Close

Login

Close

Register

Close

Lost Password

ਸੀਰਤ (ਕਹਾਣੀ) | Punjabi Story | Punjabi Literature

ਸੀਰਤ ਜੋ ਕੇ ਕੇਵਲ ਨਾਮ ਦੀ ਹੀ ਸੀਰਤ ਨਹੀਂ ਸੀ, ਗੁਣ, ਰੰਗ ਰੂਪ ਅਤੇ ਆਚਰਣ ਦੀ ਵੀ ਸੀਰਤ ਸੀ। ਘਰ ਦੇ ਸਾਰੇ ਕੰਮਾਂ ਕਾਰਾਂ ਤੋਂ ਲੈ ਕੇ ਕਾਲਜ ਦੀ ਪੜਾਈ ਵਿੱਚ ਵੀ ਬਹੁਤ ਹੁਸ਼ਿਆਰ ਸੀ। ਉਸਦੀ ਸਖਸ਼ੀਅਤ ਵਿੱਚ ਅਜਿਹੀ ਖਿੱਚ ਸੀ ਕੇ ਹਰ ਕੀਤੇ ਉਹ ਖਿੱਚ ਦਾ ਕੇਂਦਰ ਬਣ ਜਾਂਦੀ ਸੀ, ਉਸਦੀਆਂ ਸਿਆਣਿਆ ਤੇ ਸੋਹਣੀਆਂ ਗੱਲਾਂ ਸਭ ਦੇ ਦਿਲਾਂ ਨੂੰ ਛੂਹ ਜਾਂਦੀਆਂ ਸਨ। ਐਮ. ਏ ਪੰਜਾਬੀ ਪਹਿਲੇ ਦਰਜੇ ਵਿੱਚ ਕਰਨ ਤੋਂ ਬਾਅਦ ਉਸਨੇ ਯੂ.ਜੀ.ਸੀ ਦਾ ਟੈਸਟ ਵੀ ਬਹੁਤ ਵਧੀਆ ਨੰਬਰਾਂ ਨਾਲ ਪਾਸ ਕਰ ਲਿਆ ਜਿਸ ਕਰਕੇ ਬਹੁਤ ਆਸਾਨੀ ਨਾਲ ਉਸਨੂੰ ਇਕ ਕਾਲਜ ਵਿੱਚ ਲੈਕਚਰਾਰ ਦੀ ਨੌਕਰੀ ਮਿਲ ਗਈ ਸੀ। ਸਾਰੇ ਬਹੁਤ ਖੁਸ਼ ਸਨ ਕੇ ਉਨ੍ਹਾਂ ਦੀ ਧੀ ਬਹੁਤ ਸੋਹਣਾ ਕੰਮ ਕਰ ਰਹੀ ਹੈ।

ਸੀਰਤ ਹੁਣ ਉਮਰ ਦੇ ਉਸ ਪੜਾਅ ਵਿੱਚ ਪਹੰਚ ਚੁੱਕੀ ਸੀ ਕੇ ਉਸਦੇ ਘਰਦੇ ਹੁਣ ਉਸਦਾ ਵੇਆਹ ਕਰਨਾ ਚਾਉਂਦੇ ਸਨ ਪਰ ਉਹ ਚਾਉਂਦੀ ਸੀ ਕੇ ਉਹ ਹੋਰ ਪੜਾਈ ਕਰੇ ਤੇ ਕਿਸੇ ਉਚੇ ਮੁਕਾਮ ਤੇ ਪਹੰਚੇ।ਉਹ ਚਾਉਂਦੀ ਸੀ ਕਿ ਗਰੀਬ ਬਚਿਆ ਨੂੰ ਮੁਫ਼ਤ ਸਿੱਖਿਆ ਦੇਵੇ। ਪਰ ਜਿਵੇਂ ਆਮ ਤੌਰ ਤੇ ਘਰਾਂ ਵਿੱਚ ਕਹਿ ਦਿੱਤਾ ਜਾਂਦਾ ਹੈ ਕੇ ਇਨ੍ਹਾਂ ਪੜ੍ਹ ਲਿਆ ਹੋਰ ਪੜ੍ਹ ਕੇ ਕੀ ਕਰਨਾ, ਜਾਂ ਤੁ ਵੇਆਹ ਕਰਾ ਲੈ ਤੇ ਅਗਲੇ ਘਰ ਜਾ ਕੇ ਕਰ ਲਈ ਜੋ ਪੜਾਈ ਕਰਨੀ ਹੈ। ਇਸ ਤਰਾਂ ਦੀਆਂ ਦਲੀਲਾਂ ਦੇ ਕੇ ਉਸਨੂੰ ਵੇਆਹ ਲਈ ਰਾਜੀ ਕੀਤਾ ਜਾਣ ਲੱਗਾ। ਘਰਦਿਆਂ ਦੇ ਬਹੁਤ ਜ਼ੋਰ ਪਾਉਣ ਤੇ ਉਹ ਰਾਜੀ ਹੋ ਗਈ।

