Close

Login

Close

Register

Close

Lost Password

ਮਾਂ-ਬੋਲੀ | Maa Boli | Punjabi Kavita

ਵਾਹ ਓਏ ਦੇਸ ਪੰਜਾਬ ਦੇ ਲੋਕੋ
ਤੁਸੀਂ ਸੋਹਣਾ ਹਾਲ ਬਣਾਇਆ
ਲੋਕੀਂ ਪੂਜਣ ਮਾਂ ਬਰੋਬਰ
ਤੁਸੀਂ ਜਿੰਨੂ ਪਿਆ ਸਤਾਇਆ
ਆਪਣੀ ਹੀ ਮਾਂ ਨੂੰ
ਕੋਈ ਕੰਜਰੀ ਕਿੱਦਾਂ ਬਣਾਉਂਦਾ ਏ
ਜਦੋਂ ਮਾਂ ਬੋਲੀ ਦੀ ਗੱਲ ਹੈ ਤੁਰਦੀ
ਪੰਜਾਬ ਕਪੁਤਾਂ ਦੇ ਵਿੱਚ ਆਉਂਦਾ ਏ

ਗੁਰੂਆਂ ਪੀਰਾਂ ਦੀ ਇਸ ਬੋਲੀ ਦਾ
ਰੁਤਬਾ ਬੜਾ ਮਹਾਨ ਸੀ
ਨਾਨਕ, ਬੁੱਲ੍ਹੇ, ਵਾਰਸ, ਹਾਸ਼ਮ
ਸਭ ਦੀ ਇਹ ਜ਼ੁਬਾਨ ਸੀ
ਖੌਰੇ ਕਿਹੜੀ ਵਾ ਹੁਣ ਵਗ ਗਈ
ਖੌਰੇ ਕੀ ਪੰਜਾਬੀ ਚਾਉਂਦਾ ਏ
ਜਦੋਂ ਮਾਂ ਬੋਲੀ ਦੀ ਗੱਲ ਹੈ ਤੁਰਦੀ
ਪੰਜਾਬ ਫੁਕਰਿਆਂ ਦੇ ਵਿੱਚ ਆਉਂਦਾ ਏ

ਮਾਂ ਬੋਲੀ ਹੁਣ ਬੁੱਢੀ ਹੋਗੀ
ਏਦੀ ਸਾਨੂੰ ਕੋਈ ਲੋੜ੍ਹ ਨਹੀਂ
ਕੀ ਕਰਨਾ ਏਨੂੰ ਗਲ ਨਾਲ ਲਾ ਕੇ
ਇਸ ਤੋਂ ਵੱਡਾ ਕੋਈ ਕੋੜ੍ਹ ਨਹੀਂ
ਆਪਣੀ ਮਾਂ ਦਾ ਹਾਲ ਨਾ ਪੁੱਛਦਾ
ਗੈਰਾਂ ਨਾਲ ਮਹਿਫ਼ਿਲਾਂ ਸਜਾਉਂਦਾ ਏ
ਜਦੋਂ ਮਾਂ ਬੋਲੀ ਦੀ ਗੱਲ ਹੈ ਤੁਰਦੀ
ਪੰਜਾਬ ਅਕ੍ਰਿਤਘਣਾਂ ਦੇ ਵਿੱਚ ਆਉਂਦਾ ਏ

ਮਾਪੇ ਆਪ ਹੀ ਬੱਚਿਆਂ ਨੂੰ
ਪੰਜਾਬੀ ਬੋਲਣ ਤੇ ਟੋਕਦੇ ਨੇ
ਸਕੂਲ ਵੀ ਅਜਕਲ ਮਾਂ ਬੋਲੀ ਨੂੰ
ਵਾਵਾ ਜੁਰਮਾਨੇ ਠੋਕਦੇ ਨੇ
ਗਵਾਰਾਂ ਦੀ ਬੋਲੀ ਪੰਜਾਬੀ
ਹਰ ਕੋਈ ਇਹੋ ਗੱਲ ਜਤਾਉਂਦਾ ਏ
ਜਦੋਂ ਮਾਂ ਬੋਲੀ ਦੀ ਗੱਲ ਹੈ ਤੁਰਦੀ
ਪੰਜਾਬ ਅਨਪੜ੍ਹਾਂ ਦੇ ਵਿੱਚ ਆਉਂਦਾ ਏ

