ਇਕ ਇਕ ਪਲ ਜੋ ਬਿਤਾਇਆ ਕੱਠਿਆ ਨੇ
ਬੜਾ ਯਾਦ ਆਊਗਾ
ਲੰਗਿਆ ਸਮਾਂ ਜਦੋ ਵੀ ਦਿਲ ਮੇਰੇ ਵਿੱਚ ਫੇਰਾ ਪਾਊਗਾ
ਜ਼ਿੰਦਗੀ ਦੇ ਲੰਮੇ ਪੈਂਡੇ ਉੱਤੋਂ ਰਸਤੇ ਬੇਗਾਨੇ ਨੇ
ਕਾਲਜ ਨੀ ਭੁੱਲ ਹੋਣਾ ਨਾ ਹੀ ਭੁੱਲਣੇ ਯਰਾਨੇ ਨੇ…
ਗੱਲਾਂ ਗੱਲਾਂ ਵਿੱਚ ਅਸੀਂ ਤਾਂ ਜਹਾਨ ਜਿੱਤ ਲੈਂਦੇ ਸੀ
ਢਾਣੀਆਂ ਬਣਾ ਕੇ ਜਦੋਂ ਕੰਟੀਨ ਵਿੱਚ ਬੈਂਦੇ ਸੀ
ਪਾਰਟੀਆਂ ਕਰਣ ਦੇ ਨਿਤ ਲੱਭਦੇ ਬਹਾਨੇ ਨੇ
ਕਾਲਜ ਨੀ ਭੁੱਲ ਹੋਣਾ ਨਾ ਹੀ ਭੁੱਲਣੇ ਯਰਾਨੇ ਨੇ…
ਕਲਾਸ ਵਿੱਚ ਬਹਿਕੇ ਹੁੰਦਾ ਬਸ ਸਮਾਂ ਬਰਬਾਦ ਹੈ
ਅਸੀਂ ਪੂਰੇ ਹੁਸ਼ਿਆਰ ਪਰ ਇਹ ਸਿਸਟਮ ਖਰਾਬ ਹੈ
ਰੋਲ ਨੰਬਰ ਲੈਣ ਵੇਲੇ ਭਾਰੀ ਪੈ ਗਏ ਜੁਰਮਾਨੇ ਨੇ
ਕਾਲਜ ਨੀ ਭੁੱਲ ਹੋਣਾ ਨਾ ਹੀ ਭੁੱਲਣੇ ਯਰਾਨੇ ਨੇ…
ਫਨ ਸ਼ਨ ਪੂਰੇ ਕਰ ਅਸੀਂ ਜ਼ਿੰਦਗੀ ਬਿਤਾਇਦੀ
ਦੁਨੀਆ ਦੀ ਕਹੀ ‘ਦੀਪ’ ਦਿਲ ਤੇ ਨੀ ਲਾਈਦੀ
ਅੱਖਾਂ ਵਿੱਚ ਸਾਂਭ ਰੱਖੇ ਬੜੇ ਸੁਪਨੇ ਸੁਹਾਨੇ ਨੇ
ਕਾਲਜ ਨੀ ਭੁੱਲ ਹੋਣਾ ਨਾ ਹੀ ਭੁੱਲਣੇ ਯਰਾਨੇ ਨੇ…
ਸਨਦੀਪ ਸਿੰਘ ਸਿੱਧੂ
Notice: Trying to get property 'user_id' of non-object in /home/u352067335/domains/erspsidhu.com/public_html/wp-content/plugins/ghostpool-core/elements/up-down-voting.php on line 965