ਸਰਬਗੁਣ ਸੰਪੰਨ ਸੀਰਤ ਲਈ ਰਿਸ਼ਤਿਆਂ ਦੀ ਕੋਈ ਘਾਟ ਨਹੀਂ ਸੀ ਉਲਟਾ ਉਸਦੇ ਬਰਾਬਰ ਦਾ ਸਾਕ ਲੱਭਣ ਵਿੱਚ ਮੁਸ਼ਕਿਲਾਂ ਆ ਰਹੀਆਂ ਸਨ। ਮਹੀਨੇ ਬਾਅਦ ਮਾਸੀ ਵੱਲੋਂ ਦੱਸੇ ਇਕ ਰਿਸ਼ਤੇ ਨੂੰ ਸੀਰਤ ਦੇ ਘਰਦਿਆਂ ਨੇ ਹਾਂ ਕਹਿ ਦਿੱਤੀ। ਬਹੁਤ ਅਮੀਰ ਪਰਵਾਰ ਦਾ ਇੱਕੋ ਇੱਕੋ ਮੁੰਡਾ ਸੀ ਪਰ ਸੀਰਤ ਨੂੰ ਇਹ ਰਿਸ਼ਤਾ ਪਸੰਦ ਨਹੀਂ ਸੀ ਕਿਉਂਕ ਮੁੰਡਾ ਐਨਾ ਪੜ੍ਹਿਆ ਲਿਖਿਆ ਨਹੀਂ ਸੀ ਤੇ ਨਾ ਹੀ ਉਹ ਆਪਣੇ ਸਿਰ ਤੇ ਕੋਈ ਕੰਮ ਧੰਦਾ ਕਰਦਾ ਸੀ। ਸੀਰਤ ਚਾਉਂਦੀ ਸੀ ਕੇ ਉਸਦਾ ਜੀਵਨਸਾਥੀ ਭਾਵੇਂ ਏਨਾ ਅਮੀਰ ਨਾ ਹੋਵੇ ਪਰ ਓਹ ਪੜ੍ਹਿਆ ਲਿਖਿਆ, ਸੁਲਝਿਆ ਤੇ ਖੁੱਲੀ ਸੋਚ ਦਾ ਵਾਲਾ ਇਨਸਾਨ ਹੋਵੇ, ਤਾਂ ਜੋ ਉਹ ਉਸਦੀਆਂ ਭਾਵਨਾਵਾਂ ਦੀ ਕਦਰ ਕਰੇ ਅਤੇ ਉਸਨੂੰ ਸਮਝਦਾ ਸਕਦਾ ਹੋਵੇ , ਉਸਦੇ ਸੁਪਨਿਆਂ ਨੂੰ ਪੂਰੇ ਕਰਨ ਵਿੱਚ ਮੋਢੇ ਨਾਲ ਮੋਢਾ ਜੋੜ ਕੇ ਤੁਰੇ।

ਪਰ ਘਰਦੇ ਅਤੇ ਰਿਸ਼ਤੇਦਾਰ ਮੁੰਡੇ ਵਾਲਿਆਂ ਦੀ ਜ਼ਮੀਨ ਜਾਇਦਾਦ ਦੇਖ ਕੇ ਹੀ ਖੁਸ਼ ਸਨ ਕੇ ਏਡੇ ਵੱਡੇ ਘਰ ਜਾ ਕੇ ਸਾਡੀ ਕੁੜੀ ਐਸ਼ਾਂ ਕਰੂਗੀ। ਕਿਸੇ ਨੇ ਇਹ ਨਾ ਸੋਚਿਆ ਕਿ ਏਨੀ ਪੜ੍ਹੀ ਲਿਖੀ ਅਤੇ ਕਾਬਲ ਕੁੜੀ ਨੂੰ ਕਿਸੇ ਦੇ ਸਹਾਰੇ ਦੀ ਲੋੜ ਨਹੀਂ ਉਹ ਆਪਣੀ ਜ਼ਿੰਦਗੀ ਆਪਣੇ ਦਮ ਤੇ ਬਹੁਤ ਵਧੀਆ ਜੀ ਸਕਦੀ ਹੈ। ਪਰ ਸਾਡੇ ਸਮਾਜ ਦੀ ਤੰਗ ਸੋਚ ਕੁੜੀ ਨੂੰ ਹਮੇਸ਼ਾਂ ਇਕ ਤੰਗ ਨਜ਼ਰ, ਨਿਮਾਣੀ ਅਤੇ ਦੂਜੇ ਦੇ ਆਸਰੇ ਤੇ ਪਲਣ ਵਾਲੀ ਹੀ ਸਮਝਦੇ ਹਨ। ਘਰਦਿਆਂ ਅਤੇ ਰਿਸ਼ਤੇਦਾਰਾਂ ਦੇ ਦਬਾਅ ਕਰਕੇ ਸੀਰਤ ਨੇ ਵੀ ਰਿਸ਼ਤੇ ਨੂੰ ਹਾਂ ਕਹਿ ਦਿੱਤੀ ਪਰ ਉਸਨੇ ਇਹ ਸ਼ਰਤ ਰੱਖੀ ਕੇ ਵੇਆਹ ਤੋਂ ਬਾਅਦ ਉਹ ਆਪਣੀ ਪੜਾਈ ਤੇ ਨੌਕਰੀ ਜਾਰੀ ਰੱਖੇਗੀ।