ਜੌਨੀ-ਜੌਨੀ ਯੇਸ ਪਾਪਾ
ਤੇ ਟਵਿੰਕਲ-ਟਵਿੰਕਲ ਲਿਟਲ ਸਟਾਰ
ਆਪਣਾ ਸੋਨਾ ਸਾਨੂੰ ਮਿੱਟੀ ਜਾਪੇ
ਦੂਜੇ ਦੀ ਮਿੱਟੀ ਵੀ ਸ਼ਿੰਗਾਰ
ਪੰਜਾਬੀ ਦਾ ਜਾਇਆ ਅਜਕਲ
ਹਿੰਦੀ ਦੇ ਵਿੱਚ ਲੋਰੀਆਂ ਸੁਣਦਾ
ਇੰਗਲਿਸ਼ ਵਿੱਚ ਤੁਤਲਾਉਂਦਾ ਏ
ਜਦੋਂ ਮਾਂ ਬੋਲੀ ਦੀ ਗੱਲ ਹੈ ਤੁਰਦੀ
ਪੰਜਾਬ ਹਾਈ-ਫਾਈ ਲੋਕਾਂ ਦੇ ਵਿੱਚ ਆਉਂਦਾ ਏ

ਊੜਾ ਐੜਾ ਤਾਂ ਵੇਚਾਰਾ
A b c ਨੇ ਢਾਅ ਲਿਆ
ਦਾਦੀ ਨਾਨੀ ਦਿਆਂ ਕਿੱਸਿਆਂ, ਆਖਣਾ
ਸੁਣਿਆ ਏ ਫਾਹਾ ਲਾ ਲਿਆ
ਔਕੜਾਂ, ਦੁਲੇਕੜਾ ਤੇ ਬਿੰਦੀਆਂ ਵੀਚਾਰੀਆਂ
ਟਿੱਪੀ, ਕੰਨਾਂ, ਹੋੜਾ ਫਿਰਦਾ ਜਾਨ ਬਚਾਉਂਦਾ ਏ
ਜਦੋਂ ਮਾਂ ਬੋਲੀ ਦੀ ਗੱਲ ਹੈ ਤੁਰਦੀ
ਪੰਜਾਬ ਅੰਗਰੇਜ ਲੋਕਾਂ ਦੇ ਵਿੱਚ ਆਉਂਦਾ ਏ

ਕੀ ਪੇਂਡੂ ਕੀ ਸ਼ਹਿਰੀ
ਸਭ ਇੱਕੋ ਮਿੱਟੀ ਦੇ ਜਾਏ ਨੇ
ਘਰਦਿਆਂ ਨੂੰ ਸਭ ਕੌੜਾ ਝਾਕਣ
ਫੇਸਬੁੱਕ ਤੇ ਵਾਧੂ ਸਾਕ ਬਣਾਏ ਨੇ
ਮਾਂ-ਬੋਲੀ ਓਦੀ ਕੀ ਹੈ ਲੱਗਦੀ
ਜਿਹੜਾ ਮਾਂ ਆਪਣੀ ਨੂੰ ਬੁੜੀ ਕਹਿ ਬੁਲਾਉਂਦਾ ਏ
ਜਦੋਂ ਮਾਂ ਬੋਲੀ ਦੀ ਗੱਲ ਹੈ ਤੁਰਦੀ
ਪੰਜਾਬ ਹੋਸ਼ਿਆ ਦੇ ਵਿੱਚ ਆਉਂਦਾ ਏ

ਮੈਂ ਨਹੀਂ ਕਹਿੰਦਾ ਬੁਰਾ ਕਿਸੇ ਨੂੰ
ਮੈਂ ਤੇ ਜਾਨ ਆਪਣੀ ਨੂੰ ਰੋਂਦਾ ਹਾਂ
ਪੜ੍ਹੋ ਲਿਖੋ ਬੋਲੋ, ਬੋਲੀ ਜਿਹੜੀ ਮਰਜੀ
ਪਰ ਆਪਣੀ ਨੂੰ ਦਿਲੋਂ ਕਿਉਂ ਭੁਲਾਉਂਦਾ ਹਾਂ
ਸ਼ਾਨ ਵੇਖ ਉਚੇ ਮਹਿਲਾਂ ਦੀ
ਕੁੱਲੀ ਆਪਣੀ ਕੋਈ ਸ਼ੁਦਾਈ ਹੀ ਢਾਉਂਦਾ ਏ
ਜਦੋਂ ਮਾਂ ਬੋਲੀ ਦੀ ਗੱਲ ਹੈ ਤੁਰਦੀ
ਪੰਜਾਬ ਲੋਲੜ ਲੋਕਾਂ ਦੇ ਵਿੱਚ ਆਉਂਦਾ ਏ

