੀ। ਨਾਲ ਹੀ ਦੋ-ਚਾਰ ਅਲਫਾਜ਼ ਲਿਖਣ ਦਾ ਮੌਕਾ ਮਿਲ ਗਿਆ। ਕੀ ਲਿਖਾਂ, ਕਰਮ ਸਿੰਘ ਵਲਾਇਤ ਗਿਆ ਹੈ, ਉਸਦਾ ਪਤਾ ਭੇਜ ਰਿਹਾ ਹਾਂ। ਫਿਲਹਾਲ ਤੇ ਉਸਨੇ ਲਿਖਿਆ ਹੈ ਕਿ ਲਾ ਪੜ੍ਹ ਰਿਹਾ ਹੈ, ਪਰ ਕਿਵੇਂ ਚੱਲ ਰਿਹਾ ਹੈ ਇਹ ਤਾਂ ਖੁਦਾ ਹੀ ਜਾਣੇ, ਖ਼ਰਚ ਬਹੁਤ ਜ਼ਿਆਦਾ ਹੋ ਰਿਹਾ ਹੈ।

ਯਾਰ, ਮੇਰੀ ਮੁਮਾਮਿਲਕ ਗੈਰ(ਵਿਦੇਸ਼) ਵਿੱਚ ਜਾ ਕੇ ਤਾਲੀਮ ਹਾਸਲ ਕਰਨ ਦੀ ਖਵਾਹਿਸ਼ ਖੂਬ ਪਾਇਮਾਲ(ਬਰਬਾਦ) ਹੋਈ। ਅੱਛਾ ਤੁਹਾਨੂੰ ਸਭ ਮੁਬਾਰਕ, ਕਦੇ ਮੌਕਾ ਮਿਲਿਆ ਤਾਂ ਕੋਈ ਵਧੀਆ-ਵਧੀਆ ਕੁਤਬ(ਕਿਤਾਬ) ਭੇਜਣ ਦੀ ਤਕਲੀਫ਼ ਉਠਾਉਣਾ। ਕਿਉਂਕ ਅਮਰੀਕਾ ਵਿੱਚ ਲਿਟਰੇਚਰ ਤਾਂ ਬਹੁਤ ਹੈ। ਖੈਰ, ਫਿਲਹਾਲ ਤਾਂ ਤੁਸੀਂ ਆਪਣੀ ਤਾਲੀਮ ਵਿੱਚ ਬੁਰੀ ਤਰ੍ਹਾਂ ਫਸੇ ਹੋਏ ਹੋ।

ਸੈਨਫਰੈਂਸਿਸਕੋ ਵਗੈਰਾ ਵੱਲੋਂ ਸਰਦਾਰਜੀ (ਅਜੀਤ ਸਿੰਘ ਜੀ) ਦਾ ਸ਼ਾਇਦ ਕੁਝ ਪਤਾ ਮਿਲ ਸਕੇ। ਕੋਸ਼ਿਸ਼ ਕਰਨੀ। ਘੱਟੋ-ਘੱਟ ਜ਼ਿੰਦਗੀ ਦਾ ਯਕੀਨ ਤਾਂ ਹੋ ਜਾਵੇ। ਮੈਂ ਵੀ ਲਾਹੌਰ ਜਾ ਰਿਹਾ ਹਾਂ। ਕਦੇ ਮੌਕਾ ਮਿਲੇ ਤਾਂ ਚਿੱਠੀ ਜਰੂਰ ਲਿਖਣਾ। ਪਤਾ ਸੂਤਰ ਮੰਡੀ ਲਾਹੌਰ ਹੋਊਗਾ। ਹੋਰ ਕੀ ਲਿਖਾਂ? ਕੁਝ ਲਿਖਣ ਨੂੰ ਨਹੀਂ ਹੈ। ਮੇਰਾ ਹਾਲ ਵੀ ਠੀਕ ਹੈ, ਕਈ ਵਾਰੀ ਮੁਸੀਬਤਾਂ ਦਾ ਸ਼ਿਕਾਰ ਹੋਣਾ ਪਿਆ। ਅਖ਼ੀਰ ਕੇਸ ਵਾਪਸ ਲੈ ਲਿਆ ਗਿਆ। ਬਾਅਦ ਵਿੱਚ ਫ਼ਿਰ ਗਿਰਫ਼ਤਾਰ ਹੋਇਆ। 60000 ਦੀ ਜ਼ਮਾਨਤ ਤੇ ਰਿਹਾ ਹੋਇਆ ਹਾਂ। ਹਾਲੇ ਤੱਕ ਕੋਈ ਵੀ ਮੁਕੱਦਮਾ ਮੇਰੇ ਖਿਲਾਫ ਤਿਆਰ ਨਹੀਂ ਹੋਇਆ ਹੈ ਅਤੇ ਜੇ ਰੱਬ ਨੇ ਚਾਹਿਆ ਤਾਂ ਹੋ ਵੀ ਨਹੀਂ ਸਕਦਾ। ਅੱਜ ਇੱਕ ਸਾਲ ਹੋ ਚੱਲਿਆ ਹੈ, ਪਰ ਜਮਾਨਤ ਵਾਪਸ ਨਹੀਂ ਲਈ ਗਈ। ਜਿਵੇਂ ਪਰਮਾਤਮਾ ਨੂੰ ਮਨਜ਼ੂਰ ਹੋਊਗਾ। ਖਵਾਮਖਾ ਤੰਗ ਕਰਦੇ ਨੇ। (ਇਹ ਲਾਈਨ ਲਿਖ ਕੇ ਕੱਟੀ ਗਈ ਹੈ)। ਯਾਰ, ਪੂਰਾ ਦਿਲ ਲਾ ਕੇ ਤਾਲੀਮ ਹਾਸਲ ਕਰਦੇ ਰਹੋ।

ਤੁਹਾਡਾ ਤਾਬੇਦਾਰ
ਭਗਤ ਸਿੰਘ

ਆਪਣੇ ਬਾਰੇ ਹੋਰ ਕੀ ਲਿਖਾਂ, ਖਵਾਮਖਾ ਸ਼ੱਕ ਦਾ ਸ਼ਿਕਾਰ ਬਣਿਆ ਹੋਇਆ ਹਾਂ। ਮੇਰੀ ਡਾਕ ਵੀ ਰੋਕ ਲਈ ਜਾਂਦੀ ਹੈ। ਚਿੱਠੀਆਂ ਵੀ ਖੋਲ ਲਈਆਂ ਜਾਂਦੀਆਂ ਹਨ। ਪਤਾ ਨਹੀਂ ਮੈਂ ਏਨਾ ਸ਼ੱਕ ਦੀ ਨਿਗ੍ਹਾ ਨਾਲ ਕੋਈ ਵੇਖਿਆ ਜਾਂਦਾ ਹਾਂ। ਖੈਰ, ਅਖੀਰ ਸਚਾਈ ਸ਼ਾਹਮਣੇ ਆਵੇਗੀ ਤੇ ਉਸਦੀ ਹੀ ਜਿੱਤ ਹੋਵੇਗੀ।

Share This Post

Like This Post

0

Related Posts


Notice: Trying to get property 'user_id' of non-object in /home/u352067335/domains/erspsidhu.com/public_html/wp-content/plugins/ghostpool-core/elements/up-down-voting.php on line 965
0
0

    Leave a Reply

    Your email address will not be published. Required fields are marked *

    Thanks for submitting your rating!
    Please give a rating.

    Thanks for submitting your comment!

    Recent Comments

    ad2

    Editor Picks