ਮੁੰਡੇ ਵਾਲਿਆਂ ਨੇ ਆਪਣੀ ਖੁੱਲੀ ਸੋਚ ਦਾ ਮੁਜਾਹਰਾ ਕਰਦੇ ਹੋਏ ਉਸਦੀਆਂ ਸਭ ਸ਼ਰਤਾਂ ਨੂੰ ਹੱਸ ਕੇ ਪ੍ਰਵਾਨ ਕਰ ਲਿਆ। ਥੋੜੇ ਦਿਨਾਂ ਬਾਅਦ ਉਸਦਾ ਵੇਆਹ ਬਹੁਤ ਧੂਮ ਧਾਮ ਨਾਲ ਕਰਨ ਤੋਂ ਬਾਅਦ ਉਸਦੇ ਮਾਂ-ਬਾਪ ਨਿਸ਼ਚਿੰਤ ਹੋ ਗਏ ਕੇ ਉਨ੍ਹਾਂ ਦੀ ਧੀ ਦੀ ਜਿੰਦਗੀ ਹੁਣ ਬਿਲਕੁਲ ਵਧੀਆ ਹੈ। ਇਧਰ ਸੀਰਤ ਵੀ ਇਹ ਸੋਚ ਕੇ ਖ਼ੁਸ਼ ਸੀ ਕੇ ਉਸਦੇ ਘਰਦੇ ਖੁਸ਼ ਹਨ ਤੇ ਉਸਦਾ ਸੌਹਰੇ ਪਰਵਾਰ ਨੇ ਉਸਨੂੰ ਪੜਾਈ ਅਤੇ ਨੌਕਰੀ ਕਰਨ ਤੋਂ ਰੋਕਿਆ ਨਹੀਂ। 2-3 ਮਹੀਨਿਆਂ ਤੱਕ ਸਭ ਕੁਝ ਬਹੁਤ ਵਧੀਆ ਚਲਦਾ ਰਿਹਾ, ਜ਼ਿੰਦਗੀ ਜਿਵੇਂ ਬਿਲਕੁਲ ਸਹੀ ਰਾਹ ਤੇ ਚੱਲ ਰਹੀ ਹੋਵੇ। ਪਰ ਇਕ ਦਿਨ ਅਚਾਨਕ ਕੁਝ ਐਸਾ ਵਪਾਰ ਗਿਆ ਜਿਸ ਨੇ ਸੀਰਤ ਦੀ ਪੂਰੀ ਜ਼ਿੰਦਗੀ ਬਦਲ ਕੇ ਰੱਖ ਦਿੱਤੀ।