ਲਿਖਣ-ਗਾਉਣ ਵਾਲਿਓ ਥੋੜੀ
ਝਾਤੀ ਅੰਦਰ ਆਪਣੇ ਮਾਰੋ
ਚਾਰ ਛਿੱਲੜਾਂ ਦੀ ਖਾਤਿਰ
ਨਾ ਅੱਖਰ ਭੁੰਜੇ ਖਿਲਾਰੋ
ਕਲਾਕਾਰ ਹੁੰਦੇ ਸਮਾਜ ਦਾ ਸ਼ੀਸ਼ਾ
ਹੁਣ ਇਹੋ ਸ਼ੀਸ਼ਾ ਪਿਆ ਭਰਮਾਉਂਦਾ ਏ
ਜਦੋਂ ਮਾਂ ਬੋਲੀ ਦੀ ਗੱਲ ਹੈ ਤੁਰਦੀ
ਪੰਜਾਬ ਟੱਪਣ ਵਾਲਿਆਂ ਦੇ ਵਿੱਚ ਆਉਂਦਾ ਹੈ

ਵਹਿਮ ਮਨਾ ਵਿੱਚ ਪਾਲ
ਲਏ ਕੁਝ ਹਦੋਂ ਵੱਧਕੇ ਵੱਡੇ ਨੇ
ਆਖਣ ਮਾਂ ਬੋਲੀ ਦੀ ਸੇਵਾ ਖਾਤਿਰ
ਝੰਡੇ ਸਾਰੀ ਦੁਨੀਆਂ ਦੇ ਵਿੱਚ ਗੱਡੇ ਨੇ
ਇਤਿਹਾਸ ਤਾਂ ਹੁਣ ਇਤਿਹਾਸ ਹੋ ਗਿਆ

ਕੁਝ ਸੱਜਣ ਗਿਲਾ ਇਹ ਕਰਦੇ ਨੇ
ਕਿ ਗੱਲਾਂ ਬਹੁਤੀਆਂ ਮੈਂ ਕਰਦਾ ਹਾਂ
ਏਡੀ ਵੀ ਕੋਈ ਗੱਲ ਨਹੀਂ
ਜਿੰਨੀ ਫੂਕ ਓਦੇ ਵਿੱਚ ਭਰਦਾ ਹਾਂ
ਬਿੱਲੀ ਵੇਖ ਅੱਖਾਂ ਜੋ ਮੀਚ ਲੈਂਦਾ
ਕਬੂਤਰ ਉਹ ਬਹੁਤਾ ਚਿਰ ਨਹੀਂ ਫਿਰ ਜਿਉਂਦਾ ਏ
ਜਦੋਂ ਮਾਂ ਬੋਲੀ ਦੀ ਗੱਲ ਹੈ ਤੁਰਦੀ
ਪੰਜਾਬ ਲਾਈਲੱਗ ਲੋਕਾਂ ਦੇ ਵਿੱਚ ਆਉਂਦਾ ਏ

ਇੱਕ ਗੱਲ ਮੇਰੀ ਮਿਤਰੋ
ਕੰਨ ਖੋਲ ਕੇ ਸੁਣ ਲੋ
ਮਾਂ-ਬੋਲੀ ਨੂੰ ਭੁਲ ਕੇ
ਭਾਸ਼ਾ ਜਿਹੜੀ ਮਰਜੀ ਚੁਣ ਲੋ
ਸੌ ਦਾਰੂ ਤੇ ਇਕ ਘਿਓ, ਸੌ ਤਾਇਆ ਤੇ ਇਕ ਪਿਓ
ਗੱਲ ‘ਦੀਪ’ ਸੱਚੀ ਫਰਮਾਉਂਦਾ ਏ
ਜਦੋਂ ਮਾਂ ਬੋਲੀ ਦੀ ਗੱਲ ਹੈ ਤੁਰਦੀ
ਪੰਜਾਬ ਦੇ ਵਿੱਚ ਆਉਂਦਾ ਏ..

ਸਨਦੀਪ ਸਿੰਘ ਸਿੱਧੂ

Share This Post

Like This Post

0

Related Posts


Notice: Trying to get property 'user_id' of non-object in /home/u352067335/domains/erspsidhu.com/public_html/wp-content/plugins/ghostpool-core/elements/up-down-voting.php on line 965
0
0

    Leave a Reply

    Your email address will not be published. Required fields are marked *

    Thanks for submitting your rating!
    Please give a rating.

    Thanks for submitting your comment!

    Recent Comments

    ad2

    Editor Picks