Close

Login

Close

Register

Close

Lost Password

ਇੱਜ਼ਤ (ਮਿੰਨੀ ਕਹਾਣੀ) | Punjabi Story

ਰਮਨ ਬਹੁਤ ਖੁਸ਼ ਸੀ ਕਿਉਂਕ ਅੱਜ ਉਸਦਾ ਵਿਆਹ ਉਸਦੀ ਪਸੰਦ ਦੀ ਕੁੜੀ ਜੈਸਮੀਨ ਨਾਲ ਹੋ ਰਿਹਾ ਸੀ ਜਿਸਨੂੰ ਉਹ ਬਹੁਤ ਪਿਆਰ ਕਰਦਾ ਸੀ। ਦੋਵੇਂ ਇਕੱਠੇ ਪੜ੍ਹਦੇ ਸਨ ਅਤੇ ਕਾਫੀ ਸਾਲਾਂ ਤੋਂ ਇਕ ਦੂਜੇ ਨੂੰ ਜਾਣਦੇ ਸੀ, ਪਰਵਾਰ ਨੇ ਪਹਿਲਾਂ ਥੋੜਾ ਬਹੁਤ ਕਿੰਤੂ ਪ੍ਰੰਤੂ ਕੀਤਾ ਪਰ ਜਲਦੀ ਹੀ ਇਸ ਰਿਸ਼ਤੇ ਲਈ ਰਾਜ਼ੀ ਹੋ ਗਏ।

ਰਮਨ ਦੇ ਵਿਆਹ ਤੋਂ ਕੁਝ ਸਮੇਂ ਬਾਅਦ ਰਮਨ ਦੀ ਛੋਟੀ ਭੈਣ ਸਿਮਰਨ ਦੇ ਵਿਆਹ ਦੀ ਗੱਲ ਘਰ ਵਿੱਚ ਚਲਣ ਲੱਗੀ, ਸਿਮਰਨ ਨੇ ਆਪਣੇ ਦਿਲ ਦੀ ਗੱਲ ਆਪਣੀ ਮਾਂ ਨੂੰ ਦੱਸੀ ਕਿ ਉਹ ਕਿਸੇ ਮੁੰਡੇ ਨੂੰ ਪਸੰਦ ਕਰਦੀ ਹੈ ਅਤੇ ਉਹ ਉਸ ਨਾਲ ਹੀ ਵਿਆਹ ਕਰਾਉਣ ਚਾਹੁੰਦੀ ਹੈ। ਜਦ ਇਸ ਗੱਲ ਦਾ ਪਤਾ ਸਿਮਰਨ ਦੇ ਪਿਤਾ ਅਤੇ ਵੱਡੇ ਭਾਈ ਨੂੰ ਲੱਗਾ ਤਾਂ ਉਹਨਾਂ ਨੇ ਘਰ ਸਿਰ ਤੇ ਚੁੱਕ ਲਿਆ ਅਤੇ ਇਸ ਗੱਲ ਦਾ ਸਖ਼ਤ ਵਿਰੋਧ ਕਰਦੇ ਹੋਏ ਕਿਹਾ ਕਿ ਸਾਡੇ ਘਰ ਦੀ ਇੱਜ਼ਤ ਆਹ ਸਭ ਕਰੇ ਇਹ ਉਹਨਾਂ ਨੂੰ ਬਰਦਾਸ਼ਤ ਨਹੀਂ ਹੈ, ਸਾਡੇ ਖਾਨਦਾਨ ਚ ਨਾ ਕਦੇ ਇੰਝ ਹੋਇਆ ਅਤੇ ਨਾ ਕਦੇ ਇੰਝ ਹੋਊਗਾ।

ਮਾਂ ਸਿਮਰਨ ਨੂੰ ਸਮਝਾ ਰਹੀ ਸੀ ਕਿ ਉਹ ਆਪਣੇ ਪਿਓ ਦੀ ਪੱਗ ਨੂੰ ਦਾਗ ਨਾ ਲਾਵੇ, ਅਸੀਂ ਲੋਕਾਂ ਨੂੰ ਕੀ ਮੂੰਹ ਦਿਖਾਵਾਂਗੇ। ਸਾਡਾ ਸ਼ਰੀਕਾ ਭਾਈਚਾਰਾ ਕੀ ਕਹੂਗਾ। 

ਇਹ ਗੱਲਾਂ ਸੁਣ ਕਿ ਜੈਸਮੀਨ ਅਤੇ ਸਿਮਰਨ ਇਕ ਦੂਜੇ ਵੱਲ ਸਵਾਲੀਆ ਨਜ਼ਰਾਂ ਨਾਲ ਦੇਖ ਰਹੀਆਂ ਸਨ।

ਸਨਦੀਪ ਸਿੰਘ ਸਿੱਧੂ 

Share This Post

Like This Post

2

Related Posts


Notice: Trying to get property 'user_id' of non-object in /home/u352067335/domains/erspsidhu.com/public_html/wp-content/plugins/ghostpool-core/elements/up-down-voting.php on line 965
0
0

    Leave a Reply

    Your email address will not be published. Required fields are marked *

    Thanks for submitting your rating!
    Please give a rating.

    Thanks for submitting your comment!

    Recent Comments

    ad2

    Editor Picks