ਸੀਰਤ ਦਾ ਸੌਹਰਾ ਪਰਵਾਰ ਜੋ ਕੇ ਬਹੁਤ ਅਮੀਰ ਹੋਣ ਦਾ ਦਾਅਵਾ ਕਰਦਾ ਸੀ ਉਹ ਅਸਲ ਵਿੱਚ ਸਭ ਕੁਝ ਦਿਖਾਵਾ ਸੀ ਅਤੇ ਉਨ੍ਹਾਂ ਦੀ ਸਾਰੀ ਜਮੀਨ ਜਾਇਦਾਦ ਬੈਂਕ ਕੋਲ ਗਹਿਣੇ ਪਈ ਹੋਈ ਸੀ, ਤੇ ਹੋਰ ਵੀ ਪਤਾ ਨਹੀਂ ਉਨ੍ਹਾਂ ਨੇ ਕਿੰਨੇ ਲੋਕਾਂ ਨਾਲ ਠੱਗੀਆਂ ਮਾਰੀਆਂ ਹੋਈਆਂ ਸਨ। ਹੌਲੇ ਹੌਲੇ ਜਦ ਲੈਣ ਦਾਰਾਂ ਦਾ ਘਰ ਵਿੱਚ ਆਉਣ ਜਾਣਾ ਵੱਧ ਗਿਆ ਤਾਂ ਉਸਨੂੰ ਇਹਸਾਸ ਹੋਣ ਲੱਗਾ ਕਿ ਕੁਝ ਤਾਂ ਗੜਬੜ ਹੈ, ਪੁੱਛਣ ਤੇ ਉਹ ਟਾਲ ਮਟੋਲ ਕਰਕੇ ਗੱਲ ਘੁਮਾ ਦੇਂਦੇ ਪਰ ਸੱਚ ਆਖ਼ਰ ਕਦ ਤਕ ਲੁਕਿਆ ਰਹਿ ਸਕਦਾ ਸੀ। ਹੁਣ ਉਸਦਾ ਸੌਹਰਾ ਪਰਵਾਰ ਆਪਣੇ ਰੰਗ ਦਿਖਾਉਣੇ ਸ਼ੁਰੂ ਕਰਨ ਲੱਗ ਗਿਆ ਸੀ, ਉਹ ਸੀਰਤ ਤੋਂ ਉਸਦੀ ਤਨਖ਼ਾਹ ਵਾਲੇ ਪੈਸਿਆਂ ਦੀ ਮੰਗ ਕਰਨ ਲੱਗ ਗਏ, ਸੀਰਤ ਇਹ ਸੋਚ ਕੇ ਦੇ ਦੇਂਦੀ ਸੀ ਕੇ ਉਸਦਾ ਪਰਵਾਰ ਹੈ ਤੇ ਹੋ ਸਕਦਾ ਉਨ੍ਹਾਂ ਨੂੰ ਲੋੜ ਹੋਵੇ।

ਪਰ ਏਦਾਂ ਦੀਆਂ ਮੰਗਾਂ ਦੀਨੋ ਦਿਨ ਵਧਣ ਲੱਗੀਆਂ। ਉਨ੍ਹਾਂ ਨੇ ਸੀਰਤ ਨੂੰ ਆਪਣੇ ਮਾਪਿਆਂ ਤੋਂ ਪੈਸੇ ਮੰਗਾਉਣ ਲਈ ਕਹਿਣਾ ਸ਼ੁਰੂ ਕਰ ਦਿੱਤਾ। ਥੋੜੇ ਜਿਹੇ ਸਮੇਂ ਵਿੱਚ ਹੀ ਉਨ੍ਹਾਂ ਦੇ ਅਸਲੀ ਚੇਹਰੇ ਸਾਹਮਣੇ ਆਏ ਗਏ, ਦਿਨੋ ਦਿਨ ਪੈਸਿਆਂ ਦੀ ਮੰਗ ਵਧਣ ਲੱਗੀ ਤੇ ਉਸਤੇ ਜ਼ੁਲਮ ਹੋਣੇ ਸ਼ੁਰੂ ਹੋ ਗਏ, ਹਾਲਾਤ ਐਨੇ ਗੰਭੀਰ ਹੋ ਗਏ ਕੇ ਉਹ ਘਰੇਲੂ ਹਿੰਸਾ ਦਾ ਸ਼ਿਕਾਰ ਹੋਣ ਲੱਗੀ, ਉਸਦੇ ਪਤੀ ਤੇ ਉਸਦਾ ਪਰਵਾਰ ਮਿਲ ਕੇ ਉਸ ਨਾਲ ਕੁੱਟ-ਮਾਰ ਕਰਨ ਲੱਗੇ। ਕੰਮ ਜਦ ਹੱਦ ਤੋਂ ਵੱਧ ਗਿਆ ਤੇ ਉਸਨੇ ਮਜਬੂਰਨ ਆਪਣੇ ਮਾਪਿਆਂ ਨੂੰ ਸਭ ਕੁਝ ਦਸਿਆ, ਮਾਪੇ ਇਸ ਤੋਂ ਅਣਜਾਣ ਇਸ ਵਹਿਮ ਵਿੱਚ ਖੁਸ਼ ਸਨ ਕੇ ਓਨਾ ਦੀ ਬਹੁਤ ਸੁਖੀ ਹੈ ਆਪਣੇ ਘਰ। ਇਸ ਗੱਲ ਦਾ ਪਤਾ ਲੱਗਣ ਤੇ ਸੀਰਤ ਦੇ ਪਿਤਾ ਨੇ ਉਸਦੇ ਸੌਹਰਾ ਪਰਿਵਾਰ ਨਾਲ ਗੱਲ ਕੀਤੀ ਤੇ ਉਨ੍ਹਾਂ ਨੂੰ ਬੇਨਤੀ ਕੀਤੀ ਕੇ ਉਹ ਓਨਾ ਦੀ ਧੀ ਨਾਲ ਏਦਾਂ ਨਾ ਕਰਨ, ਪਰ ਉਨ੍ਹਾਂ ਨੇ ਸਾਫ ਕਹਿ ਦਿੱਤਾ ਕੇ ਅਗਰ ਤੁਸੀਂ ਚਾਉਂਦੇ ਹੋ ਕੇ ਉਨ੍ਹਾਂ ਦੀ ਧੀ ਦਾ ਘਰ ਵਸਦਾ ਰਹੇ ਤਾਂ 10 ਲੱਖ ਰੁ ਦਾ ਇੰਤਜ਼ਾਮ ਕਰ ਦਿਓ।

