Close

Login

Close

Register

Close

Lost Password

ਕਿੰਨ੍ਹਾ ਕੁਝ ਬਦਲ ਗਿਆ | Punjabi Kavita

ਕਿੰਨ੍ਹਾ ਕੁਝ ਬਦਲ ਗਿਆ ਪਿੱਛਲੇ ਕੁੱਝ ਸਾਲਾਂ ਵਿੱਚ
ਫ਼ਰਕ ਬੜਾ ਪੈ ਗਿਆ ਮੇਰੀ ਸੋਚ ਤੇ ਖ਼ਿਆਲਾਂ ਵਿੱਚ
ਹੌਲੇ-ਹੌਲੇ ਵਰਕੇ ਕਿੰਨ੍ਹੇ ਹੀ ਪਲਟ ਗਏ ਜ਼ਿੰਦਗੀ ਦੀ ਕਿਤਾਬ ਦੇ
ਜ਼ਿੰਦਗੀ ਉਲਝਦੀ ਚਲੀ ਗਈ ਕੁੱਝ ਅਣਕਹੇ ਸਵਾਲਾਂ ਵਿੱਚ
ਕਿੰਨ੍ਹਾ ਕੁਝ ਬਦਲ ਗਿਆ ਪਿੱਛਲੇ ਕੁੱਝ ਸਾਲਾਂ ਵਿੱਚ

ਕਿੰਨ੍ਹੇ ਮਿਲੇ ਚੌਹਣ ਵਾਲੇ ਕਿੰਨ੍ਹੇ ਰੁਸ ਕੇ ਹੋ ਦੂਰ ਗਏ
ਪਤਾ ਨੀ ਕਿਹੜੇ ਵੇਲੇ ਏਨੇ ਮੇਰੇ ਕੋਲੋਂ ਹੋ ਕਸੂਰ ਗਏ
ਆਪਣੇ ਅੰਦਰ ਦੇ ਇਨਸਾਨ ਨੂੰ ਦਿਨ ਰਾਤ ਜਗਾਉਂਦਾ ਰਹਿੰਦਾ ਹਾਂ
ਮੈਂ ਉਲਝਦਾ ਜਾ ਰਿਹਾ ਹਾਂ ਆਪਣੇ ਬਣਾਏ ਜਾਲਾਂ ਵਿੱਚ
ਕਿੰਨ੍ਹਾ ਕੁਝ ਬਦਲ ਗਿਆ ਪਿੱਛਲੇ ਕੁੱਝ ਸਾਲਾਂ ਵਿੱਚ

ਮੇਰੇ ਪਿਆਰ ਵਿੱਚ ਖੋਟ ਸੀ ਜਾਂ ਫਿਰ ਮੇਰੀ ਤਕਦੀਰ ਦੀ ਇਹ ਚਾਲ ਸੀ
ਸਭ ਤੋਂ ਵਧਕੇ ਯਕੀਨ ਸੀ ਜਿਸਤੇ ਔਖੇ ਵੇਲੇ ਓਹੀਓ ਨਹੀਂ ਨਾਲ ਸੀ
ਸ਼ਾਇਦ ਕਿਸੇ ਮਜਬੂਰੀ ਨੇ ਓਦਾ ਵੀ ਰਾਹ ਰੋਕਿਆ ਹੋਣਾ
ਨਹੀਂ ਤਾਂ ਕਦੇ ਵੀ ਛੱਡ ਕੇ ਨਾ ਜਾਂਦੀ ਮੈਨੂੰ ਐਸੇ ਹਾਲਾਂ ਵਿੱਚ
ਕਿੰਨ੍ਹਾ ਕੁਝ ਬਦਲ ਗਿਆ ਪਿੱਛਲੇ ਕੁੱਝ ਸਾਲਾਂ ਵਿੱਚ

ਖ਼ੁਦਗ਼ਰਜ਼ੀ ਨੇ ਮੈਨੂੰ ਵੀ ਅਖ਼ੀਰ ਆਪਣੇ ਜਾਲ ਵਿੱਚ ਫਸਾ ਲਿਆ
ਮੈਂ ਜਿਉਂਦਾ ਆਪਣੇ ਲਈ ਆਪਣਾ ਵੱਖਰਾ ਇੱਕ ਜਹਾਨ ਬਣਾ ਲਿਆ
ਮਿੱਟੀ ਨੇ ਅਖ਼ੀਰ ਇੱਕ ਦਿਨ ਮਿੱਟੀ ਹੀ ਹੋ ਜਾਣਾ ਆ
ਚਾਹੇ ਰੋੜ ਦੇਈਂ ਚਾਹੇ ਰੱਖ ਲਈਂ ਸਾਂਭ ਕੇ ਰੁਮਾਲਾਂ ਵਿੱਚ
ਕਿੰਨ੍ਹਾ ਕੁਝ ਬਦਲ ਗਿਆ ਪਿੱਛਲੇ ਕੁੱਝ ਸਾਲਾਂ ਵਿੱਚ

ਹਨ੍ਹੇਰਾ ਹੋਣਾ ਸਬੂਤ ਹੈ ਕੇ ਰੋਸ਼ਨੀ ਕਦੇ ਤਾਂ ਹੋਣੀ ਆ
ਜ਼ਿੰਦਗੀ ਨੂੰ ਵੇਖਣ ਦਾ ਨਜ਼ਰੀਆ ਬਦਲ ਜ਼ਿੰਦਗੀ ਬਹੁਤ ਹੀ ਸੋਹਣੀ ਆ
ਟੁੱਟ ਜਾਂਦਾ ਆ ਬੰਦਾ ਅਕਸਰ ਜਦੋਂ ਮਾਰ ਪਵੇ ਹਾਲਾਤਾਂ ਦੀ
ਹਰ ਕੇ ਜਿੱਤਣ ਵਾਲਾ ਹੀ ਯਾਦ ਆਉਂਦਾ ਮਿਸਾਲਾਂ ਵਿੱਚ
ਕਿੰਨ੍ਹਾ ਕੁਝ ਬਦਲ ਗਿਆ ਪਿੱਛਲੇ ਕੁੱਝ ਸਾਲਾਂ ਵਿੱਚ
ਕਿੰਨ੍ਹਾ ਕੁਝ ਬਦਲ ਗਿਆ ਪਿੱਛਲੇ ਕੁੱਝ ਸਾਲਾਂ ਵਿੱਚ…

ਸਨਦੀਪ ਸਿੰਘ ਸਿੱਧੂ

Share This Post

Like This Post

0

Related Posts


Notice: Trying to get property 'user_id' of non-object in /home/u352067335/domains/erspsidhu.com/public_html/wp-content/plugins/ghostpool-core/elements/up-down-voting.php on line 965
0
0

    Leave a Reply

    Your email address will not be published. Required fields are marked *

    Thanks for submitting your rating!
    Please give a rating.

    Thanks for submitting your comment!

    Recent Comments

    ad2

    Editor Picks