ਜਿਵੇਂ ਜਿਵੇਂ ਉਮਰ ਵੱਧ ਰਹੀ ਆ ਇਹ ਅਹਿਸਾਸ ਹੋਰ ਜਿਆਦਾ ਠੋਸ ਹੋਣ ਲੱਗ ਗਿਆ ਕੇ ਡੈਡੀ ਜੀ ਜੋ ਵੀ ਕਹਿੰਦੇ ਸੀ ਠੀਕ ਕਹਿੰਦੇ ਸੀ, ਉਮਰ ਦੇ ਤਕਾਜ਼ੇ ਅਨੁਸਾਰ ਜੋ ਅਸੀਂ ਸੋਚਦੇ ਸੀ ਓ ਓਹਨਾ ਨੇ ਬਹੁਤ ਸਮਾਂ ਪਹਿਲਾਂ ਹੰਢਾਇਆ ਹੈ । ਜਿਸ ਬੂਟੇ ਨੂੰ ਉਹ ਆਪਣੀ ਛਾਂ ਦੇ ਤਜਰਬੇ ਅਤੇ ਸਮਝਦਾਰੀ ਦੇ ਪਾਣੀ ਨਾਲ ਵੱਡਾ ਕਰਨ ਦਾ ਯਤਨ ਕਰਦੇ ਨੇ ਤੇ ਉਹ ਬੂਟਾ ਤਰਕਾਲਾਂ ਦੇ ਪਰਛਾਵੇਂ ਨੂੰ ਆਪਣੇ ਕੱਦ ਦਾ ਹਾਣੀ ਸਮਝ ਕੇ ਉਸ ਛਾਂ ਨੂੰ ਕੈਦ ਕਹਿ ਕੇ ਟੱਪ ਜਾਂਦਾ ਹੈ। ਕੱਚੀ ਮਾਨਸਿਕਤਾ ਨੂੰ ਇਹ ਗੱਲ ਸਮਝਣ ਲਈ ਸਾਰੀ ਉਮਰ ਵੀ ਘੱਟ ਹੈ ਕੇ “ਪੁੱਤ ਜਿੰਨਾ ਮਰਜ਼ੀ ਵੱਡਾ ਹੋਜੇ ਪਿਓ ਤੋਂ ਵੱਡਾ ਨੀ ਹੋ ਸਕਦਾ” ।
ਸਨਦੀਪ ਸਿੰਘ ਸਿੱਧੂ
Notice: Trying to get property 'user_id' of non-object in /home/u352067335/domains/erspsidhu.com/public_html/wp-content/plugins/ghostpool-core/elements/up-down-voting.php on line 965