ਸੀਰਤ ਦੇ ਪਿਤਾ ਨੇ ਇਹ ਸੋਚ ਕੇ ਸ਼ਰਤ ਮੰਜੂਰ ਕਰ ਲਈ ਕੇ ਅਗਰ ਪੈਸੇ ਦੇ ਕੇ ਵੀ ਓਨਾ ਦੀ ਧੀ ਦਾ ਘਰ ਵੱਸਦਾ ਹੈ ਤਾਂ ਪੈਸੇ ਦੇਣੇ ਬੇਹਤਰ ਹਨ। ਉਨ੍ਹਾਂ ਨੇ ਪੈਸੇ ਦੇ ਦਿੱਤੇ ਤੇ ਪੈਸੇ ਦੇਣ ਤੋਂ ਕੁਝ ਸਮਾਂ ਬਾਅਦ ਤਕ ਸਭ ਕੁਝ ਠੀਕ ਠਾਕ ਰਿਹਾ, ਪਰ ਫਿਰ ਤੋਂ ਓਹੀ ਸਭ ਸ਼ੁਰੂ ਹੋ ਗਿਆ, ਸੀਰਤ ਨੇ ਇਸ ਵਾਰੀ ਇਹ ਸੋਚ ਕੇ ਕੁਝ ਵੀ ਘਰ ਨਾ ਦੱਸਿਆ ਕਿ ਉਸਦੇ ਮਾਪਿਆਂ ਕੋਲ ਪੈਸੇ ਨਹੀਂ ਹਨ ਤੇ ਅਗਰ ਉਨ੍ਹਾਂ ਨੂੰ ਪਤਾ ਲੱਗਾ ਤਾਂ ਉਨ੍ਹਾਂ ਦੀ ਫ਼ਿਕਰ ਬਹੁਤ ਵੱਧ ਜਾਵੇਗੀ, ਇਕ ਤਾਂ ਧੀ ਦੇ ਦੁੱਖ ਕਰਕੇ ਫਿਕਰ ਤੇ ਦੂਜਾ ਪੈਸੇ ਇਕੱਠੇ ਕਰਨ ਦਾ ਫਿਕਰ। ਉਹ ਮਨ ਮਾਰ ਕੇ ਸਭ ਕੁਝ ਸਹਿਣ ਲੱਗੀ, ਉਸਦੀ ਜੋ ਵੀ ਤਨਖਾਹ ਆਉਂਦੀ ਸੀ ਉਹ ਓਦੋਂ ਹੀ ਉਸਤੋਂ ਲੈ ਲੈਂਦੇ ਸਨ। ਜ਼ੁਲਮ ਵਧਣ ਲੱਗੇ, ਕੁੱਟ-ਮਾਰ ਹਰ ਰੋਜ ਹੋਣ ਲੱਗ ਗਈ। ਇਕ ਦਿਨ ਸਭ ਜ਼ੁਲਮਾਂ ਦੀ ਹੱਦ ਟੁੱਟ ਗਈ ਉਸਦੇ ਸੌਹਰੇ ਪਰਵਾਰ ਨੇ ਉਸਨੂੰ ਤੇਲ ਪਾ ਕੇ ਜਲਾਉਣ ਦੀ ਕੋਸ਼ਿਸ ਕੀਤੀ ਜਿਸ ਵਿੱਚ ਉਹ ਕਾਫੀ ਹੱਦ ਤਕ ਕਾਮਯਾਬ ਹੋ ਗਏ ਤੇ ਸੀਰਤ ਦਾ ਕਾਫੀ ਸਰੀਰ ਝੁਲਸ ਗਿਆ, ਪੁਲਿਸ ਨਾਲ ਲੈ ਦੇ ਕੇ ਇਸਨੂੰ ਰਸੋਈ ਵਿੱਚ ਹੋਇਆ ਹਾਦਸਾ ਸਾਬਤ ਕਰ ਦਿੱਤਾ ਗਿਆ ।

ਉਸਦੇ ਆਚਰਣ ਨੂੰ ਅਧਾਰ ਬਣਾ ਕੇ ਉਸਦੇ ਚਰਿੱਤਰ ਤੇ ਗੰਦੇ ਇਲਜ਼ਾਮ ਲਗਾ ਕੇ ਤਲਾਕ ਦਾ ਕੇਸ ਕਰਕੇ ਸੀਰਤ ਨੂੰ ਉਸਦੇ ਮਾਪਿਆਂ ਘਰ ਭੇਜ ਦਿੱਤਾ ਗਿਆ। ਹਾਲਾਤ ਐਨੇ ਮਾੜੇ ਹੋ ਗਏ ਸਨ ਕੇ ਐਨੀ ਸੋਹਣੀ ਤੇ ਖ਼ੂਬਸੂਰਤ ਸ਼ਕਲ ਨੂੰ ਝੁਲਸਾ ਕੇ ਡਰਾਉਣੀ ਕਰ ਦਿੱਤਾ ਗਿਆ ਤੇ ਐਨੀ ਕਾਬਲ ਕੁੜੀ ਦੀ ਜ਼ਿੰਦਗੀ ਨੂੰ ਬਿਲਕੁਲ ਖਤਮ ਕਰ ਦਿੱਤਾ ਗਿਆ। ਦਿਨ ਰਾਤ ਸਭ ਆਪਣੀ ਕਿਸਮਤ ਨੂੰ ਕੋਸਦੇ ਤੇ ਆਪਣੀ ਧੀ ਵੱਲ ਦੇਖ ਦੇਖ ਰੋਂਦੇ ਰਹਿੰਦੇ। 2-3 ਸਾਲ ਇਹੀ ਕੁਝ ਹੀ ਚਲਦਾ ਰਿਹਾ, ਸੀਰਤ ਨੇ ਆਪਣੇ ਆਪ ਨੂੰ ਘਰ ਵਿੱਚ ਬੰਦ ਕਰ ਲਿਆ , ਏਦਾਂ ਲਗਦਾ ਸੀ ਜਿਵੇਂ ਖੁਸ਼ੀਆਂ ਦੀ ਮੌਤ ਹੋ ਗਈ ਹੋਵੇ।

ਫਿਰ ਇਕ ਦਿਨ ਕੁਝ ਐਸਾ ਹੋਇਆ ਜਿਸ ਦੀ ਕਿਸੇ ਨੂੰ ਵੀ ਉਮੀਦ ਨਹੀਂ ਸੀ, ਕੋਈ ਵੀ ਨਹੀਂ ਸੋਚ ਸਕਦਾ ਸੀ ਕਿ ਸੀਰਤ ਐਡਾ ਵੱਡਾ ਕਦਮ ਉਠਾ ਸਕਦੀ ਹੈ। ਬਹੁਤ ਮਹੀਨਿਆਂ ਦੀ ਚੁੱਪ ਤੋਂ ਬਾਅਦ ਉਸਨੂੰ ਆਪਣੀ ਚੁੱਪ ਤੋੜੀ ਅਤੇ ਆਪਣੇ ਪਰਿਵਾਰ ਨੂੰ ਆਪਣਾ ਫ਼ੈਸਲਾ ਸੁਣਾਇਆ ਕਿ ਉਹ ਆਪਣੀ ਜ਼ਿੰਦਗੀ ਫਿਰ ਤੋਂ ਸ਼ੁਰੂ ਕਰਨਾ ਚਾਉਂਦੀ ਹੈ, ਉਹ ਫਿਰ ਤੋਂ ਪੜਾਈ ਕਰਨਾ ਚਾਉਂਦੀ ਹੈ। ਆਪਣੇ ਅਧੂਰੇ ਸਪਨਿਆਂ ਲਈ ਲੜਨਾ ਚਾਉਂਦੀ ਹੈ। ਘਰਦੇ ਇਸ ਗੱਲ ਤੋਂ ਖੁਸ਼ ਵ ਹੋਏ ਤੇ ਪ੍ਰੇਸ਼ਾਨ ਵੀ ਕੇ ਕਿਵੇਂ ਇਸ ਤਰਾਂ ਦੇ ਚੇਹਰੇ ਨਾਲ ਲੋਕਾਂ ਵਿੱਚ ਵਿਚਰੇਗੀ, ਕਿਵੇਂ ਲੋਕਾਂ ਦੀਆਂ ਨਜ਼ਰਾਂ ਦਾ ਸਾਹਮਣਾ ਕਰੇਗੀ, ਕਿਵੇਂ ਲੋਕਾਂ ਦੇ ਸਵਾਲਾਂ ਨਾਲ ਲੜੂਗੀ।

ਸੀਰਤ ਦੇ ਪਿਤਾ ਨੇ ਉਸਨੂੰ ਸਮਜਾਉਣਾ ਚਾਹਿਆ ਕਿ ਜੋ ਕਿਸਮਤ ਵਿੱਚ ਸੀ ਉਹ ਸਾਨੂੰ ਮਿਲ ਗਿਆ ਹੈ, ਉਹ ਆਪਣਾ ਇਹ ਫੈਸਲਾ ਛੱਡ ਦੇਵੇ ਅਤੇ ਘਰ ਵਿਚ ਹੀ ਰਹੇ। ਪਰ ਸੀਰਤ ਨੇ ਜਿਵੇਂ ਆਪਣਾ ਮਨ ਪੱਕਾ ਬਣਾ ਲਿਆ ਸੀ ਕਿ ਉਹ ਆਪਣੇ ਨਾਲ ਹੋਏ ਧੱਕੇ ਨੂੰ ਕਿਸਮਤ ਦਾ ਨਾਂ ਦੇ ਕੇ ਚੁੱਪ ਨਹੀਂ ਰਹੇਗੀ ਤੇ ਆਪਣੇ ਸਪਨਿਆਂ ਦੀ ਮੌਤ ਨਹੀਂ ਹੋਣ ਦੇਵੇਗੀ, ਉਸਦਾ ਇਹ ਪੱਕਾ ਇਰਾਦਾ ਸੀ ਕੇ ਉਹ ਇਸ ਲੜਾਈ ਨੂੰ ਜਰੂਰ ਲੜੇਗੀ ਚਾਹੇ ਉਸ ਲਈ ਕੁਝ ਵੀ ਕਰਨਾ ਪਵੇ। ਇਹ ਹੁਣ ਉਸਦੀ ਇੱਕਲੀ ਦੀ ਲੜਾਈ ਨਹੀਂ ਰਹੀ ਸੀ ਇਹ ਉਸ ਵਰਗੀਆਂ ਲੱਖਾਂ ਕੁੜੀਆਂ ਦੀ ਲੜਾਈ ਸੀ ਜੋ ਇਸ ਤਰਾਂ ਦੇ ਜ਼ੁਲਮਾਂ ਦਾ ਸ਼ਿਕਾਰ ਹੋ ਕੇ ਜ਼ਿੰਦਗੀ ਖਤਮ ਕਰ ਚੁੱਕੀਆਂ ਹਨ ਜਾਂ ਜਿੰਦਾ ਲਾਸ਼ ਬਣ ਕੇ ਬਸ ਦਿਨ ਗੁਜਰ ਰਹੀਆਂ ਹਨ, ਇਹ ਲੜਾਈ ਉਨ੍ਹਾਂ ਲੱਖਾਂ ਧੀਆਂ ਦੀ ਹੈ ਜੋ ਕਦੇ ਇਸ ਤਰਾਂ ਦੇ ਜ਼ੁਲਮ ਦੀਆਂ ਸ਼ਿਕਾਰ ਹੋ ਸਕਦੀਆਂ ਹਨ।

ਹੁਣ ਇਹ ਉਸਦੀ ਨਿਜੀ ਲੜਾਈ ਜਾਂ ਸਿਰਫ ਜਿਦ ਨਹੀਂ ਸੀ ਇਕ ਪਰਪੱਕ ਤੇ ਆਸ਼ਾਵਾਦੀ ਸੋਚ ਸੀ। ਆਖ਼ਰਕਾਰ ਉਸਦੇ ਘਰਦਿਆਂ ਨੇ ਮੰਨ ਲਿਆ ਅਤੇ ਹਰ ਤਰੀਕੇ ਨਾਲ ਉਸਦਾ ਸਾਥ ਦੇਣ ਲੱਗੇ। ਸੀਰਤ ਨੇ ਫਿਰ ਤੋਂ ਪੜਾਈ ਸ਼ੁਰੂ ਕਰ ਦਿੱਤੀ, ਤੇ ਨਾਲ ਨਾਲ ਉਹ ਕੁੜੀਆਂ ਤੇ ਓਨਾ ਦੇ ਪਰਿਵਾਰਾਂ ਨੂੰ ਜਾਗਰੂਕ ਕਰਨ ਲੱਗੀ। ਉਸਨੇ ਇਕ ਸੰਸਥਾ ਦਾ ਨਿਰਮਾਣ ਕੀਤਾ ਜਿਸ ਵਿੱਚ ਉਹ ਆਪਣੇ ਵਰਗੀਆਂ ਕੁੜੀਆਂ ਦੇ ਸਪਨਿਆਂ ਦੀ ਲੜਾਈ ਵਿੱਚ ਸਾਥ ਦੇਣ ਲੱਗੀ, ਇਸੇ ਤਰਾਂ ਕੰਮ ਕਰਦੇ ਕਰਦੇ ਉਸਨੇ ਨਾਲ-ਨਾਲ ਪੀ.ਐਚ.ਡੀ ਦੀ ਡਿਗਰੀ ਵੀ ਕਰ ਲਈ ਅਤੇ ਆਪਣੀ ਸੰਸਥਾ ਨੂੰ ਵੀ ਬਹੁਤ ਉਚੇ ਪੱਧਰ ਉੱਤੇ ਲੈ ਗਈ। ਉਸਨੇ ਆਪਣੀ ਹਿੰਮਤ ਨੂੰ ਆਪਣਾ ਹਥਿਆਰ ਬਣਾਇਆ ਤੇ ਆਪਣੇ ਵਰਗੀਆਂ ਅਣਗਿਣਤ ਹੀ ਲੜਕੀਆਂ ਨੂੰ ਜੀਣ ਦਾ ਰਾਹ ਦਿਖਾਇਆ, ਉਸਨੇ ਗਰੀਬ ਅਤੇ ਲੋੜਵੰਦ ਲੋਕਾਂ ਨੂੰ ਫ੍ਰੀ ਸਿੱਖਿਆ ਦੇਣ ਲਈ ਸਕੂਲ ਖੋਲਿਆ ਜਿਥੇ ਉਸ ਲੋੜਵੰਦ ਤੇ ਯੋਗ ਕੁੜੀਆਂ ਨੂੰ ਯੋਗਤਾ ਦੇ ਅਨੁਸਾਰ ਨੌਕਰੀਆਂ ਦਿੱਤੀਆਂ, ਲੋਕਾਂ ਨੇ ਵੀ ਇਸ ਕੰਮ ਵਿੱਚ ਪੂਰਾ ਸਹਿਯੋਗ ਪਾਇਆ।

ਸੀਰਤ ਆਪਣੇ ਆਪ ਵਿੱਚ ਇਕ ਮਿਸਾਲ ਬਣ ਗਈ ਜਿਸਨੂੰ ਦੇਖ ਕੇ ਦੂਜੀਆਂ ਕੁੜੀਆਂ ਅਤੇ ਉਨਾਂ ਦੇ ਮਾਪਿਆਂ ਨੂੰ ਸੇਧ ਮਿਲਣ ਲੱਗੀ। ਸੀਰਤ ਨੇ ਆਪਣੇ ਨਾਂਅ ਨੂੰ ਸਿਰਫ ਨਾਂਅ ਹੀ ਨਹੀਂ ਰਹਿਣ ਦਿੱਤਾ ਸਗੋਂ ਉਸਨੂੰ ਅਸਲੀਅਤ ਵਿੱਚ ਸਾਬਿਤ ਵੀ ਕੀਤਾ।

ਬਾਅਦ ਵਿੱਚ ਪਤਾ ਲੱਗਾ ਕੇ ਉਸਦੇ ਸੌਹਰਾ ਪਰਿਵਾਰ ਨੂੰ ਪੈਸੇ ਲੈਣ ਵਾਲੇ ਲੋਕਾਂ ਨੇ ਕੁੱਟ ਕੁੱਟ ਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਤੇ ਜੇਲ ਵਿੱਚ ਭੇਜ ਦਿੱਤਾ ਗਿਆ।

ਸਨਦੀਪ ਸਿੰਘ ਸਿੱਧੂ

Share This Post

Like This Post

2

Related Posts


Notice: Trying to get property 'user_id' of non-object in /home/u352067335/domains/erspsidhu.com/public_html/wp-content/plugins/ghostpool-core/elements/up-down-voting.php on line 965
0
0

  Leave a Reply

  Your email address will not be published. Required fields are marked *

  Thanks for submitting your rating!
  Please give a rating.

  Thanks for submitting your comment!

  Recent Comments

  ad2

  Editor Picks